ਸਿਹਤਮੰਦ ਫ਼ਲੀਟ ਸਥਾਪਤ ਕਰਨ ਲਈ ਐਨ.ਏ.ਐਲ. ਬੀਮਾ ਪ੍ਰੋਗਰਾਮ
ਐਨ.ਏ.ਐਲ. ਇੰਸ਼ੋਰੈਂਸ ਆਪਣੇ ਨਵੇਂ ਹੈਲਦੀ ਫ਼ਲੀਟ ਵੈਲਨੈੱਸ ਪ੍ਰੋਗਰਾਮ ਰਾਹੀਂ ਆਪਣੇ ਗ੍ਰਾਹਕਾਂ ਨੂੰ ਸਿਹਤਮੰਦ ਜੀਵਨਜਾਂਚ ਅਪਨਾਉਣ ’ਚ ਮੱਦਦ ਕਰ ਰਿਹਾ ਹੈ।

ਇਹ ਪਹਿਲ ਕਈ ਸਰੋਤਾਂ ਅਤੇ ਇੱਕ ਆਹਾਰ ਮਾਹਰ ਦੀ ਅੰਤਰਦ੍ਰਿਸ਼ਟੀ ਨੂੰ ਜੋੜ ਕੇ ਵਿਅਕਤੀਗਤ ਤੇ ਸਮੂਹਕ ਸਪੋਰਟ ਪ੍ਰਦਾਨ ਕਰਦੀ ਹੈ।
ਸੰਬੰਧਤ ਟੂਲਜ਼ ’ਚ 40-ਪੰਨਿਆਂ ਦੀ ਸਿਹਤਮੰਦ ਟਰੱਕਰ ਟੂਲਕਿੱਟ, ਜ਼ੂਮ ਕਾਲਸ ਰਾਹੀਂ ਹਫ਼ਤਾਵਾਰ ਗਰੁੱਪ ਕੋਚਿੰਗ, ਇੱਕ ਹਫ਼ਤਾਵਾਰ ਚੈੱਕ-ਇਨ, ਅਤੇ ਟੀਚੇ ਮਿੱਥਣ ਤੇ ਕਾਰਵਾਈ ਕਰਨ ਬਾਰੇ ਹਦਾਇਤਾਂ ਸ਼ਾਮਲ ਹਨ। ਡਰਾਈਵਰਾਂ ਅਤੇ ਫ਼ਲੀਟ ਸਟਾਫ਼, ਦੋਹਾਂ ਤੱਕ ਸਮਾਨ ਤਰੀਕੇ ਨਾਲ ਮੌਜੂਦ, ਵੇਰਵੇ ਪੂਰੀ ਤਰ੍ਹਾਂ ਗੁਪਤ ਹਨ।
ਹਦਾਇਤਾਂ ’ਚ ਟਰੱਕਿੰਗ-ਵਿਸ਼ੇਸ਼ ਵਾਸਤਵਿਕਤਾਵਾਂ ਦੀ ਝਲਕ ਪੈਂਦੀ ਹੈ, ਜਿਵੇਂ ਟਰੱਕ ’ਚ ਖਾਣਾ ਪਕਾਉਣ ਸਮੇਂ ਵਿਕਲਪ, ਉਪਕਰਨ ਰਹਿਤ ਕਸਰਤਾਂ, ਅਤੇ ਬਾਰਡਰ ਪਾਰ ਸਿਹਤਮੰਦ ਭੋਜਨ ਲੈ ਕੇ ਜਾਣ ਸਮੇਂ ਆ ਸਕਣ ਵਾਲੀਆਂ ਚੁਨੌਤੀਆਂ।