ਰਾਕਟੇਲ ਵਿੰਗ ਦੀ ਨਵੀਂ ਦਿੱਖ

ਰਾਕਟੇਲ ਵਿੰਗ ਸਿਸਟਮ ਸਮਾਰਟਵੇ-ਪ੍ਰਮਾਣਿਤ ਟਰੇਲਰ ਦੇ ਪਿਛਲੇ ਪਾਸੇ ਹਵਾ ਦਾ ਦਬਾਅ ਘਟਾਉਣ ਵਾਲੀ ਫ਼ੇਅਰਿੰਗ ਹੈ ਜਿਸ ਬਾਰੇ ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਹਰ 1000 ਕਿਲੋਮੀਟਰ ‘ਤੇ 8.42 ਲਿਟਰ ਫ਼ਿਊਲ ਦੀ ਬਚਤ ਹੋਵੇਗੀ।

ਏਅਰਫ਼ੋਇਲ ਦਾ ਡਿਜ਼ਾਈਨ ਟਰੇਲਰ ਦੇ ਪਿੱਛੇ ਵਾਲੀ ਹਵਾ ਇਸ ਤਰ੍ਹਾਂ ਮੋੜਦਾ ਹੈ ਜਿਸ ਨਾਲ ਟਰੇਲਰ ਨੂੰ ਉਛਾਲ ਮਿਲਦਾ ਹੈ – ਜਿਵੇਂ ਹਵਾਈ ਜਹਾਜ਼ ਦੇ ਪੰਖ ਇਸ ਨੂੰ ਜ਼ਮੀਨ ਤੋਂ ਉੱਪਰ ਚੁੱਕਦੇ ਹਨ। ਇਸ ਉਪਕਰਨ ਨੂੰ ਟਰੇਲਰ ਦੀ ਕੰਧ ਤੋਂ ਇਕ ਇੰਚ ਤਕ ਦੂਰ ਰੱਖਣ ਨਾਲ ਹਵਾ ਦਾ ਇਕਸਾਰ ਨਿਕਾਸ ਵੀ ਮਿਲਦਾ ਹੈ।

ਟਰੇਲਰ ਦੇ ਦਰਵਾਜ਼ੇ ਨਾਲ ਏਕੀਕ੍ਰਿਤ ਇਹ ਪ੍ਰਣਾਲੀ ਟਰੇਲਰ ਦੇ ਪਿਛਲੇ ਪਾਸੇ ਤੋਂ ਸਿਰਫ਼ 14 ਇੰਚ ਵਧਦੀ ਹੈ, ਜਿਸ ਨਾਲ ਟੁੱਟ-ਭੱਜ ਦਾ ਖ਼ਤਰਾ ਨਹੀਂ ਰਹਿੰਦਾ।

ਇਹ ਸਿਸਟਮ ਹਮੇਸ਼ਾ ਸਵਿੰਗ ਹਿੰਜਿਸ ਨਾਲ ਟਰੇਲਰ ਨਾਲ ਹੀ ਜੁੜਿਆ ਰਹਿੰਦਾ ਹੈ ਜੋ ਕਿ ਟਰੇਲਰ ਦੇ ਦਰਵਾਜ਼ੇ ਬੰਦ ਹੋਣ ‘ਤੇ ਵਿੰਗਸ ਨੂੰ ਖੋਲ੍ਹ ਦਿੰਦੇ ਹਨ। ਜਦੋਂ ਦਰਵਾਜ਼ੇ ਖੁਲ੍ਹ ਦੇ ਹਨ ਤਾਂ ਵਿੰਗਜ਼ ਟਰੇਲਰ ਦੇ ਬਾਹਰ ਵਾਲੇ ਪਾਸੇ ਚਲੇ ਜਾਂਦੇ, ਜਿਸ ਨਾਲ ਦਰਵਾਜ਼ੇ ਬਗ਼ੈਰ ਕਿਸੇ ਰੋਕ ਤੋਂ 270 ਡਿਗਰੀ ਤਕ ਖੁੱਲ੍ਹ ਸਕਦੇ ਹਨ।