ਸੈਮਸਾਰਾ ਨੇ ਲਾਈਵ ਸਟ੍ਰੀਮਿੰਗ, ਮਾਸਕ ਦੀਆਂ ਪਛਾਣ ਵਰਗੀਆਂ ਵਿਸ਼ੇਸ਼ਤਾਵਾਂ ਜੋੜੀਆਂ

ਸੈਮਸਾਰਾ ਨੇ ਤਿੰਨ ਨਵੀਆਂ ਏ.ਆਈ. ਡੈਸ਼ ਕੈਮ ਵਿਸ਼ੇਸ਼ਤਾਵਾਂ ਨੂੰ ਪੇਸ਼ ਕੀਤਾ ਹੈ, ਜਿਨ੍ਹਾਂ ਨਾਲ ਇਹ ਪਤਾ ਲੱਗ ਸਕੇਗਾ ਕਿ ਕੀ ਡਰਾਈਵਰਾਂ ਨੇ ਫ਼ੇਸ ਮਾਸਕ ਪਾਇਆ ਹੈ ਜਾਂ ਨਹੀਂ।

(ਤਸਵੀਰ: ਸੈਮਸਾਰਾ)

ਦੋਹਰੇ-ਫ਼ੇਸਿੰਗ ਸੈਮਸਾਰਾ ਏ.ਆਈ. ਡੈਸ਼ਕੈਮ ਬਨਾਉਟੀ ਬੁੱਧੀਮਤਾ ਦੀ ਮੱਦਦ ਨਾਲ ਇਹ ਪਤਾ ਕਰਨ ‘ਚ ਸਮਰੱਥ ਹੋਣਗੇ ਕਿ ਕੈਮਰੇ ਦੇ ਸਾਹਮਣੇ ਬੈਠੇ ਨੇ ਮਾਸਕ ਪਾਇਆ ਹੈ ਜਾਂ ਨਹੀਂ।

ਇਸ ਤੋਂ ਇਲਾਵਾ ਸੁਰੱਖਿਆ ਮੈਨੇਜਰਾਂ ਵੱਲੋਂ ਵੀਡੀਓ ਫ਼ੀਡ ਦੀ ਲਾਈਵ ਸਟ੍ਰੀਮਿੰਗ ਰਾਹੀਂ ਨਿਗਰਾਨੀ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਸਿੱਧਾ ਡਰਾਈਵਰਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਤਾਂ ਕਿ ਰੀਮੋਟ ਅਤੇ ਸੈਲਫ਼-ਗਾਈਡੇਡ ਕੋਚਿੰਗ ‘ਚ ਮੱਦਦ ਮਿਲ ਸਕੇ।

ਸਟ੍ਰੀਮਿੰਗ ਵੀਡੀਓ ਅੱਗੇ ਦੀ ਸੜਕ ਦੀਆਂ ਤਸਵੀਰਾਂ, ਟਰੱਕ ਅੰਦਰ ਦੀਆਂ ਤਸਵੀਰਾਂ ਜਾਂ ਦੋਵੇਂ ਭੇਜ ਸਕਦੀ ਹੈ। ਪਰ ਇਨ-ਕੈਬ ਅਲਰਟ ਡਰਾਈਵਰ ਨੂੰ ਤੁਰੰਤ ਜਾਣਕਾਰੀ ਦੇ ਦਿੰਦੇ ਹਨ ਜਦੋਂ ਸਿੱਧਾ ਪ੍ਰਸਾਰਣ ਸ਼ੁਰੂ ਹੁੰਦਾ ਹੈ ਅਤੇ ਖ਼ਤਮ ਹੁੰਦਾ ਹੈ।