ਹੁਣ ਇਕੋਨੋ-ਰੋਲ ਸਮੇਤ ਪ੍ਰੀਡਿਕਟਿਵ ਕਰੂਜ਼ ਕੰਟਰੋਲ ਨਾਲ ਮਿਲਣਗੇ ਮੈਕ

ਮੈਕ ਐਂਥਮ ਅਤੇ ਪਿੱਨੈਕਲ ਟਰੱਕਾਂ ’ਚ ਹੁਣ ਇਕੋਨੋ-ਰੋਲ ਸਮੇਤ ਮੈਕ ਪ੍ਰੀਡਿਕਟਿਵ ਕਰੂਜ਼ ਕੰਟਰੋਲ ਮਾਨਕ ਤੌਰ ’ਤੇ ਮਿਲੇਗਾ।

(ਤਸਵੀਰ : ਮੈਕ ਟਰੱਕਸ)

ਪ੍ਰੀਡਿਕਟਿਵ ਕਰੂਜ਼ ਐਮਡਰਾਈਵ ਆਟੋਮੇਟਡ ਮੈਨੂਅਲ ਟਰਾਂਸਮਿਸ਼ਨ ਨੂੰ ਕਰੂਜ਼ ਕੰਟਰੋਲ ਚਾਲੂ ਹੋਣ ਸਮੇਂ ਜੀ.ਪੀ.ਐਸ., ਗਤੀ, ਇੰਜਣ ਲੋਡ ਅਤੇ ਸੜਕਾਂ ਦੇ ਭੂਗੋਲਿਕ ਵੇਰਵੇ ਨਾਲ ਜੋੜ ਦਿੰਦਾ ਹੈ ਅਤੇ ਇਨ੍ਹਾਂ ਹਾਲਾਤ ਨੂੰ ਯਾਦ ਕਰ ਲੈਂਦਾ ਹੈ। ਜਦੋਂ ਡਰਾਈਵਰ ਮੁੜ ਉਸੇ ਰਸਤੇ ਤੋਂ ਲੰਘਦੇ ਹਨ ਤਾਂ ਪ੍ਰੀਡਿਕਟਿਵ ਕਰੂਜ਼ ਕੰਟਰੋਲ ਵੱਧ ਤੋਂ ਵੱਧ ਫ਼ਿਊਲ ਬੱਚਤ ਲਈ ਢੁਕਵਾਂ ਗਿਅਰ ਚੁਣ ਲੈਂਦਾ ਹੈ।

ਸਿਸਟਮ ’ਚ 4,500 ਰਸਤਿਆਂ ਦਾ ਵੇਰਵਾ ਯਾਦ ਕੀਤਾ ਜਾ ਸਕਦਾ ਹੈ, ਅਤੇ ਮੈਕ ਦਾ ਕਹਿਣਾ ਹੈ ਕਿ ਇਸ ਨਾਲ ਫ਼ਿਊਲ ਬੱਚਤ 1% ਤੱਕ ਜ਼ਿਆਦਾ ਹੋਵੇਗੀ। ਅਤੇ ਇਸ ਨੂੰ ਲਗਾਤਾਰ ਜੀ.ਪੀ.ਐਸ. ਕੁਨੈਕਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।

ਪਹਾੜੀ ’ਤੇ ਚੜ੍ਹਨ ਦੌਰਾਨ ਪ੍ਰੀਡਿਕਟਿਵ ਕਰੂਜ਼ ਕੰਟਰੋਲ ਟਰੱਕ ਨੂੰ ਥੋੜ੍ਹੀ ਜਿਹੀ ਜ਼ਿਆਦਾ ਗਤੀ ’ਤੇ ਚਲਾਉਂਦਾ ਹੈ, ਅਤੇ ਐਮਡਰਾਈਵ ਏ.ਐਮ.ਟੀ. ਸਭ ਤੋਂ ਵੱਡਾ ਸੰਭਵ ਗੀਅਰ ਪਾ ਕੇ ਰਖਦਾ ਹੈ ਤਾਂ ਕਿ ਪਹਾੜੀ ’ਤੇ ਪਿੱਛੇ ਰੁੜ੍ਹਨ ਤੋਂ ਬਚਿਆ ਜਾ ਸਕੇ। ਪਹਾੜੀ ਤੋਂ ਹੇਠਾਂ ਉਤਰਨ ਸਮੇਂ ਇਕੋਨੋ-ਰੋਲ ਆਰਜ਼ੀ ਤੌਰ ’ਤੇ ਡਰਾਈਵਲਾਈਨ ਬੰਦ ਕਰ ਦਿੰਦਾ ਹੈ। ਇੱਕ ਵਾਰੀ ਪ੍ਰਡਿਕਟਿਵ ਕਰੂਜ਼ ਕੰਟਰੋਲ ਵੱਲੋਂ ਸਿੱਧੀ ਸੜਕ ਭਾਂਪ ਲੈਣ ਨਾਲ ਇਹ ਮੁੜ ਅਗਲੀ ਚੜ੍ਹਾਈ ਲਈ ਗਤੀ ਫੜ ਲੈਂਦਾ ਹੈ।