ਆਈਸੈਕ ਨੇ ਬਲੈਕਬੈਰੀ ਰਾਡਾਰ ਨੂੰ ਓਪਨ ਪਲੇਟਫ਼ਾਰਮ ’ਚ ਕੀਤਾ ਏਕੀਕ੍ਰਿਤ

ਆਈਸੈਕ ਇੰਸਟਰੂਮੈਂਟਸ ਦਾ ਓਪਨ ਪਲੇਟਫ਼ਾਰਮ ਹੁਣ ਬਲੈਕਬੈਰੀ ਰਾਡਾਰ ਨੂੰ ਏਕੀਕ੍ਰਿਤ ਕਰੇਗਾ, ਜੋ ਇੱਕ ਅਜਿਹੇ ਕਨਸੋਲ ਦਾ ਨਿਰਮਾਣ ਕਰੇਗਾ ਜਿਸ ਨਾਲ ਫ਼ਲੀਟ ਮੈਨੇਜਰਾਂ ਨੂੰ ਟਰੈਕਟਰ-ਟਰੇਲਰ ਕਾਰਵਾਈਆਂ ਦੀ ਵਧੀਆਂ ਤਸਵੀਰ ਵੇਖਣ ਨੂੰ ਮਿਲੇਗੀ।

ਈਕੋਸਿਸਟਮ ’ਚ ਬਲੈਕਬੈਰੀ ਰਾਡਾਰ ਸੈਂਸਰਾਂ ਨੂੰ ਜੋੜਨ ਨਾਲ ਲਗਭਗ ਤੁਰੰਤ ਹੀ ਟਰੇਲਰ, ਚੈਸੀ ਜਾਂ ਕੰਟੇਨਰ ਦੀ ਸਥਿਤੀ ਦਾ ਪਤਾ ਲੱਗ ਸਕੇਗਾ। ਮੌਜੂਦ ਸੈਂਸਰ ਡਾਟਾ ’ਚ ਸ਼ਾਮਲ ਹਨ ਸਥਿਤੀ, ਇਤਿਹਾਸ, ਰੂਟ ਅਤੇ ਮਾਈਲੇਜ, ਤਾਪਮਾਨ, ਨਮੀ, ਦਰਵਾਜ਼ੇ ਦੀ ਸਥਿਤੀ ਅਤੇ ਕਾਰਗੋ ਲੋਡ ਦੀ ਸਥਿਤੀ।

ਆਈਸੈਕ ਦਾ ਕਹਿਣਾ ਹੈ ਕਿ ਇਸ ਸਭ ਦੇ ਨਤੀਜੇ ਵਜੋਂ ਫ਼ਲੀਟਸ ਨੂੰ ਡਿਸਪੈਚਿੰਗ, ਡਰਾਈਵਰਾਂ ਨੂੰ ਸੰਦੇਸ਼ ਭੇਜਣ, ਅਤੇ ਸੇਵਾ ਦੇ ਘੰਟੇ ਨਿਯਮਾਂ ਦੀ ਤਾਮੀਲੀ ਦਾ ਬਿਹਤਰ ਪ੍ਰਬੰਧਨ ਅਤੇ ਆਟੋਮੇਟ ਕਰਨ ’ਚ ਮੱਦਦ ਮਿਲੇਗੀ।