ਆਰਜ਼ੀ ਵਿਦੇਸ਼ੀ ਕਾਮਾ ਪ੍ਰੋਗਰਾਮ ’ਚ ਤਬਦੀਲੀਆਂ ਦਾ ਐਲਾਨ

ਫ਼ਲੀਟਸ ਵੱਲੋਂ ਨਿਯਮਤ ਤੌਰ ’ਤੇ ਮੁਲਾਜ਼ਮਾਂ ਨੂੰ ਕੰਮ ’ਤੇ ਰੱਖਣ ਲਈ ਪ੍ਰਯੋਗ ਕੀਤੀਆਂ ਜਾਂਦੀਆਂ ਪ੍ਰਕਿਰਿਆਵਾਂ ਹੁਣ ਕੈਨੇਡਾ ਦੇ ਆਰਜ਼ੀ ਵਿਦੇਸ਼ੀ ਕਾਮਾ (ਟੀ.ਐਫ਼.ਡਬਲਿਊ.) ਪ੍ਰੋਗਰਾਮ ’ਚ ਨਵੀਂਆਂ ਸੋਧਾਂ ਨਾਲ ਹੋਰ ਸਰਲ ਬਣਾ ਸਕਦੀਆਂ ਹਨ – ਬਸ਼ਰਤੇ ਕਿ ਫ਼ਲੀਟ ਕੰਮਕਾਜ ਅਤੇ ਰਹਿਣ ਦੇ ਹਾਲਾਤ, ਸੁਰੱਖਿਆ ਅਤੇ ਤਨਖ਼ਾਹਾਂ ਦੇ ਉੱਚ ਮਾਪਦੰਡਾਂ ਨੂੰ ਸਾਬਤ ਕਰਨ।

Canada Parliament buildings

ਭਾਵੇਂ ਹੋਰ ਵੇਰਵਾ ਆਉਣ ਵਾਲੇ ਸਾਲ ’ਚ ਨਸ਼ਰ ਹੋਣ ਦੀ ਉਮੀਦ ਹੈ, 2022 ਦੇ ਫ਼ੈਡਰਲ ਬਜਟ ’ਚ ਅਗਲੇ ਤਿੰਨ ਸਾਲਾਂ ਦੌਰਾਨ 29 ਮਿਲੀਅਨ ਡਾਲਰ ਨਾਲ ਇੱਕ ਭਰੋਸੇਯੋਗ ਰੁਜ਼ਗਾਰਦਾਤਾ ਮਾਡਲ ਉਸਾਰਨ ਕੇ ਦੇਣ ਦਾ ਵਾਅਦਾ ਕੀਤਾ ਗਿਆ ਹੈ ਜੋ ਕਿ ਸੰਬੰਧਤ ਲਾਲ ਫ਼ੀਤਾਸ਼ਾਹੀ ਘੱਟ ਕਰਨ ’ਚ ਮੱਦਦ ਕਰੇਗਾ।

ਟੀ.ਐਫ਼.ਡਬਲਿਊ. ਪ੍ਰੋਗਰਾਮ ਹੇਠ ਵਿਦੇਸ਼ੀ ਨਾਗਰਿਕ ਕੈਨੇਡਾ ’ਚ ਆਰਜ਼ੀ ਆਧਾਰ ’ਤੇ ਅਜਿਹੀਆਂ ਆਸਾਮੀਆਂ ਭਰਨ ਲਈ ਆ ਸਕਦੇ ਹਨ ਜੋ ਕਿ ਹੋਰ ਕਿਸੇ ਤਰੀਕੇ ਨਾਲ ਭਰੀਆਂ ਨਹੀਂ ਜਾ ਸਕਦੀਆਂ। ਕੁੱਝ ਮਾਮਲਿਆਂ ’ਚ, ਇਸ ’ਚ ਲੋਂਗਹੌਲ ਟਰੱਕ ਡਰਾਈਵਰ ਸ਼ਾਮਲ ਕੀਤੇ ਗਏ ਹਨ।

2016 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ, ਕੈਨੇਡਾ ਦੇ ਕਾਨਫ਼ਰੰਸ ਬੋਰਡ ਨੇ ਅੰਦਾਜ਼ਾ ਲਾਇਆ ਹੈ ਕਿ 2015 ਤੋਂ 2018 ਵਿਚਕਾਰ 1,516 ਗ਼ੈਰ-ਸਥਾਈ ਵਸਨੀਕ ਟਰੱਕ ਡਰਾਈਵਰਾਂ ਵਜੋਂ ਕੰਮ ਕਰਦੇ ਰਹੇ। ਇਸ ’ਚ ਆਰਜ਼ੀ ਵਿਦੇਸ਼ੀ ਵਰਕਰ ਪ੍ਰੋਗਰਾਮ ਹੇਠ ਕੰਮ ਕਰਨ ਵਾਲੇ ਡਰਾਈਵਰ ਅਤੇ ਹੋਰ ਸ਼ਾਮਲ ਹਨ ਜਿਨ੍ਹਾਂ ਕੋਲ ਨਾਨ-ਰੈਜ਼ੀਡੈਂਟ ਵਰਕ ਪਰਮਿਟ ਹੈ।

ਬਜਟ-ਪੂਰਵ ਮੰਗ ’ਚ ਸੀ.ਟੀ.ਏ. ਨੇ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਪ੍ਰੋਗਰਾਮ, ਸਰਲ ਬਿਨੈ ਪ੍ਰਕਿਰਿਆ ਅਤੇ ਟਰੱਕਿੰਗ ’ਚ ਕੰਮ ਕਰ ਵਾਲੇ ਆਰਜ਼ੀ ਵਿਦੇਸ਼ੀ ਵਰਕਰਾਂ ਨੂੰ ਸੌਖੇ ਤਰੀਕੇ ਨਾਲ ਪੱਕੀ ਰੈਜ਼ੀਡੈਂਸੀ ਦੇਣ ਦੀ ਮੰਗ ਕੀਤੀ ਸੀ।