ਬੈਂਡਿਕਸ ਨੇ ਰੀਮੈਨ ਕੰਪਰੈਸਰਾਂ ਨੂੰ ਆਫ਼ਟਰਮਾਰਕੀਟ ’ਚ ਪੇਸ਼ ਕੀਤਾ
ਆਫ਼ਟਰਮਾਰਕੀਟ ’ਚ ਹੁਣ ਡਿਟਰੋਇਟ ਡੀਜ਼ਲ 2007 ਈ.ਪੀ.ਏ. ਅਤੇ 2010 ਈ.ਪੀ.ਏ. ਡੀਡੀ13 ਅਤੇ ਡੀਡੀ15 ਇੰਜਣ ਲਈ ਬੈਂਡਿਕਸ ਮੁੜ-ਨਿਰਮਿਤ ਬੀਏ-921 ਕੰਪਰੈਸਰ ਵੀ ਮਿਲ ਸਕਣਗੇ।

ਨਿਰਮਾਤਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਸੜਕ ’ਤੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਕੰਪਰੈਸਰ ਹਨ, ਜਿਨ੍ਹਾਂ ’ਤੇ 24 ਮਹੀਨਿਆਂ ਦੀ ਵਾਰੰਟੀ ਮਿਲੇਗੀ।
ਆਮ ਕਾਰਵਾਈਆਂ ਦੌਰਾਨ ਉੱਚ ਪੱਧਰ ਦੀ ਟੁੱਟ-ਭੱਜ ਸਹਿਣ ਵਾਲੇ ਅੰਦਰੂਨੀ ਹਿੱਸਿਆਂ, ਜਿਵੇਂ ਗੈਸਕਿੱਟ ਅਤੇ ਬੁਸ਼ਿੰਗ, ਨੂੰ ਅਸਲ ਕਲਪੁਰਜ਼ਿਆਂ ਨਾਲ ਬਦਲ ਦਿੱਤਾ ਗਿਆ ਹੈ ਜੋ ਕਿ ਨਵੇਂ ਉਤਪਾਦਾਂ ਨਾਲ ਮੇਲ ਖਾਂਦੇ ਹਨ।
ਬੈਂਡਿਕਸ ਨੇ ਕਿਹਾ, ‘‘ਟਰੱਕ ਦੇ ਏਅਰ ਕੰਪਰੈਸਰ ’ਚ ਪ੍ਰਯੋਗ ਕੀਤੇ ਜਾਂਦੇ ਪਿਸਟਨ, ਕੁਨੈਕਟਰ ਰੋਡ, ਬੀਅਰਿੰਗ, ਅਤੇ ਫ਼ਾਸਟਨਰ ’ਤੇ ਬਹੁਤ ਦਬਾਅ ਪੈਂਦਾ ਹੈ, ਅਤੇ ਕੰਪਰੈਸਰ ਦੇ ਹੈੱਡ ਅਤੇ ਅਨਲੋਡਿੰਗ ਵਾਲਵ ’ਤੇ ਕਾਰਬਨ ਜਮ੍ਹਾਂ ਹੋ ਸਕਦਾ ਹੈ। ਜੇਕਰ ਇਨ੍ਹਾਂ ਨੂੰ ਰੀਮੈਨ ਪ੍ਰਕਿਰਿਆ ਦੇ ਹਿੱਸੇ ਵੱਜੋਂ ਨਹੀਂ ਬਦਲਿਆ ਜਾਂਦਾ ਹੈ ਤਾਂ ਇਹ ਕੰਪਰੈਸਰ ਫ਼ੇਲ੍ਹ ਹੋਣ ਦਾ ਕਾਰਨ ਬਣ ਸਕਦੇ ਹਨ।’’