ਫ਼ਿਲੀਪਸ ਨੇ 3-ਇਨ-1 ਅਸੈਂਬਲੀਆਂ ਨੂੰ ਅਪਗ੍ਰੇਡ ਕੀਤਾ

ਫ਼ਿਲੀਪਸ ਇੰਡਸਟ੍ਰੀਜ਼ ਨੇ ਆਪਣੇ ਪਲੈਟੀਨਮ 3-ਇਨ-1 ਇਲੈਕਟ੍ਰਿਕ ਅਤੇ ਏਅਰ ਕੰਬੀਨੇਸ਼ਨ ਅਸੈਂਬਲੀਆਂ ਨੂੰ ਕੁਇਕ-ਚੇਂਜ ਪਲੱਗ (ਕਿਊ.ਸੀ.ਪੀ.) ਟਰੇਲਰ ਸਾਈਡ ਕੁਨੈਕਸ਼ਨਾਂ ਨਾਲ ਅਪਡੇਟ ਕੀਤਾ ਹੈ। ਹੁਣ ਇਹ ਟਰੇਲਰ-ਸਾਈਡ ਕੇਬਲ ਗਾਰਡ ਅਤੇ ਇੱਕ ਫ਼ਾਲਤੂ ਤਿੰਨ-ਇੰਚ ਅਸੈਂਬਲੀ ਐਕਸਟੈਂਸ਼ਨ ਨਾਲ ਮਿਲਣਗੇ।

(ਤਸਵੀਰ: ਫ਼ਿਲੀਪਸ ਇੰਡਸਟ੍ਰੀਜ਼)

ਫ਼ਿਲੀਪਸ ਨੇ ਕਿਹਾ ਕਿ ਤਾਜ਼ਾ ਤਬਦੀਲੀਆਂ ਨਾਲ ਪਲੱਗ ਦੇ ਪਿਛਲੇ ਪਾਸੇ ਦਬਾਅ ਘੱਟ ਹੁੰਦਾ ਹੈ।

ਤੰਗ ਮੋੜ ਜਾਂ ਜੈਕਨਾਈਫ਼ ਦੌਰਾਨ ਕੰਬੀਨੇਸ਼ਨ ਅਸੈਂਬਲੀਆਂ ਨੂੰ ਆਪਣੇ ਭਾਰ ਕਰਕੇ ਵਿਸ਼ੇਸ਼ ਤੌਰ ‘ਤੇ ਅਜਿਹੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਣਾਅ ਕੁਨੈਕਸ਼ਨ ਨੂੰ ਕਮਜ਼ੋਰ ਕਰ ਸਕਦਾ ਹੈ, ਜਿਸ ਨਾਲ ਪਲੱਗ ਪਿੱਛੇ ਸੰਪਰਕ ‘ਚ ਸਮੱਸਿਆ ਜਾਂ ਤਾਰ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ।

ਇਸ ਤੋਂ ਇਲਾਵਾ ਕਿਊ.ਸੀ.ਪੀ. ਦੀ ਪਲੱਗ-ਇਨ ਕਾਰਟਰੇਜ ਨੂੰ ਦੋ ਮਿੰਟਾਂ ਅੰਦਰ ਬਦਲਿਆ ਜਾ ਸਕਦਾ ਹੈ। ਪਲੱਗ ਬਦਲਣ ਨਾਲ ਤਾਰਾਂ ਵੀ ਬਦਲ ਦਿੱਤੀਆਂ ਗਈਆਂ ਹਨ  ਅਤੇ ਹੁਣ ਨਾ ਸੁੰਗੜਨ ਵਾਲੀਆਂ ਤਾਰਾਂ ਲਾਈਆਂ ਗਈਆਂ ਹਨ, ਅਤੇ ਪੂਰੀ ਬਿਜਲੀ ਦੀ ਤਾਰ ਨੂੰ ਬਦਲਣ ਲਈ 3-ਇਨ-1 ਪਲੱਗ ਨੂੰ ਖੋਲ੍ਹਣ ਦੀ ਜ਼ਰੂਰਤ ਨਹੀਂ ਪੈਂਦੀ।