ਵੈਨਗਾਰਡ ਨੇ ਮੁਕੰਮਲ-ਕੈਨੇਡੀਅਨ ਰੈਫ਼ਰੀਜਿਰੇਟਿਡ ਬਾਡੀ ਪੇਸ਼ ਕੀਤੀ
ਰੈਫ਼ਰੀਜਿਰੇਟਡ ਟਰੱਕ ਬਾਡੀ ਦੇ ਮੈਦਾਨ ’ਚ ਨਵਾਂ ਖਿਡਾਰੀ ਆ ਗਿਆ ਹੈ। ਟਰੱਕ ਵਰਲਡ ਦੌਰਾਨ ਸੀ.ਆਈ.ਐਮ.ਸੀ. ਵੈਨਗਾਰਡ ਨੇ ਆਪਣੀ ਕੈਨੇਡੀਅਨ ਪੋਲਰ ਗਲੋਬ ਰੈਫ਼ਰੀਜਿਰੇਟਡ ਟਰੱਕ ਬਾਡੀ ਪੇਸ਼ ਕੀਤੀ, ਜਿਸ ਨਾਲ ਗ੍ਰਾਹਕਾਂ ਨੂੰ ਨਵੇਂ ਵਿਕਲਪ ਮਿਲਣਗੇ। ਪੋਲਰ ਗਲੋਬ ਬਾਡੀ ਦਾ ਨਿਰਮਾਣ ਕੰਪਨੀ ਦੀ ਸਾਰਨੀਆ, ਓਂਟਾਰੀਓ ਸਥਿਤ ਨਿਰਮਾਣ ਫ਼ੈਸਿਲਿਟੀ ’ਚ ਹੋਵੇਗਾ।

ਰੈਫ਼ਰੀਜਿਰੇਟਰ ਟਰੇਲਰਾਂ ਨਾਲ ਵੈਨਗਾਰਡ ਦੇ ਤਜ਼ਰਬੇ ਨੂੰ ਟਰੱਕ ਬਾਡੀਜ਼ ਤੱਕ ਲਿਆਉਂਦਿਆਂ, ਪੋਲਰ ਗਲੋਬ ਬਾਡੀ ’ਚ ਬਿਹਤਰ ਜ਼ੰਗ ਪ੍ਰਤੀਰੋਧ ਲਈ ਗੈਲਵੇਨਾਈਜ਼ਡ ਸਬਫ਼੍ਰੇਮ ਲੱਗਾ ਹੁੰਦਾ ਹੈ ਅਤੇ ਬਿਹਤਰ ਥਰਮਲ ਸਮਰੱਥਾ ਲਈ ਚਾਰ ਇੰਚ ਦੀ ਐਲ.ਬੀ.ਏ. ਫ਼ੋਮਿੰਗ ਪੋਲੀਯੂਰੀਥੀਨ ਇੰਸੂਲੇਸ਼ਨ ਲੱਗੀ ਹੁੰਦੀ ਹੈ।
ਇਹ 14 ਤੋਂ 30 ਫ਼ੁੱਟ ਦੀ ਬਾਕੀ ਲੰਬਾਈ ਨਾਲ ਕਈ ਸੰਰਚਨਾਵਾਂ ਅਤੇ ਵਿਕਲਪਾਂ ’ਚ ਮੌਜੂਦ ਹੈ।
ਮਾਨਕ ਵਿਸ਼ੇਸ਼ਤਾਵਾਂ ’ਚ ਸ਼ਾਮਲ ਹਨ:
– 12 ਇੰਚ ਦੇ ਕੇਂਦਰਾਂ ’ਤੇ 3 ਇੰਚ ਕਰਾਸਮੈਂਬਰ, 4 ਇੰਚ ਲੰਮੇ ਰੇਲ ਬੀਮ
– ਕਰਾਸਮੈਂਬਰਾਂ ਅਤੇ ਹੇਠਲੇ ਰੇਲ ਵਿਚਕਾਰ ਮਾਇਲਰ ਟੇਪ
– ਪਿਛਲੇ ਪਾਸੇ 1.32 ਇੰਚ ਵਧਿਆ ਹੋਇਆ ਐਲੂਮੀਨੀਅਮ ਫਿਸਲਣ-ਰੋਧੀ ਫ਼ਲੋਰ ਫ਼ਲੱਸ਼
– ਮਾਨਕ ਸਟੇਨਲੈੱਸ ਸਟੀਲ ਫ਼ਰੰਟ, 16 ਇੰਚ ਦੇ ਕੇਂਦਰਾਂ ’ਤੇ 0.04’’ ਪਹਿਲਾਂ ਤੋਂ ਪੇਂਟ ਕੀਤੇ ਐਲੂਮੀਨੀਅਮ ਦੇ ਪਾਸੇ।
– 0.08 ਇੰਚ ਐਂਟੀ-ਮਾਈਕ੍ਰੋਬਲ ਥਰਮੋਪਲਾਸਟਿਕ ਲਾਈਨਿੰਗ
– ਰੈਫ਼ਰੀਜਿਰੇਸ਼ਨ ਇਕਾਈ ’ਚ ਆਸਾਨੀ ਨਾਲ ਵੜਨ ਲਈ ਪੂਰੇ ਆਕਾਰ ਦੀਆਂ ਪੌੜੀਆਂ ਅਤੇ ਹੱਥ ਨਾਲ ਫੜਨ ਲਈ ਹੈਂਡਲ।
– ਵਾਈਟਿੰਗ ਕੋਲਡ ਸੇਵਰ 2-1/8 ਇੰਚ ਦਾ ਰੋਲ-ਅੱਪ ਦਰਵਾਜ਼ਾ (ਬਾਰਨ ਦਰਵਾਜ਼ੇ ਦਾ ਵਿਕਲਪ)
– ਦੋਵੇਂ ਪਾਸਿਆਂ ’ਤੇ 36-ਇੰਚ ਦੇ ਦਰਵਾਜ਼ਾ ਟਰੈਕ ਸੁਰੱਖਿਅਕ
ਮੌਜੂਦ ਵਿਕਲਪਾਂ ’ਚ ਪਾਸਿਆਂ ’ਤੇ ਅਤੇ ਪਿਛਲੇ ਦਰਵਾਜ਼ੇ, ਪਸੰਦ ਅਨੁਸਾਰ ਪਿਛਲੇ ਬੰਪਰ, ਬਹੁ-ਤਾਪਮਾਨੀ ਐਪਲੀਕੇਸ਼ਨਾਂ, ਲਿਫ਼ਟ ਗੇਟ, ਤੁਰਨ ਲਈ ਰੈਂਪ, ਕਾਰਗੋ ਰੈਸਟਰੇਨਟ ਸਿਸਟਮ ਅਤੇ ਹੋਰ ਬਹੁਤ ਕੁੱਝ ਸ਼ਾਮਲ ਹਨ।
ਨਵੀਂ ਟਰੱਕ ਬਾਡੀ ਨੂੰ ਵਿਸ਼ੇਸ਼ ਤੌਰ ’ਤੇ ਕੈਨੇਡੀਅਨ ਬਾਜ਼ਾਰ ਲਈ ਬਣਾਇਆ ਗਿਆ ਸੀ ਅਤੇ ਇਸ ਨੂੰ ਵਿਸ਼ੇਸ਼ ਤੌਰ ’ਤੇ ਰੀਫ਼ਰ ਸੇਲਜ਼ ਰਾਹੀਂ ਪੂਰਬੀ ਕੈਨੇਡਾ ’ਚ ਵੇਚਿਆ ਅਤੇ ਸਰਵਿਸ ਕੀਤਾ ਜਾਵੇਗਾ।
ਪੋਲਰ ਗਲੋਬ ਬਾਡੀ ਦਾ ਸਾਰਨੀਆ, ਓਂਟਾਰੀਓ ’ਚ ਉਤਪਾਦਨ ਕੀਤਾ ਜਾਵੇਗਾ।