ਬ੍ਰਿਜਸਟੋਨ ਨੇ ਪੇਸ਼ ਕੀਤੇ ਰੀਟ੍ਰੈੱਡ ਡਰਾਈਵ ਟਾਇਰ

ਬ੍ਰਿਜਸਟੋਨ ਅਮਰੀਕਾ ਨੇ ਆਪਣੇ ਬੈਂਡੈਗ ਮੈਕਸਟ੍ਰੈੱਡ ਟਾਇਰਾਂ ਦੀ ਲੜੀ ਦਾ ਵਿਸਤਾਰ ਕੀਤਾ ਹੈ ਜਿਸ ‘ਚ ਡਰਾਈਵ ਵੀਲ੍ਹਜ਼ ਲਈ ਫ਼ਿਊਲਟੈਕ ਡਰਾਈਵਰ ਰੀਟ੍ਰੈੱਡ ਨੂੰ ਸ਼ਾਮਲ ਕੀਤਾ ਗਿਆ ਹੈ।

ਸਮਾਰਟਵੇ-ਤਸਦੀਕ, ਕਲੋਜ਼ਡ-ਸ਼ੋਲਡਰ ਰੀਟ੍ਰੈੱਡ ਨੂੰ ਓਵਰ ਦ ਰੋਡ ਸਰਵਿਸ ਲਈ ਵਿਸ਼ੇਸ਼ ਟ੍ਰੈੱਡ ਯੌਗਿਕ ਦਾ ਪ੍ਰਯੋਗ ਕਰ ਕੇ ਬਣਾਇਆ ਗਿਆ ਹੈ, ਤਾਂ ਕਿ ਰਗੜ ਘੱਟ ਹੋ ਸਕੇ ਅਤੇ ਮਾਈਲੇਜ ਬਿਹਤਰ ਹੋਵੇ। ਇਹ ਕੈਲੇਫ਼ੋਰਨੀਆ ਏਅਰ ਸਰੋਤ ਬੋਰਡ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ।

ਕੰਪਨੀ ਨੇ ਕਿਹਾ ਕਿ ਇੱਕਸਾਵੇਂ ਟ੍ਰੈੱਡ ਘਸਾਅ ਲਈ ਟਾਇਰ ਰਿਬਸ ਅਤੇ ਟ੍ਰੈੱਡ ਬਲਾਕਸ ਦੀ ਗਤੀ ਨੂੰ ਕਾਬੂ ਕਰਨ ਲਈ ਕਦਮ ਚੁੱਕੇ ਗਏ ਹਨ, ਜਦਕਿ ਕਈ ਚਿੱਟੇ ਗਰਿੱਪਿੰਗ ਐੱਜ ਅਤੇ ਸਾਈਪ ਵਾਲੀ ਟ੍ਰੈੱਡ ਗਿੱਲੀ ਅਤੇ ਸੁੱਕੀ ਸਤਾ ‘ਤੇ ਇੱਕੋ ਜਿਹੀ ਟਰੈਕਸ਼ਨ ਦਿੰਦੀ ਹੈ।

ਇਸ ਸਾਲ ਮੈਕਸਟ੍ਰੈੱਡ ਲਾਈਨਅੱਪ ਵੀ ਜਾਰੀ ਕੀਤੀ ਗਈ ਸੀ ਅਤੇ ਬੈਂਡੈਗ ਰੀਟ੍ਰੈੱਡ ਨੂੰ ਰਵਾਇਤੀ ਟਾਇਰ ਕੈਪ ਅਤੇ ਕੇਸਿੰਗ ਦੀ ਬਜਾਏ ਵੱਖਰੇ, ਇਕਹਿਰੀ ਇਕਾਈ ਟਾਇਰ ਵਜੋਂ ਪੇਸ਼ ਕੀਤਾ ਗਿਆ।

ਇਸ ਟਾਇਰ ਨੂੰ ਹਲਕੇ ਟਰੱਕਾਂ, ਕੂੜਾ ਚੁੱਕਣ ਵਾਲੇ ਟਰੱਕਾਂ, ਲੋਂਗ-ਹੌਲ, ਸਵੀਅਰ-ਸਰਵਿਸ, ਅਤੇ ਪਿਕਅੱਪ ਤੇ ਡਿਲੀਵਰੀ ਅਮਲਾਂ ਲਈ ਟਰੇਲਰ, ਡਰਾਈਵਰ ਅਤੇ ਆਲ-ਪੁਜੀਸ਼ਨ ਫ਼ਿਟਮੈਂਟ ‘ਚ ਪ੍ਰਯੋਗ ਕੀਤਾ ਜਾ ਸਕਦਾ ਹੈ।

ਡਰਾਈਵ ਪੁਜੀਸ਼ਨ ‘ਚ ਮੌਜੂਦ ਰੀਟ੍ਰੈੱਡ ‘ਚ ਸ਼ਾਮਲ ਹਨ ਬੀ.ਡੀ.ਐਮ., ਬੀ.ਡੀ.ਐਲ.ਟੀ., ਬੀ.ਡੀ.ਵੀ., ਡੀ.ਆਰ.5.3, ਡੀ.ਆਰ.4.3 ਅਤੇ ਨਵਾਂ ਫ਼ਿਊਲਟੈੱਕ ਡਰਾਈਵ।