ਡੀ.ਟੀ.ਐਨ.ਏ. ਦੀ ਈ-ਮੋਬਿਲਟੀ ਡਿਵੀਜ਼ਨ ਦੀ ਅਗਵਾਈ ਕਰਨਗੇ ਰਾਕੇਸ਼ ਅਨੇਜਾ

ਡਾਇਮਲਰ ਟਰੱਕਸ ਨਾਰਥ ਅਮਰੀਕਾ (ਡੀ.ਟੀ.ਐਨ.ਏ.) ਨੇ ਰਾਕੇਸ਼ ਅਨੇਜਾ ਨੂੰ ਆਪਣੇ ਈ-ਮੋਬਿਲਟੀ ਡਿਵੀਜ਼ਨ ਦਾ ਨਵਾਂ ਮੁਖੀ ਬਣਾ ਦਿੱਤਾ ਹੈ।

ਅਨੇਜਾ ਡੀ.ਟੀ.ਐਨ.ਏ. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਰੋਜਰ ਨੀਲਸਨ ਹੇਠ ਕੰਮ ਕਰਨਗੇ।

ਨੀਲਸਨ ਨੇ ਕਿਹਾ, ”ਰਾਕੇਸ਼ ਦਾ ਤਕਨੀਕੀ ਪਿਛੋਕੜ ਅਤੇ ਡਾਇਮਲਰ ‘ਚ ਸ਼ਾਨਦਾਰ ਤਜ਼ਰਬਾ ਉਨ੍ਹਾਂ ਨੂੰ ਕਮਰਸ਼ੀਅਲ ਵਹੀਕਲ ਉਦਯੋਗ ‘ਚ ਈ-ਮੋਬਿਲਟੀ ਪ੍ਰੋਗਰਾਮ ਦਾ ਮੁਖੀ ਬਣਨ ਲਈ ਅਤਿ-ਯੋਗ ਬਣਾਉਂਦਾ ਹੈ। ਉਦਯੋਗ ਹੋਣ ਦੇ ਨਾਤੇ ਅਸੀਂ ਕਾਰਬਨ ਡਾਈਆਕਸਾਈਡ ਤੋਂ ਮੁਕਤ ਭਵਿੱਖ ਵੱਲ ਵੱਧ ਰਹੇ ਹਾਂ ਜੋ ਕਿ ਸਾਡੇ -ਫ਼ਲੀਟਾਂ, ਡਰਾਈਵਰਾਂ ਅਤੇ ਜਨਤਾ – ਸਾਰਿਆਂ ਲਈ ਲਾਹੇਵੰਦ ਹੋਵੇਗਾ ਅਤੇ ਰਾਕੇਸ਼ ਦੀ ਅਗਵਾਈ ‘ਚ ਅਸੀਂ ਡੀ.ਟੀ.ਐਨ.ਏ. ‘ਚ ਇਸ ਤਬਦੀਲੀ ਨੂੰ ਛੇਤੀ ਲਾਗੂ ਕਰਨ ‘ਚ ਕਾਮਯਾਬ ਹੋਵਾਂਗੇ।

ਅਨੇਜਾ ਡੀ.ਟੀ.ਐਨ.ਏ. ਵਿਖੇ ਈ-ਮੋਬਿਲਟੀ ਕਾਰਵਾਈਆਂ ਦੀ ਅਗਵਾਈ ਕਰਨਗੇ, ਜਿਸ ‘ਚ ਉਤਪਾਦ ਰਣਨੀਤੀ, ਪਲੇਟਫ਼ਾਰਮ ਪ੍ਰਬੰਧਨ, ਗ੍ਰਾਹਕ ਸਲਾਹ ਅਤੇ ਚਾਰਜਿੰਗ ਮੁਢਲਾ ਢਾਂਚਾ ਸੇਵਾਵਾਂ ਸ਼ਾਮਲ ਹਨ। ਉਹ ਡੀ.ਟੀ.ਐਨ.ਏ. ਦੇ ਡਿਟਰੋਇਟ ਕਾਰੋਬਾਰ ਤੋਂ ਆਉਂਦੇ ਹਨ, ਜਿੱਥੇ ਉਨ੍ਹਾਂ ਨੇ ਪਿੱਛੇ ਜਿਹੇ ਪਾਵਰਟਰੇਨ ਇੰਜੀਨੀਅਰਿੰਗ ਸੰਗਠਨ ਦੀ ਅਗਵਾਈ ਕੀਤੀ।

ਰਾਕੇਸ਼ ਅਨੇਜਾ ਨੇ ਕਿਹਾ, ”ਡਿਟਰੋਇਟ ਅਤੇ ਮੋਟਰ ਸਿਟੀ ‘ਚ 20 ਸਾਲਾਂ ਤਕ ਕੰਮ ਕਰ ਕੇ, ਮੈਨੂੰ ਲਗਦਾ ਹੈ ਕਿ ਦੋਵੇਂ ਚੀਜ਼ਾਂ ਵੱਡਾ ਮੁਕਾਮ ਪ੍ਰਾਪਤ ਕਰਨ ਲਈ ਬਣੀਆਂ ਹਨ। ਅੱਗੇ ਵਧਦਿਆਂ ਮੈਂ ਡਾਇਮਲਰ ਦੀ ਸਮੁੱਚੀ ਤਾਕਤ ਨਾਲ ਪੂਰੇ ਉਦਯੋਗ ‘ਚ ਮੋਢੀ ਈ-ਮੋਬਿਲਟੀ ਤਜ਼ਰਬੇ ਰਾਹੀਂ ਆਪਣੇ ਉੱਤਰੀ ਅਮਰੀਕੀ ਗ੍ਰਾਹਕਾਂ ਦੀ ਸੇਵਾ ਕਰਨ ਲਈ ਉਤਸੁਕ ਹਾਂ।”