ਵੋਲਵੋ ਨੇ ਵੀ.ਐਨ.ਆਰ. ਲੜੀ ਦਾ ਵਿਸਤਾਰ ਕੀਤਾ

ਵੋਲਵੋ ਵੀ.ਐਨ.ਆਰ. 660 ਨੂੰ ਰੀਜਨਲ ਗ੍ਰਾਹਕਾਂ ਲਈ ਬਣਾਇਆ ਗਿਆ ਹੈ ਜੋ ਕਿ ਆਪਣੀ ਲੰਬਾਈ, ਭਾਰ ਵਧਾਉਣ ਦੀ ਸਮਰਥਾ ਅਤੇ ਡਰਾਈਵਰ ਦੀ ਸਹੂਲਤ ਬਿਹਤਰ ਕਰਨ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਚਾਹੁੰਦੇ ਹਨ।

ਵੋਲਵੋ ਲੰਬਾਈ ਦੀ ਪਾਬੰਦੀ ਵਾਲੇ ਜਾਂ ਭਾਰ ਪ੍ਰਤੀ ਸੰਵੇਦਨਸ਼ੀਲ ਗ੍ਰਾਹਕਾਂ ਲਈ ਇੱਕ ਵੀ.ਐਨ.ਆਰ. 660 ਮਾਡਲ ਪੇਸ਼ ਕਰ ਰਿਹਾ ਹੈ।

ਇਹ 61-ਇੰਚ ਦੀ ਹਾਈ-ਰੂਫ਼ ਸਲੀਪਰ ਨਾਲ ਆਉਂਦਾ ਹੈ, ਜੋ ਕਿ ਵੀ.ਐਨ.ਆਰ. 640 ਦੇ 61-ਇੰਚ ਮਿਡ-ਰੂਫ਼ ਸਲੀਪਰ ਤੋਂ ਬਿਹਤਰ ਹੈ। ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ‘ਚ ਵੋਲਵੋ ਨੇ ਐਲਾਨ ਕੀਤਾ ਕਿ ਨਵੀਂ ਪੇਸ਼ਕਸ਼ ਦਾ ਉਤਪਾਦਨ ਮਾਰਚ 2020 ਤਕ ਸੀਮਤ ਮਾਤਰਾ ‘ਚ ਸ਼ੁਰੂ ਹੋ ਜਾਵੇਗਾ।

ਉਤਪਾਦ ਮਾਰਕੀਟਿੰਗ ਮੈਨੇਜਰ ਐਲੀਸਨ ਐਥੀ ਨੇ ਕਿਹਾ, ”ਇਹ ਨਾ ਸਿਰਫ਼ ਆਪਣੀ ਸ਼੍ਰੇਣੀ ‘ਚ ਬਿਹਤਰੀਨ ਗਤੀਸ਼ੀਲਤਾ ਪ੍ਰਦਾਨ ਕਰਦਾ ਹੈ, ਬਲਕਿ ਇਸ ‘ਚ ਆਪਣੀ ਸ਼੍ਰੇਣੀ ਅੰਦਰ ਬਿਹਤਰੀਨ ਦ੍ਰਿਸ਼ਟਤਾ ਅਤੇ ਸੁਰੱਖਿਆ ਵੀ ਮਿਲੇਗੀ।”

ਵੋਲਵੋ ਨੇ ਇਹ ਵੀ ਐਲਾਨ ਕੀਤਾ ਕਿ ਉਹ ਫ਼ਲੋਬਿਲੋ ਵ੍ਹੀਲ ਕਵਰ ਅਤੇ ਫ਼ੇਅਰਿੰਗ ਨੂੰ ਫ਼ੈਟਕਰੀ ਅੰਦਰ ਹੀ ਲਾਉਣ ਦਾ ਬਦਲ ਵੀ ਦੇਵੇਗਾ ਜੋ ਕਿ 2020 ਦੀ ਦੂਜੀ ਤਿਮਾਹੀ ‘ਚ ਸ਼ੁਰੂ ਹੋ ਜਾਵੇਗਾ। ਐਥੀ ਨੇ ਕਿਹਾ ਕਿ ਇਸ ਸਿਸਟਮ ਨਾਲ ਵੋਲਵੋ ਵੱਲੋਂ ਹੁਣ ਤਕ ਦੇ ਸਭ ਤੋਂ ਜ਼ਿਆਦਾ ਏਅਰੋਡਾਇਨਾਮਿਕ ਪੈਕੇਜ ਦੇ ਮੁਕਾਬਲੇ ਫ਼ਿਊਲ ਦੀ ਬਚਤ 1% ਘੱਟ ਹੋ ਜਾਂਦੀ ਹੈ।

ਕੌਮਾਂਤਰੀ ਵੋਲਵੋ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਮਾਰਟਿਨ ਲੁੰਡਸਟੈਡ ਵੀ ਇਸ ਮੌਕੇ ਮੌਜੂਦ ਸਨ ਜੋ ਕਿ ਉੱਤਰੀ ਅਮਰੀਕੀ ਬਾਜ਼ਾਰ ਦੀ ਮਹੱਤਤਾ ਨੂੰ ਮਾਨਤਾ ਦਿੰਦਾ ਹੈ।

ਲੁੰਡਸਟੈਡ ਨੇ ਕਿਹਾ, ”ਅਸਲ ‘ਚ ਅਸੀਂ ਉੱਤਰੀ ਅਮਰੀਕਾ ‘ਚ ਆਪਣੇ ਸਭ ਤੋਂ ਵੱਡੇ ਨਿਵੇਸ਼ ਪ੍ਰੋਗਰਾਮ ਨੂੰ ਅਮਲ ‘ਚ ਲਿਆ ਰਹੇ ਹਾਂ। ਅਸੀਂ ਅਜਿਹਾ ਅਗਲੇ ਕਈ ਸਾਲਾਂ ਤਕ ਕਰਦੇ ਰਹਾਂਗੇ।”

ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਦੇ ਬਾਜ਼ਾਰ ‘ਚ ਵਿਕਣ ਵਾਲੇ ਸਾਰੇ ਟਰੱਕਾਂ ਨੂੰ ਵੋਲਵੋ ਅਮਰੀਕਾ ਅੰਦਰ ਹੀ ਬਣਾਉਂਦਾ ਹੈ।

ਵੋਲਵੋ ਟਰੱਕਸ ਉੱਤਰੀ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਉੱਤਰੀ ਅਮਰੀਕਾ ਨੂੰ ਵੋਲਵੋ ਦੀ ”ਦੂਜੀ ਘਰੇਲੂ ਮਾਰਕੀਟ” ਕਰਾਰ ਦਿੱਤਾ।

ਭਾਵੇਂ ਸ਼੍ਰੇਣੀ 8 ਟਰੱਕਾਂ ਲਈ ਮੰਗ ਮੱਠੀ ਪੈ ਰਹੀ ਹੈ, ਪਰ ਵੂਰਹੋਵ ਨੇ ਕਿਹਾ ਕਿ ਉਹ ਅਜੇ ਵੀ ਬਾਜ਼ਾਰੂ ਹਾਲਾਤ ਬਾਰੇ ਆਸਵੰਦ ਹਨ।

ਵੋਲਵੋ ਗਰੁੱਪ ਦਾ ਅੰਦਾਜ਼ਾ ਹੈ ਕਿ ਸ਼੍ਰੇਣੀ 8 ਦੇ ਟਰੱਕਾਂ ਦਾ ਬਾਜ਼ਾਰ ਇਸ ਸਾਲ 340,000 ਇਕਾਈਆਂ ਤੋਂ ਘੱਟ ਕੇ ਅਗਲੇ ਸਾਲ 240,000 ਇਕਾਈਆਂ ਰਹਿ ਜਾਵੇਗਾ। ਇਹ 10 ਸਾਲ ਦੀ ਔਰਤ 260,000-270,000 ਇਕਾਈਆਂ ਤੋਂ ਥੋੜ੍ਹਾ ਘੱਟ ਹੈ।

ਵੋਲਵੋ ਦੀ ਕੈਨੇਡੀਆਈ ਬਾਜ਼ਾਰ ‘ਚ ਹਿੱਸੇਦਾਰੀ ਪਿਛਲੇ ਸਾਲ 13.5% ਤੋਂ ਵੱਧ ਕੇ ਇਸ ਸਾਲ 13.7% ਹੋ ਗਈ ਹੈ। ਹਾਲਾਂਕਿ ਇਸ ਦੀ ਅਮਰੀਕੀ ਹਿੱਸੇਦਾਰੀ 10.7% ਤੋਂ ਘੱਟ ਕੇ 9.3% ਰਹਿ ਗਈ ਹੈ। ਮੈਕਸੀਕੋ ‘ਚ ਵੀ ਇਸ ਦੀ ਹਿੱਸੇਦਾਰੀ ਵਧੀ ਹੈ, ਵੋਲਵੋ ਦਾ ਹੁਣ ਉੱਤਰੀ ਅਮਰੀਕੀ ਸ਼੍ਰੇਣੀ 8 ਬਾਜ਼ਾਰ ਦੇ 9.3% ਹਿੱਸੇ ‘ਤੇ ਕਬਜ਼ਾ ਹੈ। ਵੂਰਹੋਵ ਨੇ ਕਿਹਾ ਕਿ ਅਮਰੀਕਾ ‘ਚ ਉਨ੍ਹਾਂ ਦੀ ਹਿੱਸੇਦਾਰੀ ਘਟਣ ਦਾ ਕਾਰਨ ਅਮਰੀਕਾ ‘ਚ ਇਸ ਸਾਲ ਦੇ ਸ਼ੁਰੂ ‘ਚ ਸਪਲਾਈ ‘ਤੇ ਲੱਗੀਆਂ ਪਾਬੰਦੀਆਂ ਸਨ।