ਵੋਲਵੋ ਨੇ ਇੰਜਣ ਅਪਡੇਟ ਕਰਨ ਦੀ ਤਾਕਤ ਆਪਰੇਟਰਾਂ ਦੇ ਹੱਥ ਸੌਂਪੀ

ਵੋਲਵੋ ਦੀ ਨਵੀਂ ਡਰਾਈਵਰ ਡਿਸਪਲੇ ਐਕਟੀਵੇਸ਼ਨ ਵਿਸ਼ੇਸ਼ਤਾ ਰੀਮੋਟ ਇੰਜਣ ਅਪਡੇਟ ਦੀ ਤਾਕਤ ਆਪਰੇਟਰਾਂ ਦੇ ਹੱਥਾਂ ‘ਚ ਸੌਂਪਦੀ ਹੈ, ਜਿਸ ਨਾਲ ਡਰਾਈਵਰ ਮਿੰਟਾਂ ‘ਚ ਹੀ ਓਵਰ-ਦ-ਏਅਰ ਸਿਸਟਮ ਅਪਡੇਟ ਚਾਲੂ ਕਰ ਸਕਣਗੇ।

ਵੋਲਵੋ ਨੇ ਕਿਹਾ ਕਿ ਹੁਣ ਰੀਮੋਟ ਅਪਡੇਟ ਕਰਨ ਲਈ ਵੋਲਵੋ ਐਕਸ਼ਨ ਸਰਵਿਸ ਏਜੰਟ ਨੂੰ ਕਾਲ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਅਪਡੇਟਿੰਗ ਦਾ ਸਮਾਂ ਵੀ ਅੱਧਾ ਹੋ ਗਿਆ ਹੈ, ਜਿਸ ਨੂੰ ਹੁਣ ਕਿਸੇ ਵੀ ਵੇਲੇ ਨਿਪਟਾਇਆ ਜਾ ਸਕਦਾ ਹੈ।

ਚਾਰ ਮਹੀਨਿਆਂ ਤਕ ਕੀਤੇ ਪਾਈਲਟ ਟੈਸਟਾਂ ‘ਚ ਡੀਲਰ ਸਟਾਕ ਟਰੱਕ ਅਤੇ 15 ਵੱਖੋ-ਵੱਖ ਫ਼ਲੀਟਸ ਵਿਖੇ 500 ਤੋਂ ਵੱਧ ਗ੍ਰਾਹਕ ਟਰੱਕ ਸ਼ਾਮਲ ਹਨ।

ਨਵੇਂ ਵੋਲਵੋ ਟਰੱਕਾਂ ‘ਚ ਡਰਾਈਵਰ ਡਿਸਪਲੇ ਐਕਟੀਵੇਸ਼ਨ ਇੰਟਰਫ਼ੇਸ ਪਹਿਲੇ ਦੋ ਸਾਲਾਂ ਲਈ ਵੋਲਵੋ ਟਰੱਕਸ ਰੀਮੋਟ ਡਾਇਗਨੋਸਟਿਕਸ ਨਾਲ ਬੰਡਲ ਦੇ ਹਿੱਸੇ ਵਜੋਂ ਮੁਫ਼ਤ ਮਿਲੇਗਾ।

ਕੰਪਨੀ ਨੇ ਕਿਹਾ ਕਿ ਮਾਡਲ ਵਰ੍ਹੇ 2018 ਜਾਂ ਇਸ ਤੋਂ ਪੁਰਾਣੇ ਟਰੱਕਾਂ ਵਾਲੇ ਕਨਵਰਜ਼ਨ ਕਿੱਟ ਲਈ ਵੋਲਵੋ ਪ੍ਰੀਮੀਅਮ ਟੈੱਕ ਟੂਲ ਡਾਇਗਨੋਸਟਿਕ ਐਪਲੀਕੇਸ਼ਨ ਰਾਹੀਂ ਬਿਨੈ ਕਰ ਸਕਦੇ ਹਨ। ਕੰਪਨੀ ਨੇ ਕਿਹਾ ਕਿ ਇਸ ਪ੍ਰਕਿਰਿਆ ‘ਚ ਇੱਕ ਘੰਟੇ ਤੋਂ ਵੀ ਘੱਟ ਸਮਾਂ ਲਗਦਾ ਹੈ।