ਸ਼ੈੱਲ ਨੇ ਈ-ਫ਼ਲੂਇਡਸ ਪੋਰਟਫ਼ੋਲੀਓ ਜਾਰੀ ਕੀਤਾ

ਸ਼ੈੱਲ ਨੇ ਈ-ਫ਼ਲੂਇਡਸ ਦੀ ਲੜੀ ਜਾਰੀ ਕੀਤੀ ਹੈ ਜੋ ਕਿ ਬੈਟਰੀ-ਇਲੈਕਟ੍ਰਿਕ ਅਤੇ ਫ਼ਿਊਲ ਸੈੱਲ ਇਲੈਕਟ੍ਰਿਕ ਪਾਵਰਟਰੇਨ ‘ਚ ਪ੍ਰਯੋਗ ਹੋਣਗੇ।

ਕਮਰਸ਼ੀਅਲ ਗੱਡੀਆਂ ਲਈ ਸ਼ੈੱਲ ਈ-ਫ਼ਲੂਇਡਸ ‘ਚ ਈ-ਟਰਾਂਸਮਿਸ਼ਨ ਫ਼ਲੂਇਡਸ, ਈ-ਗ੍ਰੀਸ ਅਤੇ ਬੈਟਰੀ ਥਰਮਲ ਫ਼ਲੂਇਡਸ ਸ਼ਾਮਲ ਹਨ।

ਸ਼ੈੱਲ ਨੇ ਕਿਹਾ ਕਿ ਕਮਰਸ਼ੀਅਲ ਗੱਡੀ ਨਿਰਮਾਤਾ ਹੁਣ ਤਕ ਮੁੱਖ ਤੌਰ ‘ਤੇ ਅੰਦਰੂਨੀ ਜਲਣ ਇੰਜਣਾਂ ਲਈ ਵਿਕਸਤ ਫ਼ਲੂਇਡਸ ‘ਤੇ ਨਿਰਭਰ ਰਹੇ ਹਨ।

ਵਿਸ਼ੇਸ਼ ਤੌਰ ‘ਤੇ ਤਿਆਰ ਈ-ਫ਼ਲੂਇਡਸ ਬਿਹਤਰੀਨ ਆਕਸੀਡੇਸ਼ਨ ਸਥਿਰਤਾ ਦਿੰਦੇ ਹਨ, ਭਾਵੇਂ ਤਾਪਮਾਨ ਕਿੰਨਾ ਵੀ ਜ਼ਿਆਦਾ ਕਿਉਂ ਨਾ ਹੋਵੇ। ਇਸ ਨਾਲ ਤੇਲ ਬਦਲਣ ਦੀ ਜ਼ਰੂਰਤ ਨਹੀਂ ਰਹਿੰਦੀ।

ਹੋਰ ਤਬਦੀਲੀਆਂ ‘ਚ ਇਲੈਕਟ੍ਰਿਕ ਮੋਟਰ ਨੂੰ ਠੰਢਾ ਕਰਨ ਦੌਰਾਨ ਇਲੈਕਟ੍ਰੀਕਲ ਕੰਡਕਟੀਵਿਟੀ ‘ਚ ਹੈਵੀ ਡਿਊਟੀ ਅੰਦਰੂਨੀ ਫ਼ਿਊਲ ਇੰਜਣਾਂ ਲਈ ਰਵਾਇਤੀ ਟਰਾਂਸਮਿਸ਼ਨ ਫ਼ਲੂਇਡ ਮੁਕਾਬਲੇ ਅੱਠ ਗੁਣਾ ਕਮੀ ਸ਼ਾਮਲ ਹੈ।

ਇਸ ਤੋਂ ਇਲਾਵਾ ਸਲਫ਼ਰ ਦੀ ਮਾਤਰਾ ‘ਚ ਕਮੀ ਅਤੇ ਆਰਦਰਸ਼ਕ ਯੋਜਕਾਂ ਕਰਕੇ ਹੋਰਨਾਂ ਈ-ਮੋਬਿਲਟੀ ਡਰਾਈਵਲਾਈਨ ਫ਼ਲੂਇਡਸ ਮੁਕਾਬਲੇ ਤਾਂਬੇ ਨੂੰ ਜ਼ੰਗ ਲੱਗਣ ‘ਚ ਵੀ ਤਿੰਨ ਗੁਣਾ ਕਮੀ ਆਵੇਗੀ।

ਹੋਰਨਾਂ ਵਿਸ਼ੇਸ਼ ਈ-ਮੋਬਿਲਟੀ ਡਰਾਈਵਲਾਈਨ ਫ਼ਲੂਇਡਸ ਮੁਕਾਬਲੇ ਥਰਮਲ ਕੰਡਕਟੀਵਿਟੀ ‘ਚ 9% ਵਾਧਾ ਹੋਇਆ ਹੈ।