ਹੌਲਮੈਕਸ ਈ.ਐਕਸ. ‘ਤੇ ਸਵਾਰ ਹੋਵੇਗਾ ਇੰਟਰਨੈਸ਼ਨਲ ਐੱਚ.ਐਕਸ.

(ਤਸਵੀਰ: ਹੈਂਡਰਿਕਸਨ)

ਹੈਂਡਰਿਕਸਨ ਨੇੇ ਨੇਵੀਸਟਾਰ ਨਾਲ ਮਿਲ ਕੇ ਅਗਲੀ ਪੀੜ੍ਹੀ ਦਾ ਰਬੜ ਸਸਪੈਂਸ਼ਨ, ਹੌਲਮੈਕਸ ਈ.ਐਕਸ. ਪੇਸ਼ ਕੀਤਾ ਹੈ, ਜੋ ਕਿ ਇੰਟਰਨੈਸ਼ਨਲ ਐਚ.ਐਕਸ. ਵੋਕੇਸ਼ਨਲ ਟਰੱਕਾਂ ਦੇ ਚੈਸਿਸ ਨੂੰ ਬਿਹਤਰ ਬਣਾਉਣ ਦੇ ਹਿੱਸੇ ਵਜੋਂ ਕੰਮ ਕਰੇਗਾ।

ਕੰਪਨੀ ਨੇ ਕਿਹਾ ਕਿ ਹੈਂਡਰਿਕਸਨ ਦਾ ਅਗਲੀ ਪੀੜ੍ਹੀ ਦਾ ਹੈਵੀ  ਡਿਊਟੀ ਰਬੜ ਸਸਪੈਂਸ਼ਨ, ਹੌਲਮੈਕਸ ਈ.ਐਕਸ., ਹੀ ਐਚ.ਐਕਸ. ਲਈ ਮਾਨਕ ਰਬੜ ਸਸਪੈਂਸ਼ਨ ਹੋਵੇਗਾ, ਜੋ ਕਿ ਸਾਰੇ ਵੋਕੇਸ਼ਨਲ ਅਮਲਾਂ ਲਈ ਰਬੜ ਸਸਪੈਂਸ਼ਨਾਂ ਦੀ ਵਧਦੀ ਮੰਗ ਨੂੰ ਪੂਰਾ ਕਰੇਗਾ। ਹੌਲਮੈਕਸ ਈ.ਐਕਸ. ਸਸਪੈਂਸ਼ਨ ਨੂੰ ਵਧੀ ਹੋਈ ਸਾਈਟ ਰੇਟਿੰਗ ਦੇਣ ਲਈ, ਸਮਰੱਥਾ ਵਿਸਥਾਰ ਅਤੇ ਬਿਹਤਰ ਟਿਕਾਊਪਨ ਲਈ ਅਨੁਕੂਲ ਬਣਾਇਆ ਗਿਆ ਹੈ।

ਡਿਜ਼ਾਈਨ ਦੀ ਵਿਸ਼ੇਸ਼ 46,000 ਪਾਊਂਡ ਸਮਰੱਥਾ ਦੇ ਸਸਪੈਂਸ਼ਨ ਲਈ 70,000 ਪਾਊਂਡ ਸਾਈਟ ਰੇਟਿੰਗ ਹੈ। ਮੌਜੂਦ ਸਮਰਥਾਵਾਂ ‘ਚ 40,000, 46,000 ਅਤੇ 52,000 ਪਾਊਂਡ ਸ਼ਾਮਲ ਹਨ।

ਸਸਪੈਂਸ਼ਨ ਦੀ ਸੰਤੁਲਨ ਰੱਖਣ ਵਾਲੀ ਬੀਮ ਉੱਚੀਆਂ-ਨੀਵੀਆਂ ਥਾਵਾਂ ‘ਤੇ ਵੀ ਭਾਰ ਨੂੰ ਦੋਹਾਂ ਐਕਸਲਾਂ ‘ਤੇ ਬਰਾਬਰ ਵੰਡਦੀ ਹੈ। ਅਤੇ ਡਿਜ਼ਾਈਨ ਸਥਿਰ ਕੇਂਦਰੀ ਬਰੱਸ਼ਿੰਗ ਪਿਵੱਟ ਪੁਆਇੰਟ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੰਦਾ ਹੈ।

ਹੈਂਡਰਿਕਸਨ ਨੂੰ ਟਰੈਕਸ ਰੋਡਸ ਨਾਲ ਜੋੜੇ ਜਾਣ ‘ਤੇ ਸੜਕ ‘ਤੇ ਜਾਂ ਸੜਕ ਤੋਂ ਪਰ÷ ੇ ਹਾਲਾਤ ‘ਚ ਸਥਿਰਤਾ ਨੂੰ ਹੋਰ ਬਿਹਤਰ ਬਣਾ ਦਿੱਤਾ ਗਿਆ ਹੈ।