ਨੇਵੀਸਟਾਰ ਨੇ ਇੰਟਰਨੈਸ਼ਨਲ ਈ.ਐਮ.ਵੀ. ਇਲੈਕਟ੍ਰਿਕ ਟਰੱਕ ਪੇਸ਼ ਕੀਤਾ
ਨੇਵੀਸਟਾਰ ਨੇ ਐਕਟ ਐਕਸਪੋ ਵਿਖੇ ਇੱਕ ਨਵਾਂ ਇਲੈਕਟ੍ਰਿਕ ਇੰਟਰਨੈਸ਼ਨਲ ਈ.ਐਮ.ਵੀ. ਸੀਰੀਜ਼ ਟਰੱਕ ਪੇਸ਼ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਐਮ.ਵੀ. ਪਲੇਟਫ਼ਾਰਮ ’ਤੇ ਬਣਿਆ ਇਹ ਟਰੱਕ ਕਿਸੇ ਵੀ ਸਿੱਧੇ ਰੇਲ ਅਮਲ ਲਈ ਢੁਕਵਾਂ ਰਹੇਗਾ, ਅਤੇ ਇਹ 217 ਤੋਂ 272 ਇੰਚ ਦੇ ਚਾਰ ਵ੍ਹੀਲਬੇਸ ਸੰਰਚਨਾਵਾਂ ’ਚ ਮਿਲਦਾ ਹੈ।

ਨੇਵੀਸਟਾਰ ਦੇ ਮੀਡੀਅਮ-ਡਿਊਟੀ ਟਰੱਕ ਦੇ ਵਾਇਸ-ਪ੍ਰੈਜ਼ੀਡੈਂਟ ਡੈਬੀ ਸ਼ੁਸਟ ਨੇ ਕਿਹਾ, ‘‘ਸਾਡੀ ਟੀਮ ਨੇ ਇੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਮੀਡੀਅਮ-ਡਿਊਟੀ ਵਹੀਕਲ ਸਲਿਊਸ਼ਨ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ ਜੋ ਕਿ ਸਾਡੇ ਗ੍ਰਾਹਕਾਂ ਨੂੰ ਹਰ ਮੌਸਮ ’ਚ ਸਿਫ਼ਰ ਪ੍ਰਦੂਸ਼ਣ ਗੱਡੀ ਹੋਣ ਦੇ ਲਾਭ ਪ੍ਰਦਾਨ ਕਰਦਾ ਹੈ, ਜਦਕਿ ਨਾਲ ਹੀ ਰਵਾਇਤੀ ਮੀਡੀਅਮ-ਡਿਊਟੀ ਟਰੱਕ ਦੀਆਂ ਸਮਰਥਾਵਾਂ ਵੀ ਦਿੰਦਾ ਹੈ ਤਾਂ ਕਿ ਤੁਹਾਡਾ ਕੰਮ ਬਗ਼ੈਰ ਕਿਸੇ ਸਮੱਸਿਆ ਤੋਂ ਚਲਦਾ ਰਹੇ।’’ ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਇੰਟਰਨੈਸ਼ਨਲ ਈ.ਐਮ.ਵੀ. ਪੇਸ਼ ਕਰ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੋ ਕਿ ਸਾਡੀ ਵਿਸ਼ੇਸ਼ ਨੈਕਸਟ ਈ-ਮੋਬਿਲਟੀ ਸਲਿਊਸ਼ਨਜ਼ ਟੀਮ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਵਿਸ਼ੇਸ਼ ਸਲਾਹਕਾਰ ਸੇਵਾਵਾਂ ਨਾਲ ਆਵੇਗਾ ਤਾਂ ਕਿ ਇਲੈਕਟ੍ਰਿਕ ਗੱਡੀਆਂ ਨੂੰ ਗ੍ਰਾਹਕ ਫ਼ਲੀਟਸ ’ਚ ਸ਼ਾਮਲ ਕਰਨ ’ਚ ਕੋਈ ਸਮੱਸਿਆ ਨਾ ਪੇਸ਼ ਆਵੇ।’’
ਇਲੈਕਟ੍ਰਿਕ ਮੋਟਰ 335 ਹਾਰਸ ਪਾਵਰ ਜਾਂ 250 ਕਿਲੋਵਾਟ ਤੋਂ ਵੱਧ ਦੀ ਸਿਖਰ ਊਰਜਾ ਪ੍ਰਦਾਨ ਕਰਦੀ ਹੈ, ਜਿਸ ਦੀ ਨਿਰੰਤਰ ਊਰਜਾ 215 ਹਾਰਸ ਪਾਵਰ ਜਾਂ 160 ਕਿਲੋਵਾਟ ਹੈ। ਇਸ ’ਚ 210-ਕਿਲੋਵਾਟ ਦੀ ਹਾਈ-ਵੋਲਟੇਜ ਬੈਟਰੀ ਹੈ ਜੋ ਕਿ ਪੂਰੀ ਤਰ੍ਹਾਂ ਚਾਰਜ ਹੋਣ ’ਤੇ 135 ਮੀਲ ਦੀ ਰੇਂਜ ਪ੍ਰਦਾਨ ਕਰਦੀ ਹੈ।
ਨੇਵੀਸਟਾਰ ਨੇ ਐਲਾਨ ਕੀਤਾ ਹੈ ਕਿ ਇਹ ਬੈਟਰੀਆਂ ਪੰਜ ਸਾਲਾਂ ਜਾਂ 100,000 ਮੀਲ ਲਈ ਵਾਰੰਟੀ ਅਧੀਨ ਹਨ।
ਨੇਵੀਸਟਾਰ ਦਾ ਨੈਕਸਟ ਈਮੋਬਿਲਟੀ ਸਲਿਊੂਸ਼ਨਜ਼ ਗਰੁੱਪ ਗ੍ਰਾਹਕਾਂ ਲਈ ਸਿੱਖਿਆ ਅਤੇ ਸਹਾਇਤਾ ਦਾ ਸਰੋਤ ਹੈ ਜੋ ਕਿ ਉਨ੍ਹਾਂ ਨੂੰ ਖ਼ਰੀਦ ਦੀ ਪ੍ਰਕਿਰਿਆ ਅਤੇ ਗੱਡੀ ਦੇ ਪੂਰੇ ਜੀਵਨਕਾਲ ਤਕ ਸਹਾਇਤਾ ਪ੍ਰਦਾਨ ਕਰਦਾ ਹੈ।
ਈਮੋਬਿਲਟੀ ਦੇ ਵਾਇਸ-ਪ੍ਰੈਜ਼ੀਡੈਂਟ ਗੈਰੀ ਹੋਰਵਾਟ ਨੇ ਕਿਹਾ, ‘‘ਪੂਰੀ ਨੇਵੀਸਟਾਰ ਟੀਮ ਨੂੰ ਈਮੋਬਿਲਟੀ ’ਚ ਸਾਡੀ ਤਰੱਕੀ ਅਤੇ ਸਿਫ਼ਰ ਉਤਸਰਜਨ ਵਾਲੀਆਂ ਗੱਡੀਆਂ ਨੂੰ ਅਪਨਾਉਣ ’ਚ ਤੇਜ਼ੀ ’ਤੇ ਮਾਣ ਹੈ। ਅਸੀਂ ਇੱਕ ਮੁਕੰਮਲ ਈਕੋਸਿਸਟਮ ਸਲਿਊਸ਼ਨ ਮੁਹੱਈਆ ਕਰਵਾਉਣ ’ਤੇ ਕੇਂਦਰਿਤ ਹਾਂ ਜੋ ਕਿ ਸਾਡੇ ਗ੍ਰਾਹਕਾਂ ਨੂੰ ਆਪਣੇ ਫ਼ਲੀਟ ’ਚ ਬਗ਼ੈਰ ਕਿਸੇ ਸਮੱਸਿਆ ਤੋਂ ਈ.ਵੀ. ਜੋੜਨ ’ਚ ਮੱਦਦ ਕਰੇਗਾ ਅਤੇ ਇਹ ਭਰੋਸਾ ਵੀ ਪ੍ਰਦਾਨ ਕਰੇਗਾ ਕਿ ਈ.ਐਮ.ਵੀ. ਆਪਣੇ ਪੂਰੇ ਜੀਵਨਕਾਲ ਦੌਰਾਨ ਬਹੁਤ ਸਾਕਾਰਾਤਮਕ ਤਜ਼ਰਬਾ ਦੇਵੇਗਾ।’’