ਵੋਲਵੋ ਟਰੱਕਸ ਨੇ ਵੀਐਨਐਲ 740, 760 ਅਤੇ ਵੀਐਨਐਕਸ 740 ਮਾਡਲਾਂ ਲਈ ਪੇਸ਼ ਕੀਤਾ ਵੰਨ-ਸੁਵੰਨਾ ਵਰਕਸਟੇਸ਼ਨ

ਵੋਲਵੋ ਟਰੱਕਸ ਨੇ ਕਿਰਤ ਮੁਹਾਰਤ ਪੱਖੋਂ ਉੱਨਤ ਵਰਕਸਟੇਸ਼ਨ ਪੇਸ਼ ਕੀਤਾ ਹੈ ਜੋ ਕਿ ਸੜਕ ਨੂੰ ਹੀ ਆਪਣਾ ਘਰ ਬਣਾ ਲੈਣ ਵਾਲੇ ਡਰਾਈਵਰਾਂ ਲਈ ਰਹਿਣ ਦਾ ਵਧੀਆ ਵਾਤਾਵਰਨ ਦਿੰਦਾ ਹੈ। ਡਰਾਈਵਰ ਦੀ ਉਤਪਾਦਕਤਾ ਨੂੰ ਬਿਹਤਰ ਕਰਨ, ਆਸਾਨੀ ਅਤੇ ਕੁਲ ਮਿਲਾ ਕੇ ਸਹੂਲਤ ਲਈ ਬਣਾਏ ਗਏ ਵਰਕਸਟੇਸ਼ਨ ਦਾ ਉੱਨਤ ਸੰਸਕਰਣ ਹੁਣ ਆਰਡਰ ਕਰਨ ਲਈ ਮੌਜੂਦ ਹੈ।
ਹਰ ਸਾਲ ਟਰੱਕ ਡਰਾਈਵਰ ਹਜ਼ਾਰਾਂ ਘੰਟੇ ਆਪਣੀ ਕੈਬ ‘ਚ ਡਰਾਈਵਿੰਗ ਕਰਦਿਆਂ, ਰਹਿੰਦਿਆਂ ਅਤੇ ਆਰਥਕਤਾ ਦਾ ਚੱਕਾ ਚਲਦਾ ਰੱਖਣ ਲਈ ਬਤੀਤ ਕਰਦੇ ਹਨ। ਨਵਾਂ ਵਰਕਸਟੇਸ਼ਨ ਡਰਾਈਵਰ ਦੀ ਉਤਪਾਦਕਤਾ ਨੂੰ ਵਧਾਉਣ ਅਤੇ ਕੰਮ ਕਰਨ ਲਈ ਆਰਾਮਦਾਇਕ, ਵੰਨ-ਸੁਵੰਨੀ ਰਹਿਣ ਦੀ ਥਾਂ ਦਿੰਦਾ ਹੈ।

ਨਵਾਂ ਵਰਕਸਟੇਸ਼ਨ ਵੋਲਵੋ ਦੇ ਗ੍ਰਾਹਕਾਂ ਅਤੇ ਡਰਾਈਵਰਾਂ ਦੀ ਸਲਾਹ ਅਤੇ ਸਖ਼ਤ ਜਾਂਚ ਦੇ ਨਤੀਜੇ ਵਜੋਂ ਵਿਕਸਤ ਹੋਇਆ ਹੈ। ਵਰਕਸਟੇਸ਼ਨ ਬੈਠਣ ਦੀ ਥਾਂ ਅਤੇ ਟੇਬਲ ਤੋਂ ਲੈ ਕੇ ਆਰਾਮ ਕਰਨ, ਭੋਜਨ ਕਰਨ ਅਤੇ ਕੰਮ ਵਲ ਧਿਆਨ ਦੇਣ ਦੀ ਥਾਂ ‘ਚ ਤਬਦੀਲ ਹੋ ਸਕਦਾ ਹੈ, ਅਤੇ ਫਿਰ ਇਹ ਬੈਠਣ ਦੀਆਂ ਗੱਦੀਆਂ ਤੋਂ ਬੈੱਡ ‘ਚ ਤਬਦੀਲ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵਿਸ਼ੇਸ਼ਤਾਵਾਂ ‘ਚ ਆਸਾਨੀ ਨਾਲ ਬੈਠਣ ਲਈ ਕੋਣਦਾਰ ਟੇਬਲ; ਆਰਾਮਦਾਇਕ ਬੈਠਣ ਲਈ 103 ਡਿਗਰੀ ਦਾ ਗੱਦੀਦਾਰ ਸੀਟ ਕੋਣ; ਅਤੇ ਜੁੜਵੀਆਂ ਗੱਦੀਆਂ ਸ਼ਾਮਲ ਹਨ ਜੋ ਕਿ ਸਹੂਲਤ ਅਨੁਸਾਰ ਆਸਾਨੀ ਨਾਲ ਸਾਂਭੀਆਂ ਜਾ ਸਕਦੀਆਂ ਹਨ।

ਕਈ ਤਰ੍ਹਾਂ ਦੀਆਂ ਢਾਂਚਾ ਸੰਭਾਵਨਾਵਾਂ ਨਾਲ, ਇਕੱਲੇ ਡਰਾਈਵਰ ਟੇਬਲ ਸੈੱਟ-ਅਪ ਨੂੰ ਛੱਡ ਕੇ ਉੱਪਰਲੇ ਬੰਕ ‘ਚ ਸੌਣਾ ਪਸੰਦ ਕਰਨਗੇ, ਜਦਕਿ ਟੀਮ ਡਰਾਈਵਰ ਟੇਬਲ ਨੂੰ ਬੰਦ ਕਰ ਕੇ ਦੋਵੇਂ ਬੰਕ ਬੈੱਡਾਂ ਤਕ ਪਹੁੰਚ ਬਣਾਉਣਾ ਪਸੰਦ ਕਰਨਗੇ। ਵਰਕਸਟੇਸ਼ਨ ਹੇਠਲੇ ਬੰਕ ਅੰਦਰ ਸਮਾਨ ਰੱਖਣ ਦੀ ਥਾਂ ਵੀ ਦਿੰਦਾ ਹੈ।
ਸੜਕ ‘ਤੇ ਓਨਰ/ਆਪਰੇਟਰਾਂ ਅਤੇ ਫ਼ਲੀਟ ਡਰਾਈਵਰਾਂ ਲਈ ਲੰਮੇ ਸਮੇਂ ਤਕ ਰਹਿਣ ਲਈ ਆਦਰਸ਼, ਵਰਕਸਟੇਸ਼ਨ ਆਪਣੇ ਗ੍ਰਾਹਕਾਂ ਲਈ ਪੁਰਾਣਾ ਟਰੱਕ ਵੇਚਣ ‘ਤੇ ਚੰਗੀ ਕੀਮਤ ਮਿਲਣ ਦੀ ਸੰਭਾਵਨਾ ਵੀ ਵਧਾਉਂਦਾ ਹੈ।