ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨੇ ਆਪਣੀ ਟਰੱਕ ਲੜੀ ’ਚ ਬੈਟਲ ਮੋਟਰਸ ਨੂੰ ਜੋੜਿਆ

ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੇ ਉਤਪਾਦਾਂ ਦੀ ਲੜੀ ’ਚ ਬੈਟਲ ਮੋਟਰਸ ਕੈਬ-ਓਵਰ ਟਰੱਕਾਂ ਨੂੰ ਜੋੜ ਰਿਹਾ ਹੈ ਜੋ ਕਿ ਓਂਟਾਰੀਓ ’ਚ ਇਸ ਦੇ ਸਾਰੇ ਟਿਕਾਣਿਆਂ ’ਤੇ ਮੌਜੂਦ ਰਹਿਣਗੇ।

ਇੱਕ ਪ੍ਰੈੱਸ ਰਿਲੀਜ਼ ਅਨੁਸਾਰ ਬੈਟਲ ਮੋਟਰਸ ਟਰੱਕ ਜਟਿਲ ਇੰਜੀਨੀਅਰਿੰਗ ਨਾਲ ਲੈਸ ਮਿਹਨਤਕਸ਼ ਟਰੱਕ ਹਨ ਅਤੇ ਇਹ 75 ਸਾਲਾਂ ਤੋਂ ਲਗਾਤਾਰ ਮਕੈਨੀਕਲ ਅਤੇ ਦਿੱਖ ਪੱਖੋਂ ਬਿਹਤਰ ਬਣਦੇ ਆ ਰਹੇ ਹਨ।

ਤਸਵੀਰ: ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ

ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਦੇ ਸੀ.ਈ.ਓ. ਕੇਵਿਨ ਜੀ. ਟਾਲਮੈਨ ਨੇ ਕਿਹਾ, ‘‘ਬੈਟਲ ਮੋਟਰਸ ਡੀਜ਼ਲ ਅਤੇ ਇਲੈਕਟ੍ਰਿਕ ਕੈਬ-ਓਵਰ ਸਾਡੀ ਵੋਕੇਸ਼ਨਲ ਟਰੱਕ ਲੜੀ ’ਚ ਵਿਸਤਾਰ ਕਰਦੇ ਹਨ ਅਤੇ ਸਾਡੇ ਗ੍ਰਾਹਕਾਂ ਨੂੰ ਰਿਫ਼ਿਊਜ਼ ਟਰੱਕਾਂ ਲਈ ਨਵਾਂ ਬਦਲ ਮੁਹੱਈਆ ਕਰਵਾਉਣਗੇ। ਸਾਨੂੰ ਉਤਸ਼ਾਹ ਹੈ ਕਿ ਅਸੀਂ ਕੈਨੇਡਾ ਦਾ ਪਹਿਲੇ ਡੀਲਰਸ਼ਿਪ ਗਰੁੱਪ ਹਾਂ ਜੋ ਕਿ ਬੈਟਲ ਮੋਟਰਸ ਟਰੱਕਾਂ ਨੂੰ ਬਾਜ਼ਾਰ ’ਚ ਲੈ ਕੇ ਆਇਆ ਹੈ।’’

ਬੈਟਲ ਮੋਟਰਜ਼ ਵਿਖੇ ਸੇਲਜ਼ ਦੇ ਵਾਇਸ-ਪ੍ਰੈਜ਼ੀਡੈਂਟ ਸ਼ੋਨ ਗਿਲਰੋਏ ਨੇ ਕਿਹਾ, ‘‘ਕੈਨੇਡਾ ਦੀ ਪ੍ਰਮੁੱਖ ਟਰੱਕ ਡੀਲਰਸ਼ਿਪਾਂ ’ਚੋਂ ਇੱਕ ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨਾਲ ਇਸ ਭਾਈਵਾਲੀ ਤੋਂ ਸਾਨੂੰ ਬਹੁਤ ਉਮੀਦਾਂ ਹਨ, ਅਤੇ ਸਾਨੂੰ ਲਗਦਾ ਹੈ ਕਿ ਬੈਟਲ ਮੋਟਰਸ ਟਰੱਕ ਦੇਸ਼ ਭਰ ਦੇ ਫ਼ਲੀਟਸ ਲਈ ‘ਮਿਹਨਤਕਸ਼’ ਬਣਨਗੇ।