ਇਲੈਕਟ੍ਰਿਕ ਗੱਡੀਆਂ ਬਾਰੇ ਜਾਗਰੂਕਤਾ ਫੈਲਾਉਣ ਦੇ ਪ੍ਰਾਜੈਕਟ ਨੂੰ ਮਿਲੇ ਫ਼ੈਡਰਲ ਫ਼ੰਡ

ਕੁਦਰਤੀ ਸਰੋਤ ਕੈਨੇਡਾ 450,000 ਡਾਲਰ ਤੋਂ ਵੱਧ ਫ਼ੰਡ ਅਜਿਹੇ ਸੰਗਠਨਾਂ ਨੂੰ ਦੇ ਰਿਹਾ ਹੈ ਜੋ ਕਿ ਸਿਫ਼ਰ ਉਤਸਰਜਨ ਵਾਲੀਆਂ ਗੱਡੀਆਂ ਬਾਰੇ ਜਾਗਰੂਕਤਾ ਫੈਲਾਉਂਦੇ ਹਨ- ਅਤੇ ਇਨ੍ਹਾਂ ’ਚੋਂ ਕੁੱਝ ਮੀਡੀਅਮ-ਡਿਊਟੀ ਉਪਕਰਨਾਂ ’ਤੇ ਕੇਂਦਰਤ ਹਨ।

ਇਲੈਕਟ੍ਰਿਕ ਆਟੋਨੋਮੀ ਕੈਨੇਡਾ ਨੂੰ ਲਾਈਟ- ਅਤੇ ਮੀਡੀਅਮ-ਡਿਊਟੀ ਫ਼ਲੀਟਸ ਲਈ ਇਲੈਕਟ੍ਰਿਕ ਗੱਡੀਆਂ ਦੇ ਲਾਭਾਂ ਬਾਰੇ ਜਾਗਰੂਕਤਾ ਪਹਿਲ ਵਿਕਸਤ ਅਤੇ ਜਾਰੀ ਕਰਨ ਲਈ 176,375 ਡਾਲਰ ਪ੍ਰਾਪਤ ਹੋਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਪਲੇਟਫ਼ਾਰਮ ਇਲੈਕਟ੍ਰੀਫ਼ੀਕੇਸ਼ਨ ਦੀ ਤਿਆਰੀ ਕਰਨ ਲਈ ਟੂਲਸ ਅਤੇ ਵਿੱਦਿਅਕ ਮਟੀਰੀਅਲ ਮੁਹੱਈਆ ਕਰਵਾਏਗਾ।

ਫ਼ਾਊਂਡਰ ਅਤੇ ਪ੍ਰੈਜ਼ੀਡੈਂਟ ਨੀਨੋ ਡੀ ਕਾਰਾ ਨੇ ਇਸ ਨੂੰ ਐਡਵਾਂਸ ਫ਼ਲੀਟ ਇਲੈਕਟ੍ਰੀਫ਼ੀਕੇਸ਼ਨ ਲਈ ਕੈਨੇਡਾ ਦਾ ਪ੍ਰਮੁੱਖ ਜਾਣਕਾਰੀ ਅਧਾਰਤ ਪਲੇਟਫ਼ਾਰਮ ਦੱਸਿਆ।

ਡੀ ਕਾਰਾ ਨੇ ਇੱਕ ਸੰਬੰਧਤ ਪ੍ਰੈੱਸ ਬਿਆਨ ’ਚ ਕਿਹਾ, ‘‘ਅਸੀਂ ਸਿੱਧਾ ਆਪਣੇ ਉਦਯੋਗ ਨਾਲ ਅਤੇ ਰਿਸਰਚ ਪਾਰਟਨਰਾਂ ਨਾਲ ਮਿਲ ਕੇ ਸਿੱਖਿਆ ਮਾਡਿਊਲ, ਰੀਅਲ-ਵਰਲਡ ਕੇਸ ਸਟੱਡੀਜ਼, ਬੈਸਟ ਪ੍ਰੈਕਟੀਸਿਜ਼ ਅਤੇ ਵੀਡੀਓ ਵਿਕਸਤ ਕਰਨ ਲਈ ਕੰਮ ਕਰਾਂਗੇ ਜੋ ਕਿ ਸਿਫ਼ਰ-ਉਤਸਰਜਨ ਗੱਡੀਆਂ ਅਪਨਾਉਣ ਬਾਰੇ ਸੂਚਿਤ ਕਰਨ, ਸਿੱਖਿਆ ਦੇਣ ਅਤੇ ਫ਼ਲੀਟ ਮਾਲਕਾਂ ਤੇ ਆਪਰੇਟਰਾਂ ਦੇ ਮਜ਼ਬੂਤੀਕਰਨ ਲਈ ਕੰਮ ਕਰਦੀ ਹੈ।’’

ਇੱਕ ਇੰਟਰਐਕਟਿਵ ਇਲੈਕਟ੍ਰਿਕ ਵਹੀਕਲ ਖ਼ਰੀਦਦਾਰ ਗਾਈਡ ਨੂੰ ਵਿਕਸਤ ਕਰਨ ਲਈ ਕੈਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ (ਸੀ.ਏ.ਏ.) 285,000 ਡਾਲਰ ਪ੍ਰਾਪਤ ਕਰੇਗੀ।

ਦੋਹਾਂ ਪ੍ਰਾਜੈਕਟਾਂ ਲਈ ਫ਼ੰਡ ਕੁਦਰਤੀ ਸਰੋਤ ਕੈਨੇਡਾ ਦੇ ਸਿਫ਼ਰ-ਉਤਸਰਜਨ ਵਹੀਕਲ ਜਾਗਰੂਕਤਾ ਪਹਿਲ ਜ਼ਰੀਏ ਆਉਣਗੇ।