ਵੋਲਵੋ ਨੇ ਫ਼ਿਊਲ ਬੱਚਤ ਪੈਕੇਜ ਨੂੰ ਅਪਡੇਟ ਕੀਤਾ

(ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ)

ਵੋਲਵੋ ਟਰੱਕਸ ਉੱਤਰੀ ਅਮਰੀਕਾ ਨੇ ਆਪਣੇ ਵੀ.ਐਨ.ਐਲ. ਅਤੇ ਵੀ.ਐਨ.ਆਰ. ਮਾਡਲਾਂ ‘ਚ ਫ਼ਿਊਲ ਬੱਚਤ ਪੈਕੇਜਾਂ ‘ਚ ਸੁਧਾਰ ਕੀਤਾ ਹੈ।

ਮੁੱਖ ਤਬਦੀਲੀਆਂ ‘ਚ ਵੋਲਵੋ ਦਾ ਡੀ13 ਟਰਬੋ ਕੰਪਾਊਂਡ ਇੰਜਣ ਸ਼ਾਮਲ ਹੈ ਜੋ ਕਿ ਹੁਣ ਸਾਰੇ ਵੀ.ਐਨ.ਐਲ. 740, 760 ਅਤੇ 860 ਮਾਡਲਾਂ ‘ਚ ਮਾਨਕ ਵਜੋਂ ਮੌਜੂਦ ਹੋਵੇਗਾ।

ਕੰਪਨੀ ਨੇ ਕਿਹਾ ਕਿ ਡੀ13ਟੀ.ਸੀ. ਡਾਇਨਾਮਿਕ ਟੋਰਕ ਸਿਸਟਮ ਪੇਸ਼ ਕਰਦਾ ਹੈ ਜੋ ਕਿ ਕਾਰਗੁਜ਼ਾਰੀ ‘ਤੇ ਅਸਰ ਪਾਏ ਬਗ਼ੈਰ ਸਟੀਕ ਭਾਰ ਅਨੁਸਾਰ ਅਨੁਕੂਲ ਹੋ ਜਾਂਦਾ ਹੈ। ਇੰਜਣ ‘ਚ 405 ਐਚ.ਪੀ. ਦੇ ਤਿੰਨ ਵਿਅਕਤੀਗਤ ਡਰਾਈਵ ਮਾਡਲ ਵੀ ਹਨ ਅਤੇ ਵੋਲਵੋ ਦੇ ਵੇਵ ਪਿਸਟਨ ਲਈ ਤਾਜ਼ਾ ਅਪਡੇਟ ਵੀ ਕੀਤੀ ਗਈ ਹੈ।

ਇਸ ਦੌਰਾਨ ਬੇਸਲਾਈਨ ਮਾਡਲਾਂ ਨਾਲ ਮੁਕਾਬਲਾ ਕਰੀਏ ਤਾਂ -ਏਅਰੋਡਾਇਨਾਮਿਕਸ ਅਤੇ ਪਾਵਰਟਰੇਨ ਤਕਨਾਲੋਜੀਆਂ ਨਾਲ- ਅਪਡੇਟਡ ਫ਼ਿਊਲ ਬਚਤ ਪੈਕੇਜ ਵੀ.ਐਨ.ਐਲ. ਲਈ ਕਾਰਗੁਜ਼ਾਰੀ ਨੂੰ 16% ਤਕ ਵਧਾਉਂਦਾ ਹੈ ਅਤੇ ਵੀ.ਐਨ.ਆਰ. ਲਈ 6% ਤਕ ਵਧਾਉਂਦਾ ਹੈ।

ਵੀ.ਐਨ.ਐਲ. ‘ਤੇ ਪਲੱਸ ਫ਼ਿਊਲ ਐਫ਼ੀਸ਼ੀਐਂਸੀ ਪੈਕੇਜ ‘ਚ ਸ਼ਾਮਲ ਹੈ ਇੱਕ ਡੀ13 ਵੀ.ਜੀ.ਟੀ. ਇੰਜਣ ਪੈਕੇਜ, ਆਈ-ਸੀ ਪ੍ਰੀਡਿਕਟਿਵ ਕਰੂਜ਼ ਕੰਟਰੋਲ, ਹਵਾ ਦਾ ਰਾਹ ਪੂਰੀ ਤਰ੍ਹਾਂ ਮੋੜਨ ਵਾਲਾ ਮੂਹਰਲਾ ਬੰਪਰ, ਚੈਸਿਸ ਫ਼ੇਅਰਿੰਗ, ਐਕਸਟੈਂਡਰ ਸਮੇਤ ਕੈਬ ਸਾਈਡ ਫ਼ੇਅਰਿੰਗ ਅਤੇ ਘੱਟ ਰਗੜ ਰੋਧਕ ਟਾਇਰ, ਜੋ ਕਿ ਫ਼ਿਊਲ ਦੀ 4% ਤਕ ਬੱਚਤ ਕਰਦੇ ਹਨ।

ਐਡਵਾਂਸਡ ਟੀ.ਸੀ., ਜੋ ਕਿ ਫ਼ਿਊਲ ਦੀ ਬੱਚਤ ਨੂੰ 12% ਤਕ ਵਧਾਉਂਦਾ ਹੈ, ਡੀ13ਟੀ.ਸੀ. ਇੰਜਣ, ਮਿਰਰ ਆਰਮ ਵਿੰਡ ਡਿਫ਼ਲੈਕਟਰ, ਗਰਾਊਂਡ ਇਫ਼ੈਕਟ ਨਾਲ ਐਕਸਟੈਂਡਡ ਚੈਸਿਸ ਫ਼ੇਅਰਿੰਗ ਨਾਲ ਲੈਸ ਹੈ ਜੋ ਕਿ ਫ਼ਿਊਲ ਦੀ 4% ਵੱਧ ਬੱਚਤ ਕਰਦੇ ਹਨ।

ਐਕਸੀਡ ਪੈਕੇਜ 16% ਵੱਧ ਫ਼ਿਊਲ ਦੀ ਬੱਚਤ ਕਰਦਾ ਹੈ, ਜੋ ਕਿ ਹੁਣ ਵੋਲਵੋ ਵੀ.ਐਨ.ਐਲ. 760 ਅਤੇ 860 ਮਾਡਲਾਂ ਲਈ ਹੀ ਮੌਜੂਦ ਹੈ। ਇਸ ‘ਚ ਐਡਵਾਂਸਡ ਟੀ.ਐਕਸ. ਵਿਸ਼ੇਸ਼ਤਾਵਾਂ, ਫ਼ਲੋਬਿਲੋ ਏਅਰੋਕਿੱਟ ਅਤੇ ਅਨੁਕੂਲ ਵੀਲ÷ ਬੇਸ ਅਤੇ ਹਵਾ ਦੇ ਦਬਾਅ ਨੂੰ ਘੱਟ ਕਰਨ ਲਈ ਟਰੇਲਰ ਗੈਪ ਸ਼ਾਮਲ ਹਨ।

ਵੀ.ਐਨ.ਆਰ. ‘ਚ ਡੀ13 ਵੀ.ਜੀ.ਟੀ. ਇੰਜਣ ਪੈਕੇਜ ਨਾਲ ਪਲੱਸ ਪੈਕੇਜ 4% ਤਕ ਫ਼ਿਊਲ ਬੱਚਤ ਮੁਹੱਈਆ ਕਰਵਾਉਂਦਾ ਹੈ ਜੋ ਕਿ ਆਈ-ਸੀ ਪ੍ਰੀਡਿਕਟਿਵ ਕਰੂਜ਼ ਕੰਟਰੋਲ, ਚੈਸਿਸ ਫ਼ੇਅਰਿੰਗ ਅਤੇ ਐਕਸਟੈਂਡਰ ਨਾਲ ਕੈਬ ਸਾਈਡ ਫ਼ੇਅਰਿੰਗ ਸਮੇਤ ਆਉਂਦਾ ਹੈ। ਇਸ ਦਾ ਹਮਰੁਤਬਾ ਐਡਵਾਂਸਡ ਪੈਕੇਜ ਡੀ13 ਵੀ.ਜੀ.ਟੀ. ਐਕਸ.ਈ. ਇੰਜਣ ਪੈਕੇਜ, ਮਿਰਰ ਆਰਮ ਵਿੰਡ ਡਿਫ਼ਲੈਕਟਰ, ਗਰਾਊਂਡ ਇਫ਼ੈਕਟਸ ਅਤੇ ਟਰਿਮ ਟੈਬ ਨਾਲ ਪਲੱਸ ਵਿਸ਼ੇਸ਼ਤਾਵਾਂ ਸ਼ਾਮਲ ਕਰ ਕੇ, 6% ਬਿਹਤਰ ਫ਼ਿਊਲ ਬੱਚਤ ਮੁਹੱਈਆ ਕਰਵਾਉਂਦਾ ਹੈ।

ਐਕਸੀਡ ਪੈਕੇਜ ਨਾਲ ਲੈਸ ਵੋਲਵੋ ਦਾ ਵੀ.ਐਨ.ਐਲ. 760 ਫ਼ਿਊਲ ਬੱਚਤ ਨੂੰ 16% ਤਕ ਬਿਹਤਰ ਕਰਦਾ ਹੈ।