ਵਿਜ਼ਨ ਟਰੱਕ ਗਰੁੱਪ ਬਣਿਆ ਸਿਖਰਲਾ ਕੈਨੇਡੀਅਨ ਮੈਕ ਡੀਲਰ

ਕੈਂਬਰਿਜ, ਓਂਟਾਰੀਓ ਦੇ ਵਿਜ਼ਨ ਟਰੱਕ ਗਰੁੱਪ ਨੂੰ ਮੈਕ ਟਰੱਕਸ ਕੈਨੇਡਾ ਦਾ ਬਿਹਤਰੀਨ ਖੇਤਰੀ ਡੀਲਰ ਐਲਾਨਿਆ ਗਿਆ ਹੈ।

ਪੂਰੇ ਉੱਤਰੀ ਅਮਰੀਕੀ ਬਿਹਤਰੀਨ ਡੀਲਰ ਦਾ ਪੁਰਸਕਾਰ ਸ਼ਾਰਲਟ, ਐਨ.ਸੀ. ’ਚ ਮੈਕਮੋਹਨ ਟਰੱਕਸ ਸੈਂਟਰ ਨੂੰ ਦਿੱਤਾ ਗਿਆ। ਪੁਰਸਕਾਰ ਅਮਰੀਕੀ ਟਰੱਕ ਡੀਲਰ ਸ਼ੋਅ ਮਾਰਚ 8-11 ਦੌਰਾਨ ਲਾਸ ਵੇਗਾਸ ’ਚ ਪ੍ਰਦਾਨ ਕੀਤੇ ਗਏ।

ਪੁਰਸਕਾਰ ਅਜਿਹੇ ਡੀਲਰਾਂ ਨੂੰ ਦਿੱਤੇ ਜਾਂਦੇ ਹਨ ਜੋ ਕਿ ਵਿਕਰੀ, ਪਾਰਟਸ, ਲੀਜ਼ਿੰਗ ਅਤੇ ਗ੍ਰਾਹਕ ਸੰਤੁਸ਼ਟੀ ਦੇ ਟੀਚਿਆਂ ਨੂੰ ਪੂਰਾ ਕਰਦੇ ਹਨ, ਜਦਕਿ ਕਾਰੋਬਾਰੀ ਤਰੱਕੀ ’ਤੇ ਵੀ ਕੇਂਦਰਤ ਰਹਿੰਦੇ ਹਨ।