ਫ਼ੌਨਟੇਨ ਹੈਵੀ-ਹੌਲ ਨੇ ਨਵਾਂ 60-ਟਨ ਦਾ ਟਰੇਲਰ ਜੋੜਿਆ

Avatar photo

ਫ਼ੌਨਟੇਨ ਹੈਵੀ-ਹੌਲ ਨੇ 60 ਟਨ ਲੋਡ ਲਈ ਇੱਕ ਨਵਾਂ ਮੈਗਨੀਚਿਊਡ 60ਐਚ.ਡੀ. ਮਾਡਿਊਲਰ ਲੋਅਬੈੱਡ ਟਰੇਲਰ ਪੇਸ਼ ਕੀਤਾ ਹੈ।

(ਤਸਵੀਰ: ਫ਼ੌਨਟੇਨ ਹੈਵੀ-ਹੌਲ)

ਇਸ ਨੂੰ ਉਨ੍ਹਾਂ ਗ੍ਰਾਹਕਾਂ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਮਾਨਕ 55-ਟਨ ਮਾਡਲਾਂ ਤੋਂ ਜ਼ਿਆਦਾ ਦੀ ਜ਼ਰੂਰਤ ਹੁੰਦੀ ਹੈ, ਪਰ ਉਹ 56- ਜਾਂ 70-ਟਨ ਮਾਡਲ ਦੀ ਬਹੁਤ ਜ਼ਿਆਦਾ ਕੀਮਤ ਨਹੀਂ ਦੇ ਸਕਦੇ।

ਫ਼ੌਨਟੇਨ ਈ.ਕਿਊ.2 ਸਪਰੈਡਰ ਇਸ ਨੂੰ ਦੋ ਵਾਧੂ ਐਕਸਲਾਂ ਨਾਲ 16 ਫ਼ੁੱਟ ’ਚ 60 ਟਨ ਭਾਰ ਲੱਦਣ ’ਚ ਮੱਦਦ ਕਰਦਾ ਹੈ। ਇਸ ’ਚ ਇੱਕ ਮਾਡਿਊਲਰ ਟ੍ਰਾਈਡੈੱਮ ਬੋਗੀ ਵੀ ਹੈ, ਜੋ ਕਿ ਇਸ ਨੂੰ ਚਾਰ ਵੱਖੋ-ਵੱਖ ਡੈੱਕ ਬਦਲਾਂ ਨਾਲ ਜੁੜਨ ’ਚ ਮੱਦਦ ਕਰਦੀ ਹੈ: ਫ਼ਲੈਟ ਲੈਵਲ; ਡਰਾਪ ਸਾਇਡ ਰੇਲ; ਬੀਮ ਡੈੱਕ; ਅਤੇ ਵਿਸਤਾਰਯੋਗ ਡੈੱਕ। ਇਸ ਨੂੰ 2022 ਦੀ ਸ਼ੁਰੂਆਤ ’ਚ ਖ਼ਰੀਦਿਆ ਜਾ ਸਕੇਗਾ।