ਇਲੈਕਟ੍ਰਿਕ ਰਿਫ਼ਿਊਜ਼ ਗੱਡੀਆਂ ਬਾਰੇ ਚਿੰਤਾਵਾਂ ਨੂੰ ਠੱਲ੍ਹ ਪਾ ਰਿਹੈ ਮੈਕ ਕੈਲਕੂਲੇਟਰ

ਮੈਕ ਟਰੱਕਸ ਇੱਕ ਨਵੇਂ ਰੇਂਜ ਕੈਲਕੂਲੇਟਰ ਨਾਲ ਇਲੈਕਟ੍ਰਿਕ ਗੱਡੀਆਂ ਦੇ ਪ੍ਰਯੋਗਕਰਤਾਵਾਂ ’ਚ ਕਿਸੇ ਵੀ ਰੇਂਜ ਦੀ  ਚਿੰਤਾ ਨੂੰ ਦੂਰ ਕਰਨ ਵਿੱਚ ਮੱਦਦ ਕਰ ਰਿਹਾ ਹੈ ਜੋ ਕੂੜਾ ਇਕੱਠਾ ਕਰਨ ਵਾਲੇ ਰੂਟ ਦੇ ਅਸਲ ਹਾਲਾਤ ਦੀ ਨਕਲ ਕਰਦਾ ਹੈ।

Mack LR Electric refuse truck

ਓ.ਈ.ਐਮ. ਨੇ ਕਿਹਾ ਕਿ ਇਹ ਵੇਰਵਾ ਗ੍ਰਾਹਕਾਂ ਨੂੰ ਮੈਕ ਐਲ.ਆਰ. ਇਲੈਕਟ੍ਰਿਕ ਰਿਫ਼ਿਊਜ਼ ਗੱਡੀਆਂ ਦੇ ਰੂਟ ਦੀ ਯੋਜਨਾਬੰਦੀ ਅਤੇ ਤਿਆਰੀ ’ਚ ਮੱਦਦ ਕਰਦਾ ਹੈ।

ਕੈਲਕੂਲੇਟਰ ਆਪਣਾ ਕੰਮ ਕਰਨ ਲਈ ਬੈਟਰੀ ਸਮਰੱਥਾ, ਰਿਫ਼ਿਊਜ਼ ਬਾਡੀ ਪ੍ਰਯੋਗ, ਆਲੇ-ਦੁਆਲੇ ਦੇ ਤਾਪਮਾਨ, ਧਰਾਤਲ, ਅਤੇ ਰੂਟ ’ਤੇ ਮਿਲਣ ਵਾਲੇ ਸਟਾਪ ਨੂੰ ਹਿਸਾਬ ’ਚ ਲੈਂਦਾ ਹੈ।

ਇਸ ਤਰ੍ਹਾਂ ਪੁਰਾਣੇ ਰੂਟਸ ਤੋਂ ਪ੍ਰਾਪਤ ਕੀਤੇ ਜੀ.ਪੀ.ਐਸ. ਅੰਕੜਿਆਂ ਦੀ ਮੱਦਦ ਨਾਲ ਮੈਕ, ਗੱਡੀ ਵੱਲੋਂ ਪੂਰੇ ਕੀਤੇ ਜਾ ਸਕਣ ਵਾਲੇ ਸਟਾਰਟ ਅਤੇ ਸਟਾਪ ਦੀ ਗਿਣਤੀ ਬਾਰੇ ਪੇਸ਼ਨਗੋਈ ਕਰਨ ’ਚ ਸਮਰੱਥ ਹੈ। ਇਸ ਦੌਰਾਨ ਵੱਧ ਰਹੇ ਭਾਰ, ਰੀਜੈਨਰੇਟਿਵ ਬ੍ਰੇਕਿੰਗ ਅਤੇ ਹਰ ਸਟਾਪ ’ਤੇ ਲੱਗਣ ਵਾਲੇ ਸਮੇਂ ਦਾ ਵੀ ਹਿਸਾਬ ਰੱਖਿਆ ਜਾਂਦਾ ਹੈ।