ਰੋਡੀਜ਼ ਗਰੁੱਪ ਨੇ ਵਿਕ ਗੁਪਤਾ ਨੂੰ ਕਾਰਜਕਾਰੀ ਵੀ.ਪੀ. ਨਿਯੁਕਤ ਕੀਤਾ

ਵਿਕ ਗੁਪਤਾ

ਰੋਡੀਜ਼ ਗਰੁੱਪ ਨੇ ਵਿਕ ਗੁਪਤਾ ਨੂੰ ਕਾਰੋਬਾਰ ਵਿਕਾਸ ਲਈ ਆਪਣਾ ਕਾਰਜਕਾਰੀ ਵਾਇਸ-ਪ੍ਰੈਜ਼ੀਡੈਂਟ ਨਿਯੁਕਤ ਕੀਤਾ ਹੈ।

ਕੰਪਨੀ ਨੇ ਪਿਛਲੇ ਮਹੀਨੇ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਗੁਪਤਾ ਕੰਪਨੀ ਦੇ ਅਗਲੇ ਵਿਕਾਸ ਦੇ ਦੌਰ ‘ਚ ਮਹੱਤਵਪੂਰਨ ਰੋਲ ਅਦਾ ਕਰਨਗੇ।

ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਹੈਰੀ ਚਾਹਲ ਨੇ ਕਿਹਾ, ”ਵਿਕ ਦੇ ਰੋਡੀਜ਼ ਗਰੁੱਪ ਦੀ ਉੱਤਰੀ ਅਮਰੀਕਾ ‘ਚ ਹਾਜ਼ਰੀ ਬਣਾਉਣ ਵਾਲੀ ਕੇਂਦਰੀ ਲੀਡਰਸ਼ਿਪ ਟੀਮ ਦਾ ਹਿੱਸਾ ਬਣਨ ‘ਤੇ ਅਸੀਂ ਜੋਸ਼ ਭਰਪੂਰ ਮਹਿਸੂਸ ਕਰ ਰਹੇ ਹਾਂ।”

ਗੁਪਤਾ ਕੋਲ ਉਦਯੋਗ ‘ਚ ਕਈ ਸਾਲਾਂ ਦਾ ਤਜ਼ਰਬਾ ਹੈ। ਉਹ ਇਸ ਤੋਂ ਪਹਿਲਾਂ ਪਰਾਈਡ ਗਰੁੱਪ ਦੇ ਸੇਲਜ਼ ਅਤੇ ਆਪਰੇਸ਼ਨਜ਼ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਰਹੇ ਹਨ।

ਗੁਪਤਾ ਨੇ ਇਸ ਮੌਕੇ ਕਿਹਾ, ”ਰੋਡੀਜ਼ ਗਰੁੱਪ ਨੇ ਪਿਛਲੇ ਕੁੱਝ ਸਾਲਾਂ ‘ਚ ਕਾਫ਼ੀ ਤਰੱਕੀ ਕੀਤੀ ਹੈ ਅਤੇ ਇਸ ਕੰਪਨੀ ਦਾ ਮਹੱਤਵ ਅਜੇ ਦਿਸਣਾ ਸ਼ੁਰੂ ਹੀ ਹੋਇਆ ਹੈ। ਵਿਕਾਸ ਦੇ ਇਸ ਮਹੱਤਵਪੂਰਨ ਪੜਾਅ ‘ਤੇ ਉਨ੍ਹਾਂ ਨਾਲ ਜੁੜਨ ‘ਚ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।”

2002 ‘ਚ ਸਥਾਪਿਤ, ਰੋਡੀਜ਼ ਗਰੁੱਪ ਨਿਰੰਤਰ ਚਾਲ ਨਾਲ ਛੋਟੀ ਜਿਹੀ ਕੰਪਨੀ ਤੋਂ ਟਰੱਕ ਅਤੇ ਡਰਾਈਵਰ ਸੇਵਾਵਾਂ ਦੇਣ ਵਾਲੀ ਵਿਸ਼ਾਲ ਕੰਪਨੀ ਬਣ ਗਿਆ ਹੈ।