ਨੈਵੀਸਟਾਰ ਨੇ ਪੰਜ ਹੋਰ ਟੈਲੀਮੈਟਿਕਸ ਮੰਚਾਂ ਨੂੰ ਕੀਤਾ ਏਕੀਕ੍ਰਿਤ

ਨੈਵੀਸਟਾਰ ਇੰਟਰਨੈਸ਼ਨਲ ਨੇ ਆਪਣੇ ਫ਼ੈਕਟਰੀ-ਇੰਸਟਾਲਡ ਹਾਰਡਵੇਅਰ ‘ਤੇ ਪੰਜ ਹੋਰ ਟੈਲੀਮੈਟਿਕਸ ਮੰਚ ਜੋੜ ਦਿੱਤੇ ਹਨ। ਇਹ ਕੰਮ ਇਸ ਦੇ ਫ਼ੈਕਟਰੀ ਇੰਸਟਾਲਡ ਪ੍ਰੋਗਰਾਮ ਰਾਹੀਂ ਹੋਇਆ ਹੈ ਜਿਸ ਨੂੰ ਗੇਟਵੇ ਇੰਟੀਗ੍ਰੇਸ਼ਨ ਦਾ ਨਾਂ ਦਿੱਤਾ ਗਿਆ ਹੈ।

ਨੈਵੀਸਟਾਰ ਦਾ ਆਪਣਾ ਟੈਲੀਮੈਟਿਕਸ ਹਾਰਡਵੇਅਰ ਵੱਖੋ-ਵੱਖ ਸਾਫ਼ਟਵੇਅਰਾਂ ਨੂੰ ਇਕਸਾਰ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਨੂੰ ਗੇਟਵੇ ਇੰਟੀਗਰੇਸ਼ਨ ਰਾਹੀਂ ਕਿਸੇ ਹੋਰ ਹਾਰਡਵੇਅਰ ਦੀ ਜ਼ਰੂਰਤ ਨਹੀਂ ਪੈਂਦੀ।

ਨੈਵੀਸਟਾਰ ਨੇ ਇਸ ਤੋਂ ਪਹਿਲਾਂ ਸੈਮਸਾਰਾ ਅਤੇ ਜੀਓਟੈਬ ਨਾਲ ਏਕੀਕਰਨ ਦਾ ਐਲਾਨ ਕੀਤਾ ਸੀ ਅਤੇ ਹੁਣ ਇਸ ‘ਚ ਸਿਂਟਰੈਕਸ ਜੀ.ਪੀ.ਐਸ. ਫ਼ਲੀਟ ਟਰੈਕਿੰਗ ਸਲਿਊਸ਼ਨਜ਼, ਮਾਏਐਕਸ ਟੈਲੀਮੈਟਿਕਸ, ਓਮਨੀਟਰੈਕਸ, ਟਾਇਲਰ ਟੈਕਨਾਲੋਜੀਜ਼ ਅਤੇ ਜ਼ੋਨਾਰ ਸਿਸਟਮਜ਼ ਨੂੰ ਵੀ ਜੋੜ ਦਿੱਤਾ ਗਿਆ ਹੈ।

ਆਫ਼ਟਰਸੇਲਜ਼ ਕਾਰਵਾਈਆਂ ਅਤੇ ਕੁਨੈਕਟਡ ਵਹੀਕਲ ਨੈਵੀਸਟਾਰ ਦੇ ਵਾਇਸ-ਪ੍ਰੈਜ਼ੀਡੈਂਟ ਚਿੰਤਨ ਸੋਪਾਰੀਵਾਲਾ ਨੇ ਕਿਹਾ, ”ਚੰਗੇ ਕੁਨੈਕਟਰ ਵਹੀਕਲ ਸਿਸਟਮ ਦੇ ਕੇਂਦਰ ‘ਚ ਇੱਕ ਫ਼ੈਕਟਰੀ ਇੰਸਟਾਲਡ ਡਿਵਾਇਸ ਹੁੰਦਾ ਹੈ ਜੋ ਕਿ ਅੰਕੜਿਆਂ ਨੂੰ ਕਈ ਫ਼ਲੀਟ ਮੈਨੇਜਮੈਂਟ ਸਿਸਟਮ ਤਕ ਪਹੁੰਚਾਉਂਦਾ ਹੈ।”

ਨੈਵੀਸਟਾਰ ਦੇ ਸੇਲਜ਼, ਮਾਰਕੀਟਿੰਗ ਅਤੇ ਆਫ਼ਟਰਸੇਲਜ਼ ਦੇ ਪ੍ਰੈਜ਼ੀਡੈਂਟ ਫ਼ਰੈਡਰਿਕ ਬਾਊਮਨ ਨੇ ਕਿਹਾ, ”ਅਸੀਂ ਇਨ੍ਹਾਂ ਟੈਲੀਮੈਟਿਕਸ ਅਤੇ ਫ਼ਲੀਟ ਮੈਨੇਜਮੈਂਟ ਪ੍ਰੋਵਾਈਡਰਾਂ ਨੂੰ ਰਣਨੀਤਕ ਭਾਈਵਾਲਾਂ ਵਜੋਂ ਲੱਭਿਆ ਹੈ। ਇਨ੍ਹਾਂ ਦੀ ਸਾਫ਼ਟਵੇਅਰ ਦੇ ਖੇਤਰ ‘ਚ ਮੁਹਾਰਤ ਨਾਲ ਅਸੀਂ ਆਉਣ ਵਾਲੇ ਸਾਲਾਂ ‘ਚ ਗੱਡੀਆਂ ਨਾਲ ਕੁਨੈਕਟੀਵਿਟੀ ਰਾਹੀਂ ਗ੍ਰਾਹਕਾਂ ਦਾ ਤਜ਼ਰਬਾ ਬਿਹਤਰ ਕਰਨ ਲਈ ਹੋਰ ਨਵੀਆਂ ਵਿਸ਼ੇਸ਼ਤਾਵਾਂ ਜੋੜਨ ਲਈ ਉਤਸ਼ਾਹਤ ਹਾਂ।”