ਹਰਿਤ ਟਰੱਕ ਤਕਨਾਲੋਜੀ ਦਾ ਪ੍ਰਦਰਸ਼ਨ ਕਰੇਗਾ ਟਰੱਕ ਵਰਲਡ

ਕੈਨੇਡਾ ਦਾ ਕੌਮੀ ਟਰੱਕ ਸ਼ੋਅ, ਟਰੱਕ ਵਰਲਡ ਅਜਿਹੀ ਤਕਨਾਲੋਜੀ ’ਤੇ ਚਾਨਣਾ ਪਾਏਗਾ ਜੋ ਕਿ ਫ਼ਲੀਟਸ ਅਤੇ ਓਨਰ-ਆਪਰੇਟਰਸ ਨੂੰ ਹਰਿਤ ਬਦਲ ਅਪਨਾਉਣ ਲਈ ਉਤਸ਼ਾਹਿਤ ਕਰੇਗਾ।

ਸ਼ੋਅ ਦਾ ਗ੍ਰੀਨਰ ਸਲਿਊਸ਼ਨਜ਼ ਰੂਟ ਉਨ੍ਹਾਂ ਪ੍ਰਦਰਸ਼ਨਕਰਤਾਵਾਂ ਲਈ ਨਜ਼ਰਾਨਾ ਹੋਵੇਗਾ ਜੋ ਕਿ ਟਿਕਾਊ ਅਤੇ ਵਾਤਾਵਰਣ ਹਿਤੈਸ਼ੀ ਉਪਕਰਨ, ਉਤਪਾਦ ਅਤੇ ਤਕਨਾਲੋਜੀਆਂ ਪੇਸ਼ ਕਰ ਰਹੇ ਹਨ।

ਸ਼ੋਅ ਦੇ ਮੈਨੇਜਰ ਥੈਅਰੀ ਕੁਆਗਲਿਆਤਾ ਨੇ ਕਿਹਾ, ‘‘ਸਾਡੇ ਕੋਲ ਹੁਣ ਤੋਂ ਪਹਿਲਾਂ ਕਦੇ ਏਨੇ ਪ੍ਰਦਰਸ਼ਨਕਰਤਾ ਨਹੀਂ ਸਨ ਜੋ ਕਿ ਆਪਣੇ ਉਪਕਰਨਾਂ, ਉਤਪਾਦਾਂ ਅਤੇ ਤਕਨਾਲੋਜੀਆਂ ਦਾ ਪ੍ਰਦਰਸ਼ਨ ਕਰ ਰਹੇ ਹੋਣ ਜੋ ਟਿਕਾਊ, ਵਾਤਾਵਰਣ ਹਿਤੈਸ਼ੀ ਅਤੇ ਫ਼ਿਊਲ ਦੀ ਬੱਚਤ ਕਰਨ ਵਾਲੀਆਂ ਹਨ। ਇਹ ਸਾਫ਼ ਤੌਰ ’ਤੇ ਅਜਿਹਾ ਰੁਝਾਨ ਹੈ ਜਿਸ ਨੂੰ ਉਦਯੋਗ ਅਪਣਾ ਰਿਹਾ ਹੈ, ਅਤੇ ਸਾਨੂੰ ਪਤਾ ਹੈ ਕਿ ਫ਼ਲੀਟ ਅਜਿਹੇ ਬਦਲ ਲੱਭ ਰਹੇ ਹਨ ਜੋ ਕਿ ਕਾਰਵਾਈਆਂ ਲਈ ਸਰਬੋਤਮ ਹਨ।’’

ਅਜਿਹੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਵਾਲੇ ਬੂਥਾਂ ਨੂੰ ਗ੍ਰੀਨਰ ਸਲਿਊਸ਼ਨਜ਼ ਲੋਗੋ ਰਾਹੀਂ ਪਛਾਣਿਆ ਜਾਵੇਗਾ, ਜੋ ਕਿ www.truckworld.ca ’ਤੇ ਇੱਕ ਸਮਰਪਿਤ ਵੈੱਬ ਪੇਜ ’ਤੇ ਦਰਸਾਏ ਜਾਣਗੇ, ਅਤੇ ਸ਼ੋਅ ਦੀ ਮੋਬਾਇਲ ਐਪ ’ਤੇ ਵੀ ਦਰਸਾਏ ਜਾਣਗੇ।

ਕੁਆਗਲਿਆਤਾ ਨੇ ਕਿਹਾ, ‘‘ਅਸੀਂ ਟਰੱਕ ਵਰਲਡ ਹਾਜ਼ਰੀਨਾਂ ਲਈ ਫ਼ਿਊਲ-ਸਮਰੱਥ ਅਤੇ ਵੱਧ ਹਰਿਤ ਸਲਿਊਸ਼ਨਜ਼ ਰਾਹੀਂ ਤਬਦੀਲੀ ਲਿਆ ਰਹੀਆਂ ਕੰਪਨੀਆਂ ਦੀ ਪਛਾਣ ਅਤੇ ਖ਼ਰੀਦਦਾਰੀ ਕਰਨਾ ਆਸਾਨ ਬਣਾਉਣਾ – ਅਤੇ ਹਰਿਤ ਭਵਿੱਖ ਨੂੰ ਸਮਰਪਿਤ ਨਵੀਨਤਾਕਾਰੀ ਸਪਲਾਈਕਰਤਾਵਾਂ ਦੀ ਸਿਫ਼ਤ ਕਰਨਾ ਚਾਹੁੰਦੇ ਹਾਂ।’’

ਟਰੱਕ ਵਰਲਡ ਮਿਸੀਸਾਗਾ, ਓਂਟਾਰੀਓ ਦੇ ਇੰਟਰਨੈਸ਼ਨਲ ਸੈਂਟਰ ’ਚ 21-23 ਅਪ੍ਰੈਲ ਦੌਰਾਨ ਕਰਵਾਇਆ ਜਾਵੇਗਾ ਅਤੇ ਇਸ ’ਚ 350,000 ਵਰਗ ਫ਼ੁੱਟ ਦੇ ਖੇਤਰ ’ਚ 350 ਤੋਂ ਜ਼ਿਆਦਾ ਸਪਲਾਈਕਰਤਾ ਹੋਣਗੇ।