ਪੀ.ਐਮ.ਟੀ.ਸੀ. ਨੇ 2020 ਦੇ ‘ਯੰਗ ਲੀਡਰਜ਼ ਐਜੂਕੇਸ਼ਨ ਬਰਸਰੀ’ ਪੁਰਸਕਾਰਾਂ ਦਾ ਐਲਾਨ ਕੀਤਾ

ਪਾਲ ਕੁਏਲ ਟਰਾਂਸਪੋਰਟ ਵਿਖੇ ਆਪਰੇਸ਼ਨਜ਼ ਮੈਨੇਜਰ ਲੀਏਨ ਕੁਏਲ ਅਤੇ ਪਾਵਰਬੇਵ ਵਿਖੇ ਫ਼ਲੀਟ ਮੈਨੇਜਰ ਸਡ ਮਲਹੋਤਰਾ ਨੂੰ ਬਰਸਰੀਜ਼ ਪੁਰਸਕਾਰਾਂ ਦਾ ਜੇਤੂ ਐਲਾਨ ਦਿੱਤਾ ਗਿਆ ਹੈ ਜੋ ਕਿ ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ ਯੰਗ ਲੀਡਰਜ਼ ਗਰੁੱਪ ਵੱਲੋਂ ਦਿੱਤੇ ਜਾਂਦੇ ਹਨ।

ਦੋਹਾਂ ਜੇਤੂਆਂ ਨੂੰ ਪੀ.ਐਮ.ਟੀ.ਸੀ. ਲੋਜਿਸਟਿਕਸ ਮੈਨੇਜਮੈਂਟ ਗਰੈਜੁਏਟ ਪ੍ਰੋਗਰਾਮ ਮੁਕੰਮਲ ਕਰਨ ਲਈ ਚਾਰ ਕੋਰਸਾਂ ‘ਚੋਂ ਦੋ ‘ਚ ਦਾਖ਼ਲਾ ਲੈਣ ਦੇ ਫ਼ੰਡ ਮਿਲਣਗੇ।

ਲੀਏਨ ਕੁਏਲ

ਕੁਏਲ ਨੂੰ ਪਿਛਲੇ ਸਾਲ ਵੀ ਇਹ ਪੁਰਸਕਾਰ ਮਿਲਿਆ ਸੀ। ਪੀ.ਐਮ.ਟੀ.ਸੀ. ਨੇ ਕਿਹਾ ਕਿ ਉਨ੍ਹਾਂ ਨੇ ਉਦਯੋਗ ਨੂੰ ਅੱਗੇ ਲਿਜਾਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਹਨ।

ਸਡ ਮਲਹੋਤਰਾ

ਜਦਕਿ ਮਲਹੋਤਰਾ ਬਾਰੇ ਇਸ ਨੇ ਕਿਹਾ ਕਿ ਉਨ੍ਹਾਂ ਨੇ 2015 ‘ਚ ਇਸ ਉਦਯੋਗ ‘ਚ ਆਉਣ ਤੋਂ ਬਾਅਦ ਖ਼ੁਦ ਨੂੰ ਉਦਯੋਗ ਬਾਰੇ ਜਿੰਨਾ ਹੋ ਸਕਦਾ ਸੀ ਸਿੱਖਿਅਤ ਹੋਣ ਲਈ ਸਮਰਪਿਤ ਕੀਤਾ ਹੈ।

”ਸਡ ਨੇ ਖ਼ੁਦ ਨੂੰ ਉਦਯੋਗ ‘ਚ ਸਮਾ ਲਿਆ ਹੈ, ਅਤੇ ਆਪਣੀ ਜਾਣਕਾਰੀ ਦਾ ਵਿਸਤਾਰ ਕਰਨ ਲਈ ਕਈਆਂ ਨੂੰ ਆਪਣਾ ਗੁਰੂ ਬਣਾਇਆ ਹੈ।”