ਬਰੇਕਾਂ ਬਣਾਉਣੀਆਂ ਬੰਦ ਕਰੇਗਾ ਸਟੈਮਕੋ, ਵੀਲ੍ਹ ਐਂਡ ਅਤੇ ਕਿੰਗਪਿੰਨ ‘ਤੇ ਮੁੜ ਧਿਆਨ ਕੇਂਦਰਤ

ਸਟੈਮਕੋ

ਸਟੈਮਕੋ ਆਪਣੇ ਵੱਲੋਂ ਬਣਾਏ ਜਾ ਰਹੇ ਉਤਪਾਦਾਂ ‘ਚ ਕਮੀ ਕਰਨ ਵਾਲਾ ਹੈ ਅਤੇ ਹੁਣ ਇਹ ਪੂਰੀ ਤਾਕਤ ਆਪਣੇ ਵੱਲੋਂ ਬਣਾਏ ਜਾ ਰਹੇ ਮੁੱਖ ਉਤਪਾਦਾਂ ‘ਤੇ ਕੇਂਦਰ ਕਰਨਾ ਚਾਹੁੰਦਾ ਹੈ।

ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਆਪਣਾ ਬ੍ਰੇਕ ਉਤਪਾਦ ਕਾਰੋਬਾਰ ਛੱਡਣ ਜਾ ਰਹੀ ਹੈ ਅਤੇ ਉਸ ਵੱਲੋਂ ਬਣਾਏ ਜਾ ਰਹੇ ਮੋਟਰ ਵੀਲ੍ਹ ਬ੍ਰੇਕ ਡਰੰਮ ਅਤੇ ਕਰਿਊਸਨ ਬ੍ਰੇਕ ਐਡਜਸਟਰ ਉਤਪਾਦ ਲੜੀਆਂ ਦਾ ਨਿਰਮਾਣ ਬੰਦ ਕਰ ਦਿੱਤਾ ਜਾਵੇਗਾ। ਸਟੈਮਕੋ ਨੇ ਕਿਹਾ ਕਿ 31 ਜੁਲਾਈ ਤੋਂ ਬਾਅਦ ਇਨ੍ਹਾਂ ਉਤਪਾਦਾਂ ਦਾ ਕੋਈ ਆਰਡਰ ਮਨਜ਼ੂਰ ਨਹੀਂ ਕੀਤਾ ਜਾਵੇਗਾ, ਪਰ ਇਨ੍ਹਾਂ ‘ਤੇ ਵਾਰੰਟੀ ਜਾਰੀ ਰਹੇਗੀ।

ਸਟੈਮਕੋ ਲਿਊਨਰ ਏਅਰ ਡਿਸਕ ਬ੍ਰੇਕ ਉਤਪਾਦ ਲੜੀ ਅਤੇ ਨਿਰਮਾਣ ਸਹੂਲਤ ਨੂੰ ਪੀਟਰ ਮੋਰਸ ਅਤੇ ਜੈਕ ਮਿਸ਼ੇਲ ਦੀ ਅਗਵਾਈ ਵਾਲੀ ਕਮਰਸ਼ੀਅਲ ਵਹੀਕਲ ਕੰਪੋਨੈਂਟਸ ਨੂੰ ਚੀਨ ‘ਚ ਰੈਗੂਲੇਟਰੀ ਦੀ ਮਨਜ਼ੂਰੀ ਤੋਂ ਬਾਅਦ ਵੇਚ ਦੇਵੇਗੀ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ‘ਚ ਚਾਰ ਤੋਂ ਛੇ ਹਫ਼ਤੇ ਲੱਗਣਗੇ।

ਜਦੋਂ ਤਕ ਇਹ ਪ੍ਰਕਿਰਿਆ ਮੁਕੰਮਲ ਨਹੀਂ ਹੁੰਦੀ, ਸਟੈਮਕੋ ਆਰਡਰ ਪ੍ਰਾਪਤ ਕਰਨਾ ਜਾਰੀ ਰੱਖੇਗੀ।

ਕੰਪਨੀ ਆਪਣੇ ਗਾਫ਼ ਪੋਲੀਯੂਰੀਥਿਨ ਉਤਪਾਦਾਂ ਦੀ ਵੰਡ ਵੀ ਬੰਦ ਕਰ ਦੇਵੇਗੀ।

ਪਰ ਇਸ ਦਾ ਪੂਰਾ ਧਿਆਨ ਵੀਲ੍ਹ ਐਂਡ ਅਤੇ ਕਿੰਗਪਿੰਨ ਉਤਪਾਦਾਂ ਦੇ ਨਿਰਮਾਣ ‘ਤੇ ਕੇਂਦਰਿਤ ਹੋਵੇਗਾ।

ਪ੍ਰੈਜ਼ੀਡੈਂਟ ਐਰੀਕ ਵੇਲੇਨਕੋਰਟ ਨੇ ਕਿਹਾ, ”ਸਾਡਾ ਇਤਿਹਾਸ ਇਸ ਉਦਯੋਗ ਲਈ ਸਰਬੋਤਮ ਸੀਲ, ਹੱਬ ਕੈਪ, ਬੀਅਰਿੰਗ, ਐਕਸਲ ਫ਼ਾਸਟਨਰ, ਕਿੰਗਪਿੰਨ ਅਤੇ ਏਅਰ ਸਪਰਿੰਗ ਨਿਰਮਾਣ ਦੇ ਖੇਤਰ ‘ਚ ਰਿਹਾ ਹੈ। ਜਦੋਂ ਅਸੀਂ ਆਪਣੇ ਉਤਪਾਦਾਂ ਦਾ ਵਿਸਤਾਰ ਕੀਤਾ ਤਾਂ ਸਾਡਾ ਵੀਲ੍ਹ ਲਈ ਨਵੀਆਂ ਖੋਜਾਂ ਕਰਨ ਦਾ ਕੰਮ ਬਹੁਤ ਪ੍ਰਭਾਵਤ ਹੋਇਆ। ਇਸ ਐਲਾਨ ਨਾਲ, ਅਸੀਂ ਆਪਣੇ ਸਾਰੇ ਸਰੋਤ ਉਸੇ ਕੰਮ ‘ਤੇ ਕੇਂਦਰਤ ਕਰ ਦਿੱਤੇ ਹਨ ਜੋ ਅਸੀਂ ਬਿਹਤਰ ਤਰੀਕੇ ਨਾਲ ਕਰਦੇ ਹਾਂ।”

ਸਟੈਮਕੋ