ਵਰਚੂਅਲ ਯੂਜ਼ਰ ਕਾਨਫ਼ਰੰਸ ਕਰਵਾਏਗਾ ਆਈਸੈਕ

ਆਈਸੈਕ ਇੰਸਟਰੂਮੈਂਟਸ ਨੇ ਐਲਾਨ ਕੀਤਾ ਹੈ ਕਿ ਕੰਪਨੀ ਇਸ ਸਾਲ ਆਪਣੀ ਸਾਲਾਨਾ ਯੂਜ਼ਰ ਕਾਨਫ਼ਰੰਸ ਨੂੰ ਵਰਚੂਅਲ ਮੰਚ ‘ਤੇ ਕਰਵਾਏਗੀ।

17-18 ਨਵੰਬਰ ਨੂੰ ਅੰਗਰੇਜ਼ੀ ਅਤੇ ਫ਼ਰੈਂਚ, ਦੋਹਾਂ ਭਾਸ਼ਾਵਾਂ ‘ਚ ਇੱਕ ਵੰਨ-ਸੁਵੰਨਾ ਪ੍ਰੋਗਰਾਮ ਅਤੇ ਨੈੱਟਵਰਕਿੰਗ ਸੈਸ਼ਨ ਹੋਵੇਗਾ।

ਆਈਸੈਕ ਇੰਸਟਰੂਮੈਂਟਸ ਦੇ ਪ੍ਰੈਜ਼ੀਡੈਂਟ ਜੈਕੁਅਸ ਡੀਲਾਰੋਸ਼ੇਲੀਅਰੇ ਨੇ ਕਿਹਾ, ”ਆਪਣੇ ਮੁਲਾਜ਼ਮਾਂ, ਕਲਾਇੰਟ ਅਤੇ ਪਾਰਟਨਰਾਂ ਦੀ ਸਿਹਤ ਦੀ ਸੁਰੱਖਿਆ ਲਈ ਅਸੀਂ ਇੱਕ ਵਰਚੂਅਲ ਯੂਜ਼ਰ ਕਾਨਫ਼ਰੰਸ ਕਰਵਾਉਣ ਜਾ ਰਹੇ ਹਾਂ।”

”ਸਮਾਜਕ ਦੂਰੀ ਦੀ ਸੱਚਾਈ ਨੇ ਕਈ ਕੈਰੀਅਰਾਂ ਲਈ ਤਕਨੀਕ ਦੇ ਪ੍ਰਯੋਗ ਅਤੇ ਸਵੈਚਾਲਿਤ ਪ੍ਰਕਿਰਿਆਵਾਂ ਨੂੰ ਅਪਣਾਉਣ ਦਾ ਵਿਸਤਾਰ ਕੀਤਾ ਹੈ। ਹਮੇਸ਼ਾ ਵਾਂਗ, ਅਸੀਂ ਆਪਣੇ ਪ੍ਰਯੋਗਕਰਤਾਵਾਂ ਤੋਂ ਉਮੀਦ ਰਖਦੇ ਹਾਂ ਕਿ ਉਹ ਆਪਣੀਆਂ ਕਾਰਵਾਈਆਂ ਨੂੰ ਬਿਹਤਰ ਕਰਨ ਲਈ ਆਈਸੈਕ ਸਲਿਊਸ਼ਨਜ਼ ਦੀਆਂ ਸਮਰਥਾਵਾਂ ਦਾ ਪੂਰਾ ਲਾਭ ਲੈਣਗੇ।”

ਕੰਪਨੀ ਨੇ ਕਿਹਾ ਕਿ ਇਸ ਸਾਲ ਕਈ ਨਵੀਆਂ ਵਿਸ਼ੇਸ਼ਤਾਵਾਂ ਜੋੜੀਆਂ ਜਾ ਰਹੀਆਂ ਹਨ। ਰਜਿਸਟਰ ਕਰਨ ਜਾਂ ਪੂਰਾ ਪ੍ਰੋਗਰਾਮ ਵੇਖਣ ਲਈ ਇੱਥੇ ਕਲਿੱਕ ਕਰੋ।