ਲੀਥੀਅਮ-ਆਇਨ ਬੈਟਰੀਆਂ ’ਤੇ ਚੱਲੇਗਾ ਕੈਰੀਅਰ ਦਾ ਟਰਾਂਸੀਕੋਲਡ ਏ.ਪੀ.ਯੂ.

Avatar photo

ਕੈਰੀਅਰ ਟਰਾਂਸੀਕੋਲਡ ਨੇ ਕਿਹਾ ਹੈ ਕਿ ਇਸ ਦਾ ਲੀਥੀਅਮ-ਆਇਨ ਕੰਫ਼ਰਟਪ੍ਰੋ ਇਲੈਕਟ੍ਰਿਕ ਆਗਜ਼ਲਰੀ ਪਾਵਰ ਯੂਨਿਟ (ਏ.ਪੀ.ਯੂ.), ਏਅਰ ਕੰਡੀਸ਼ਨਿੰਗ ਰਨਟਾਈਮ ਨੂੰ ਕੁੱਝ ਮੁਕਾਬਲੇਬਾਜ਼ ਬੈਟਰੀ ’ਤੇ ਚੱਲਣ ਵਾਲੇ ਏ.ਪੀ.ਯੂ. ਵੱਲੋਂ ਕੀਤੀ ਪੇਸ਼ਕਸ਼ ਮੁਕਾਬਲੇ ਦੁੱਗਣਾ ਕਰ ਦਿੰਦਾ ਹੈ।

(ਤਸਵੀਰ: ਕੈਰੀਅਰ ਟਰਾਂਸੀਕੋਲਡ)

ਇਹ ਸਿਸਟਮ 7,500 ਬੀ.ਟੀ.ਯੂ./ਘੰਟਾ ਕੈਬ ਕੂਲਿੰਗ ਪ੍ਰਦਾਨ ਕਰਦਾ ਹੈ, ਅਤੇ ਅਜਿਹੀ ਏਅਰ ਕੰਡੀਸ਼ਨਿੰਗ ਦੀ ਪੇਸ਼ਕਸ਼ ਕਰਦਾ ਹੈ ਜੋ ਕਿ ਰਾਤ ਸਮੇਂ ਆਰਾਮ ਦੇ ਸਮੇਂ ਦੀ ਜ਼ਰੂਰਤ ਤੋਂ ਕਾਫ਼ੀ ਜ਼ਿਆਦਾ ਦੇਰ ਤਕ ਅਤੇ ਕੁੱਝ ਮਾਮਲਿਆਂ ’ਚ 17 ਘੰਟਿਆਂ ਤੱਕ ਚੱਲ ਸਕਦਾ ਹੈ।

ਇਹ ਏ.ਪੀ.ਯੂ. ਲੀਥੀਅਮ-ਆਇਨ ਬੈਟਰੀਆਂ ’ਤੇ ਚਲਦੇ ਹਨ ਜੋ ਕਿ ਏ.ਜੀ.ਐਮ. ਬੈਟਰੀਆਂ ਤੋਂ ਛੇਤੀ ਚਾਰਜ ਹੁੰਦੀਆਂ ਹਨ, ਅਤੇ ਊਰਜਾ ਦੇ ਸਰੋਤਾਂ ’ਤੇ ਪੰਜ ਸਾਲਾਂ ਦੀ ਵਾਰੰਟੀ ਵੀ ਮਿਲਦੀ ਹੈ।

ਲੀਥੀਅਮ ਬੈਟਰੀਆਂ ਦੇ ਜੋੜੇ ਕਰਕੇ ਏ.ਪੀ.ਯੂ. ਦਾ ਕੁੱਲ ਭਾਰ 26% ਤਕ ਘੱਟ ਹੁੰਦਾ ਹੈ, ਜਿਸ ਦੀ ਥਾਂ ’ਤੇ ਕੈਰੀਅਰ ਟਰਾਂਸੀਕੋਲਡ ਦੇ ਮਾਨਕ ਇਲੈਕਟ੍ਰਿਕ ਏ.ਪੀ.ਯੂ. ’ਚ ਚਾਰ ਏ.ਜੀ.ਐਮ. ਬੈਟਰੀਆਂ ਪ੍ਰਯੋਗ ਹੁੰਦੀਆਂ ਹਨ।

ਕੰਫ਼ਰਟਪ੍ਰੋ ਮਾਡਲ ਇੱਕ ਅੰਡਰ-ਬੰਕ ਕਲਾਈਮੇਟ ਕੰਟਰੋਲ ਯੂਨਿਟ ਅਤੇ ਪ੍ਰੋਗਰਾਮਏਬਲ ਕੰਟਰੋਲ ਪੈਨਲ ਸਮੇਤ ਆਉਂਦਾ ਹੈ, ਜਿਸ ’ਚ ‘ਕੈਬਿਨ ਪ੍ਰੀਕੂਲ ਲਾਕ’ ਹੁੰਦਾ ਹੈ ਜੋ ਕਿ ਏ.ਪੀ.ਯੂ. ਦੇ ਕੰਮ ਕਰਨਾ ਚਾਲੂ ਕਰਨ ਤੋਂ ਪਹਿਲਾਂ ਕੈਬ ਦੇ ਇੱਕ ਨਿਸ਼ਚਿਤ ਤਾਪਮਾਨ ਤੱਕ ਪਹੁੰਚਣ ਦੀ ਉਡੀਕ ਕਰਦਾ ਹੈ।

ਮੌਜੂਦ ਵਿਕਲਪ ਹੀਟਿੰਗ, ਹੋਟਲ ਲੋਡ ਲਈ ਪਾਵਰ, ਸ਼ੋਰ ਪਾਵਰ ਕੁਨੈਕਟੀਵਿਟੀ ਅਤੇ ਟਰੱਕ ਇੰਜਣ ਪ੍ਰੀਹੀਟਿੰਗ ਜੋੜਦੇ ਹਨ।