ਆਉਣ ਵਾਲੀ ਬਸੰਤ ਤੋਂ ਅਲਬਰਟਾ ’ਚ ਐਮ.ਈ.ਐਲ.ਟੀ. ਹੋਵੇਗਾ ਲਾਜ਼ਮੀ

Avatar photo

ਅਲਬਰਟਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੈਂਡੇਟਰੀ ਐਾਟਰੀ-ਲੈਵਲ ਡਰਾਈਵਰ  ਟਰੇਨਿੰਗ (ਲਾਜ਼ਮੀ ਡਰਾਈਵਰ ਸਿਖਲਾਈ) 2019 ਵਿਚ ਬਸੰਤ ਦੇ ਮੌਸਮ ਤੋਂ ਸ਼ੇ੍ਣੀ 1 ਅਤੇ ਸ਼ੇ੍ਣੀ 2 ਦੇ ਡਰਾਈਵਰਾਂ ਲਈ ਲਾਜ਼ਮੀ ਹੋਵੇਗੀ |

ਇਹ ਸੰਦੇਸ਼ ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਏ.ਐਮ.ਟੀ.ਏ.) ਦਫ਼ਤਰ ਵਿਖੇ ਆਵਾਜਾਈ ਮੰਤਰੀ ਬਰਾਇਅਨ ਮੈਸਨ ਵਲੋਂ 10 ਅਕਤੂਬਰ ਨੂੰ ਦਿੱਤਾ ਗਿਆ |

ਏ.ਐਮ.ਟੀ.ਏ. ਪ੍ਰਧਾਨ ਕਰਿਸ ਨੈਸ਼ ਵੀ ਇਸ ਐਲਾਨ ਦੌਰਾਨ ਹਾਜ਼ਰ ਸਨ ਅਤੇ ਉਨ੍ਹਾਂ ਨੇ ਇਸ ਕਦਮ ਦੀ ਹਮਾਇਤ ਕੀਤੀ |

ਐਮ.ਈ.ਐਲ.ਟੀ. ਪ੍ਰੋਗਰਾਮ ਦੀ ਸਲਾਹਕਾਰ ਪ੍ਰਕਿਰਿਆ ਵਿਚ ਏ.ਐਮ.ਟੀ.ਏ. ਦਾ ਵੱਡਾ ਹਿੱਸਾ ਸੀ | ਐਸੋਸੀਏਸ਼ਨ ਨੇ ਅਪੀਲ ਕੀਤੀ ਹੈ ਕਿ ਅਲਬਰਟਾ ਦਾ ਐਮ.ਈ.ਐਲ.ਟੀ. ਪ੍ਰੋਗਰਾਮ ਪੂਰੇ ਦੇਸ਼ ਦੇ ਅੰਦਰ ਮਾਨਤਾ ਪ੍ਰਾਪਤ ਹੋਵੇ ਅਤੇ ਕੌਮੀ ਪੇਸ਼ੇਵਰ ਮਾਨਕਾਂ ਨੂੰ ਪੂਰਾ ਕਰੇ ਜਾਂ ਇਸ ਤੋਂ ਵੀ ਅੱਗੇ ਵਧੇ | ਏ.ਐਮ.ਟੀ.ਏ. ਇਹ ਵੀ ਵੇਖਣਾ ਚਾਹੁੰਦਾ ਸੀ ਕਿ ਐਮ.ਈ.ਐਲ.ਟੀ. ਸਿਖਲਾਈਕਰਤਾ ਲਾਜ਼ਮੀ ਸਿਖਲਾਈ ਜ਼ਰੂਰ ਪ੍ਰਾਪਤ ਕਰਨ ਦੇ ਨਾਲ-ਨਾਲ ਸਾਰੇ ਭਵਿੱਖਤ ਅਤੇ ਮੌਜੂਦਾ ਸੂਬਾਈ ਲਾਇਸੈਂਸ ਧਾਰਕ ਡਰਾਈਵਰ ਸਿਖਲਾਈਕਰਤਾਵਾਂ ਨੂੰ ਇਸ ਤਰ੍ਹਾਂ ਸਿਖਲਾਈ ਦੇ ਕੇ ਪ੍ਰਮਾਣਤ ਕੀਤਾ ਜਾਵੇ ਕਿ ਉਹ ਮਾਨਕ ਪਾਠਕ੍ਰਮ ਅੱਗੇ ਪਹੁੰਚਾਉਣ | ਸਿਖਲਾਈਕਰਤਾਵਾਂ ਦੀ ਸਮੀਖਿਆ ਉਨ੍ਹਾਂ ਦੇ ਜਾਣ-ਪਛਾਣ ਪੱਤਰ, ਪਾਲਣਾ ਅਤੇ ਸਿਖਲਾਈ ਦੇ ਤਰੀਕੇ ‘ਤੇ ਆਧਾਰਤ ਹੋਵੇਗੀ |

ਐਮ.ਈ.ਐਲ.ਟੀ. ਪੋਗਰਾਮ ਦੇ ਨਾਲ, ਟਰੱਕਿੰਗ ਉਦਯੋਗ ਨਵੇਂ ਕਾਰੋਬਾਰੀ ਟਰੱਕ ਅਤੇ ਬੱਸ ਕੰਪਨੀਆਂ ਲਈ ਹੋਰ ਜ਼ਿਆਦਾ ਸਖਤ ਸੁਰੱਖਿਆ ਜ਼ਰੂਰਤਾਂ ਵੀ ਵੇਖੇਗਾ | ਦੋਵੇਂ ਜ਼ਰੂਰਤਾਂ 1 ਮਾਰਚ, 2019 ਨੂੰ ਲਾਗੂ ਹੋਣਗੀਆਂ ਅਤੇ ਆਰਜੀ ਸੁਰੱਖਿਆ ਅਨੁਕੂਲਤਾ ਪ੍ਰਮਾਣ ਪੱਤਰ 1 ਜਨਵਰੀ, 2019 ਤੋਂ ਜਾਰੀ ਨਹੀਂ ਹੋਵੇਗਾ |

ਸਰਕਾਰ ਨੇ ਕਿਹਾ ਹੈ ਕਿ ਲਾਜ਼ਮੀ ਸਿਖਲਾਈ ਦੇ ਨਤੀਜੇ ਵਜੋਂ ਉਦਯੋਗ ਵਿਚ ਹੋਰ ਜ਼ਿਆਦਾ ਮਾਹਰ ਡਰਾਈਵਰ ਆਉਣਗੇ |

ਅਲਬਰਟਾ ਦੇ ਐਮ.ਈ.ਐਲ.ਟੀ. ਪ੍ਰੋਗਰਾਮ ਵਿਚ 125 ਘੰਟਿਆਂ ਦੀ ਸਿਖਲਾਈ ਹੋਵੇਗੀ, ਜਿਸ ਵਿਚ ਏਅਰ ਬ੍ਰੇਕ ਵੀ ਸ਼ਾਮਲ ਹੋਵੇਗੀ | ਅਜੇ ਤਕ ਇਹ ਤੈਅ ਕੀਤਾ ਜਾਣਾ ਬਾਕੀ ਹੈ ਕਿ ਸਿਖਲਾਈ ਕਲਾਸ ਰੂਮ ਅਤੇ ਸੜਕ ‘ਤੇ ਤਜਰਬੇ ਵਿਚ ਕਿਸ ਤਰ੍ਹਾਂ ਵੰਡੀ ਜਾਵੇਗੀ |