ਆਈਸੈਕ ਇੰਸਟਰੂਮੈਂਟਸ ਨੇ ਸਾਲਿਊਸ਼ਨ 5.07 ਨਾਲ ਕੀਤੀਆਂ ਕਈ ਅਪਡੇਟ

ਆਈਸੈਕ ਇੰਸਟਰੂਮੈਂਟਸ ਨੇ ਆਈਸੈਕ ਸਾਲਿਊਸ਼ਨਜ਼ 5.07 ਰਾਹੀਂ, ਕੈਨੇਡੀਅਨ ਈ.ਐਲ.ਡੀ. ਫ਼ੰਕਸ਼ਨਾਂ ’ਤੇ ਕਈ ਅਪਡੇਟ ਏਕੀਕ੍ਰਿਤ ਕੀਤੇ ਹਨ।

ਰੂਟ ਨੇਵੀਗੇਸ਼ਨ ਨੂੰ ਕੋ-ਪਾਈਲਟ ਟਰੱਕ ਰਾਹੀਂ ਬਿਹਤਰ ਕੀਤਾ ਗਿਆ ਹੈ, ਜਿਸ ’ਚ ਅਜਿਹੇ ਟੂਲਜ਼ ਸ਼ਾਮਲ ਹਨ ਜੋ ਕਿ ਇਹ ਦੱਸਦੇ ਹਨ ਕਿ ਕਿਸ ਰਸਤੇ ’ਤੇ ਜਾਈਏ ਅਤੇ ਕਿਸ ’ਤੇ ਨਾ ਜਾਈਏ। ਰੂਟ ਰਿਪੋਰਟਰ ਇਹ ਦਰਸਾਏਗਾ ਕਿ ਕੀ ਟਰੱਕ ਆਪਣੇ ਰਸਤਿਆਂ ਤੋਂ ਭਟਕ ਰਹੇ ਹਨ, ਅਤੇ ਪਰੈਫ਼ਰੈਂਸਿਜ਼ ਦਾ ਪੀ.ਸੀ. ਮਿੱਲਰ ਸਾਫ਼ਟਵੇਅਰ ਨਾਲ ਤਾਲਮੇਲ ਬਿਠਾਇਆ ਜਾ ਸਕਦਾ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਬਿਲਿੰਗ ਅਸਲ ਮਾਈਲੇਜ ਨੂੰ ਦਰਸਾਉਂਦੀ ਹੋਵੇ।

ਰਾਊਟਿੰਗ ਪ੍ਰੋਫ਼ਾਈਲ ਅਤੇ ਵੇਪੁਆਇੰਟਾਂ ਨੂੰ ਟਰਾਂਸਪੋਰਟੇਸ਼ਨ ਮੈਨੇਜਮੈਂਟ ਸਿਸਟਮ ਨਾਲ ਏਕੀਕਿ੍ਰਤ ਕੀਤਾ ਜਾ ਸਕਦਾ ਹੈ ਅਤੇ ਡਰਾਈਵਰ ਟੈਬਲੇਟ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਇਸ ਨਾਲ ਇੱਕ ਟਰਿੱਪ ’ਚ ਵੱਖੋ-ਵੱਖ ਸਟਾਪ ਲਈ ਵੱਖੋ-ਵੱਖ ਰੂਟ ਪ੍ਰੋਫ਼ਾਈਲ ਚੁਣਨ ਦਾ ਵਿਕਲਪ ਮਿਲੇਗਾ, ਤਾਂ ਕਿ ਲੋਡ ਦੀ ਕਿਸਮ ਅਨੁਸਾਰ ਰੂਟ ਨੂੰ ਅਨੁਕੂਲਤਮ ਬਣਾਇਆ ਜਾ ਸਕੇ। ਉਦਾਹਰਣ ਦੇ ਤੌਰ ’ਤੇ ਖ਼ਤਰਨਾਕ ਪਦਾਰਥਾਂ ਨੂੰ ਲੈ ਕੇ ਜਾ ਰਿਹਾ ਡਰਾਈਵਰ ਅਜਿਹੀ ਰੂਟ ਪ੍ਰੋਫ਼ਾਈਲ ਚੁਣ ਸਕਦਾ ਹੈ ਜੋ ਕਿ ਸੁਰੰਗਾਂ ਵਿੱਚੋਂ ਦੀ ਨਾ ਜਾਂਦਾ ਹੋਵੇ।

Isaac Instruments tablet
(ਤਸਵੀਰ: ਆਈਸੈਕ ਇੰਸਟਰੂਮੈਂਟਸ)

ਐਕਸੋਨ ਸਾਫ਼ਟਵੇਅਰ ਦਾ ਟਰਾਂਸਪੋਰਟੇਸ਼ਨ ਮੈਨੇਜਮੈਂਟ ਸਿਸਟਮ ਪ੍ਰਯੋਗ ਕਰ ਰਹੇ ਫ਼ਲੀਟ ਇਹ ਵੇਖਣਗੇ ਕਿ ਟਰਿੱਪ ਸੂਚਨਾ ਖ਼ੁਦ-ਬ-ਖ਼ੁਦ ਡਰਾਈਵਰਾਂ ਦੀਆਂ ਟੈਬਲੈੱਟਸ ’ਤੇ ਆਈਸੈਕ ਮੈਸੇਜਿੰਗ ਰਾਹੀਂ ਪ੍ਰਦਰਸ਼ਿਤ ਹੋ ਜਾਂਦੀ ਹੈ।

ਇਸ ਦੌਰਾਨ, ਸੁਰੱਖਿਆ ਮੈਨੇਜਰ ਹੁਣ ਆਈਸੈਕ ਇਨਵਿਊ ਰਾਹੀਂ ਵੀਡੀਓ ਪ੍ਰਾਪਤ ਕਰ ਸਕਣਗੇ, ਭਾਵੇਂ ਉਹ ਇੱਕ ਸਖ਼ਤ ਹੁਨਰਮੰਦੀ ਵਾਲੇ ਕੰਮਾਂ ਨਾਲ ਸੰਬੰਧਤ ਹੋਣ ਜਾਂ ਨਾ। ਆਈਸੈਕ ਨੇ ਕਿਹਾ ਕਿ ਇਸ ਨਾਲ ਇੱਕ ਜਨਤਕ ਸ਼ਿਕਾਇਤ ਜਾਂ ਹਾਦਸੇ ਦੀ ਜਾਂਚ ਦੌਰਾਨ ਬਿਹਤਰ ਜਾਣਕਾਰੀ ਮਿਲ ਸਕਦੀ ਹੈ।

ਡਰਾਈਵਰ ਦੇ ਵਤੀਰੇ ਬਾਰੇ ਹੋਰ ਜਾਣਕਾਰੀ ਆਈਸੈਕ ਇਨਰੀਅਲ-ਟਾਈਮ ਰਾਹੀਂ ਕ੍ਰਿਟੀਕਲ ਈਵੈਂਟਸ ਪੋਰਟਲ ’ਤੇ ਪ੍ਰਾਪਤ ਹੋ ਸਕੇਗੀ ਜੋ ਕਿ ਹੁਣ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਵੱਲੋਂ ਤਿਆਰ ਘਟਨਾਵਾਂ ਦਾ ਵੀ ਸਮਰਥਨ ਕਰਦਾ ਹੈ, ਜਿਵੇਂ ਕਿ ਆਹਮੋ-ਸਾਹਮਣੇ ਟੱਕਰ ਬਾਰੇ ਚੇਤਾਵਨੀਆਂ।

ਸੇਵਾ ਦੇ ਘੰਟਿਆਂ ਬਾਰੇ, ਡਰਾਈਵਰ ਇਹ ਦਰਸਾ ਸਕਦੇ ਹਨ ਕਿ ਕੀ ਉਹ ਸਲੀਪਰ ਬਰਥ ਘੰਟਿਆਂ ਨੂੰ ਵੰਡਣਾ ਚਾਹੁੰਦੇ ਹਨ, ਜਿਵੇਂ ਕਿ ਅਮਰੀਕੀ ਨਿਯਮਾਂ ’ਚ ਇਜਾਜ਼ਤ ਦਿੱਤੀ ਗਈ ਹੈ। ਅਤੇ ਨਵੀਨਤਮ ਸੰਸਕਰਣ ਦਿਨ ਦੀ ਸ਼ੁਰੂਆਤ ਦੇ ਸਮੇਂ ਨੂੰ ਡਰਾਈਵਰ ਦੀ ਸ਼ਿਫ਼ਟ ਨਾਲ ਜੋੜਨ ਦੀ ਇਜਾਜ਼ਤ ਦਿੰਦਾ ਹੈ।

ਸਕੈਨ 2.0 ਟੂਲਜ਼ ਨੂੰ ਵੀ ਬਿਹਤਰ ਕੀਤਾ ਗਿਆ ਹੈ ਤਾਂ ਕਿ ਬਲੈਕ-ਐਂਡ-ਵਾਈਟ ਸਕੈਨ ਜ਼ਿਆਦਾ ਸਪੱਸ਼ਟ ਹੋਣ, ਜਦਕਿ ਡਰਾਈਵਰ ਹੁਣ ਆਟੋਮੈਟਿਕ ਕਰੌਪ ’ਤੇ ਨਿਰਭਰ ਰਹਿਣ ਦੀ ਬਜਾਏ ਖ਼ੁਦ ਤਸਵੀਰਾਂ ਦੇ ਕਿਨਾਰੇ ਛੋਟੇ ਕਰ ਸਕਣਗੇ। ਇਹ ਵਿਸ਼ੇਸ਼ ਤੌਰ ’ਤੇ ਟਰੱਕ ਦੀ ਕੈਬ ਵਰਗੀਆਂ ਘੱਟ ਰੌਸ਼ਨ ਅਤੇ ਤੰਗ ਥਾਵਾਂ ’ਤੇ ਦਸਤਾਵੇਜ਼ ਸਕੈਨ ਕਰਨ ਸਮੇਂ ਲਾਹੇਵੰਦ ਸਾਬਤ ਹੋਵੇਗਾ, ਜੋ ਕਿ ਆਟੋਮੈਟਿਕ ਕਰੌਪਿੰਗ ਲਈ ਚੁਨੌਤੀ ਬਣ ਸਕਦਾ ਹੈ।