ਵੋਲਵੋ ਨੇ ਆਈ-ਸ਼ਿਫ਼ਟ ਮੀਲ ਪੱਥਰ ਦਾ ਜਸ਼ਨ ਮਨਾਇਆ

ਵੋਲਵੋ ਟਰੱਕਸ ਉੱਤਰੀ ਅਮਰੀਕਾ ਦੇ ਮਾਰਕੀਟ ਵਿਚ ਆਪਣੀ ਆਈ-ਸ਼ਿਫ਼ਟ ਆਟੋਮੈਟਿਕ ਮੈਨੁਅਲ ਟ੍ਰਾਂਸਮਿਸ਼ਨ ਦੀ 15ਵੀਂ ਵਰ੍ਹੇਗੰਢ ਮਨਾ ਰਿਹਾ ਹੈ।

ਤਸਵੀਰ  : ਵੋਲਵੋ ਟਰੱਕਸ ਉੱਤਰੀ ਅਮਰੀਕਾ

ਟ੍ਰਾਂਸਮਿਸ਼ਨ ਨੂੰ ਯੂਰਪ ਵਿਚ ਛੇ ਸਾਲਾਂ ਤੱਕ ਚੱਲਣ ਤੋਂ ਬਾਅਦ 2007 ਵਿਚ ਉੱਤਰੀ ਅਮਰੀਕਾ ਲਿਆਂਦਾ ਗਿਆ ਸੀ। ਵੋਲਵੋ ਦਾ ਕਹਿਣਾ ਹੈ ਕਿ ਆਈ-ਸ਼ਿਫ਼ਟ ਟ੍ਰਾਂਸਮਿਸ਼ਨ ਵਾਲੇ ਦੁਨੀਆ ਭਰ ’ਚ ਇੱਕ ਮਿਲੀਅਨ ਤੋਂ ਵੀ ਵੱਧ ਟਰੱਕ ਵਿਕ ਚੁੱਕੇ ਹਨ।

ਇਸ ਨੇ 2013 ਵਿੱਚ ਉੱਤਰੀ ਅਮਰੀਕਾ ਵਿੱਚ ਟ੍ਰਾਂਸਮਿਸ਼ਨ ਦਾ ਮਾਨਕੀਕਰਣ ਕੀਤਾ, ਅਤੇ ਹੁਣ 94% ਪ੍ਰਾਪਤੀ ਦਰ ਦਾ ਅਨੰਦ ਲੈ ਰਿਹਾ ਹੈ।

ਵੋਲਵੋ ਟਰੱਕਸ ਉੱਤਰੀ ਅਮਰੀਕਾ ਵਿਖੇ ਉਤਪਾਦ ਮਾਰਕੀਟਿੰਗ ਦੇ ਨਿਰਦੇਸ਼ਕ ਜੋਹਾਨ ਏਜਬ੍ਰਾਂਡ ਨੇ ਕਿਹਾ, ‘‘ਉੱਤਰੀ ਅਮਰੀਕਾ ਵਿੱਚ 15 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਤੋਂ ਬਾਅਦ ਵੋਲਵੋ ਆਈ-ਸ਼ਿਫ਼ਟ ਨਾਲ 217,000 ਤੋਂ ਵੱਧ ਵੋਲਵੋ ਟਰੱਕ ਵੇਚੇ ਜਾ ਚੁੱਕੇ ਹਨ, ਇਹ ਇੱਕ ਅਜਿਹੇ ਬਾਜ਼ਾਰ ਵਿੱਚ ਮਹੱਤਵਪੂਰਣ ਤਬਦੀਲੀ ਸੀ ਜਿੱਥੇ ਮੈਨੂਅਲ ਸਿਫ਼ਟਿੰਗ ਦੀ ਇੱਕ ਪ੍ਰਚਿਲਤ ਪਰੰਪਰਾ ਸੀ। ਵੋਲਵੋ ਆਈ-ਸ਼ਿਫ਼ਟ ਟ੍ਰਾਂਸਮਿਸ਼ਨ ਸਾਡੇ ਇੰਜੀਨੀਅਰਾਂ ਵੱਲੋਂ ਕਈ ਸਾਲਾਂ ਦੀ ਸਖਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਅਤੇ ਵਿਸ਼ਵਵਿਆਪੀ ਵੋਲਵੋ ਟਰੱਕ ਸੰਗਠਨ ਵਿੱਚ ਮਹੱਤਵਪੂਰਨ ਤਕਨੀਕੀ ਉੱਨਤੀ ਨੂੰ ਦਰਸਾਉਂਦਾ ਹੈ।’’