ਪਰਾਈਡ ਗਰੁੱਪ ਵੀ ਟੈਸਲਾ ਦੇ ਵੱਡੇ ਆਰਡਰ ਨਾਲ ਇਲੈਕਟ੍ਰਿਕ ਦੇ ਰਾਹ ਪਿਆ

Avatar photo

ਪਰਾਈਡ ਗਰੁੱਪ ਇੰਟਰਪ੍ਰਾਈਸਿਜ਼ ਨੇ 150 ਇਲੈਕਟ੍ਰਿਕ ਟੈਸਲਾ ਸੈਮੀ ਟਰੈਕਟਰਾਂ ਲਈ ਰਿਜ਼ਰਵੇਸ਼ਨ ਕਰਵਾਇਆ ਹੈ, ਜਿਸ ਨੂੰ ਵਧਾ ਕੇ 500 ਟਰੱਕਾਂ ਦਾ ਆਰਡਰ ਵੀ ਬਣਾਇਆ ਜਾ ਸਕਦਾ ਹੈ।

ਪਰਾਈਡ ਗਰੁੱਪ ਇੰਟਰਪ੍ਰਾਈਸਿਜ਼ ਦੇ ਸੀ.ਈ.ਓ. ਸੈਮ ਜੌਹਲ ਨੇ ਕਿਹਾ, ”ਆਪਣੇ ਲੰਮੇ-ਸਮੇਂ ਦੇ ਵਿੱਤੀ ਭਾਈਵਾਲ, ਹਿਟਾਚੀ ਕੈਪੀਟਲ, ਦੀ ਮੱਦਦ ਨਾਲ ਅਸੀਂ ਇਸ ਨਵੇਂ ਉਤਪਾਦ ਨੂੰ ਆਪਣੇ ਮਜ਼ਬੂਤ ਗ੍ਰਾਹਕ ਆਧਾਰ ਲਈ ਪੇਸ਼ ਕਰ ਕੇ ਬਹੁਤ ਉਤਸ਼ਾਹਿਤ ਹਾਂ, ਜੋ ਕਿ ਸਾਫ਼-ਸੁਥਰੀ ਆਵਾਜਾਈ ਦੇ ਖੇਤਰ ‘ਚ ਨਵੀਂ ਪੁਲਾਂਘ ਹੋਵੇਗਾ। ਕਈ ਉਦਯੋਗਾਂ ਨਾਲ ਕਾਰਬਨ ਉਤਸਰਜਨ ਘੱਟ ਕਰਨ ਲਈ ਕੰਮ ਕਰਦਿਆਂ ਸਾਨੂੰ ਲਗਦਾ ਹੈ ਆਉਣ ਵਾਲੇ ਸਮੇਂ ‘ਚ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਜ਼ਮਾਨਾ ਹੈ।”

”ਨਾਲ ਹੀ, ਜੇਕਰ ਸਾਡੇ ਗ੍ਰਾਹਕ ਇਸ ਨਵੀਂ ਟੈਕਨਾਲੋਜੀ ਨੂੰ ਪਸੰਦ ਕਰਦੇ ਹਨ ਤਾਂ ਸਾਡੇ ਕੋਲ ਆਪਣੇ ਆਰਡਰ ਨੂੰ ਵਧਾਉਣ ਦਾ ਵੀ ਬਦਲ ਹੈ।”

ਪਰਾਈਡ ਨੇ ਕਿਹਾ ਕਿ ਉਸ ਦਾ ਸ਼ੁਰੂਆਤੀ ਆਰਡਰ ਸ਼ੁਰੂਆਤੀ ਉਸਾਰੀ ਸਲਾਟ ‘ਚੋਂ ਹੋਵੇਗਾ। ਇਨ੍ਹਾਂ ਟਰੱਕਾਂ ਨੂੰ ਅਜਿਹੇ ਬਾਜ਼ਾਰ ‘ਚ ਲਾਇਆ ਜਾਵੇਗਾ ਜੋ ਕਿ ਇਲੈਕਟ੍ਰਿਕ ਟਰੱਕਾਂ ਲਈ ਸਭ ਤੋਂ ਜ਼ਿਆਦਾ ਢੁਕਵੇਂ ਹਨ, ਜਿਵੇਂ ਕਿ ਕੈਲੇਫ਼ੋਰਨੀਆ।

ਜੌਹਲ ਨੇ ਕਿਹਾ, ”ਪਰਾਈਡ ਗਰੁੱਪ ਇੰਟਰਪ੍ਰਾਈਸਿਜ਼ ਦਾ ਟੀਚਾ ਅਜਿਹੀਆਂ ਸਹੂਲਤਾਂ ‘ਚ ਨਿਵੇਸ਼ ਕਰਨਾ ਹੈ ਜੋ ਕਿ ਚਾਰਜਿੰਗ, ਮੁਕੰਮਲ-ਸਰਵਿਸ ਮੁਰੰਮਤ ਅਤੇ ਉੱਤਰੀ ਅਮਰੀਕੀ ਹਾਈਵੇਜ਼ ‘ਤੇ ਇਲੈਕਟ੍ਰਿਕ ਟਰੱਕਾਂ ਦੀ ਨਿਰੰਤਰ ਸਪਲਾਈ ਜਾਰੀ ਰੱਖਣ। ਸਾਡੇ ਕੋਲ ਆਵਾਜਾਈ ਉਦਯੋਗ ਦੀ ਪੂਰੀ ਜਾਣਕਾਰੀ ਹੈ ਅਤੇ ਸਾਨੂੰ ਅਜਿਹਾ ਲਗਦਾ ਹੈ ਕਿ ਇਲੈਕਟ੍ਰਿਕ ਟਰੱਕ ਟੈਕਨਾਲੋਜੀ ਰਵਾਇਤੀ ਡੀਜ਼ਲ ਟੈਕਨਾਲੋਜੀ ਨੂੰ ਦਰਪੇਸ਼ ਕਈ ਚੁਨੌਤੀਆਂ ਨੂੰ ਖ਼ਤਮ ਕਰ ਦੇਵੇਗੀ ਜਿਵੇਂ ਕਿ ਸੰਬੰਧਤ ਮੁਰੰਮਤ ਅਤੇ ਇਸ ਨਾਲ ਜੁੜਿਆ ਬੰਦ ਰਹਿਣ ਦਾ ਸਮਾਂ।”

ਪਰਾਈਡ ਗਰੁੱਪ ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਟਿਕਾਣਿਆਂ ‘ਤੇ ਚਾਰਜਿੰਗ ਦਾ ਮੁਢਲਾ ਢਾਂਚਾ ਬਣਾਉਣ ਲਈ ਨਿਵੇਸ਼ ਕਰ ਰਿਹਾ ਹੈ।

ਆਪਰੇਸ਼ਨਜ਼ ਦੇ ਵਾਇਸ-ਪ੍ਰੈਜ਼ੀਡੈਂਟ ਅਮਨ ਜੌਹਲ ਨੇ ਕਿਹਾ, ”ਆਪਣੇ ਉਤਪਾਦਾਂ ‘ਚ ਇਲੈਕਟ੍ਰਿਕ ਟਰੱਕਾਂ ਨੂੰ ਜੋੜਨ ਨਾਲ ਗਾਹਕਾਂ ਨੂੰ ਸਾਡੀਆਂ ਸੇਵਾਵਾਂ ਦੀ ਸੂਚੀ ਹੋਰ ਵੱਡੀ ਹੋ ਗਈ ਹੈ।”

”ਟੈਸਲਾ ਨਾਲ ਸਾਡੀ ਰਿਜ਼ਰਵੇਸ਼ਨ ਕਈ ਪਹਿਲਾਂ ‘ਚੋਂ ਇੱਕ ਹੈ ਅਤੇ ਅਸੀਂ ਸਾਰੇ ਓ.ਈ.ਐਮ. ਭਾਈਵਾਲਾਂ ਨਾਲ ਜ਼ਿਆਦਾ ਉਤਸ਼ਾਹਜਨਕ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਹਾਂ। ਅਸੀਂ ਉਪਕਰਨ ਸਪਲਾਈਕਰਤਾ ਤੋਂ ਆਵਾਜਾਈ ਉਦਯੋਗ ਲਈ ਮੁਕੰਮਲ ਵਨ-ਸਟਾਪ-ਸ਼ਾਪ ਬਣਨ ‘ਤੇ ਬਹੁਤ ਧਿਆਨ ਕੇਂਦਰਤ ਕੀਤਾ ਹੈ। ਸਾਡੇ ਵੱਲੋਂ ਪੇਸ਼ ਹੋਰ ਨਵੀਆਂ ਚੀਜ਼ਾਂ ‘ਚ ਥੋੜ੍ਹੇ ਸਮੇਂ ਦਾ ਰੈਂਟਲ, ਮੁਕੰਮਲ-ਸਰਵਿਸ ਮੁਰੰਮਤ, ਇਨ-ਹਾਊਸ ਓ.ਈ.ਐਮ. ਵਾਰੰਟੀ ਦਾ ਕੰਮ ਅਤੇ 3ਪੀ.ਐਲ. ਹੱਲ ਵਰਗੀਆਂ ਸਹੂਲਤਾਂ ਸ਼ਾਮਲ ਹਨ।”