ਈਟਨ ਨੇ 48-ਵੋਲਟ ਦਾ ਕੈਟਾਲਿਸਟ ਹੀਟਰ ਪੇਸ਼ ਕੀਤਾ

ਈਟਨ ਦੇ ਈ-ਮੋਬਿਲਿਟੀ ਬਿਜ਼ਨੈਸ ਨੇ ਇਲੈਕਟ੍ਰੀਕਲ ਤਰੀਕੇ ਨਾਲ ਗਰਮ ਹੋਣ ਵਾਲੇ ਕੈਟਾਲਿਸਟ ਲਈ 48-ਵੋਲਟ ਦਾ ਪ੍ਰੋਗਰਾਮਏਬਲ ਪਾਵਰ ਇਲੈਕਟ੍ਰੋਨਿਕਸ ਕੰਟਰੋਲ ਯੂਨਿਟ ਪੇਸ਼ ਕੀਤਾ ਹੈ।

(ਤਸਵੀਰ: ਈਟਨ)

ਈਟਨ ਨੇ ਦਾਅਵਾ ਕੀਤਾ ਹੈ ਕਿ ਕੰਟਰੋਲ ਯੂਨਿਟ ਤੇਜ਼ੀ ਨਾਲ ਐਗਜ਼ਾਸਟ ਆਫ਼ਟਰਟ੍ਰੀਟਮੈਂਟ ਕੈਟਾਲਿਸਟ ਨੂੰ ਗਰਮ ਕਰ ਦਿੰਦਾ ਹੈ, ਜਿਸ ਨਾਲ ਇਹ ਘੱਟ ਇੰਜਣ ਲੋਡ ਵਾਲੀਆਂ ਕਾਰਵਾਈਆਂ ’ਚ ਵੀ ਗਰਮ ਰਹਿੰਦਾ ਹੈ। ਇਸ ਨੂੰ ਕਮਰਸ਼ੀਅਲ ਵਹੀਕਲ ਨਿਰਮਾਤਾਵਾਂ ਵੱਲੋਂ ਐਨ.ਓ.ਐਕਸ. ਨੂੰ ਕੰਟਰੋਲ ਕਰਨ ’ਚ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪੇਸ਼ ਕੀਤਾ ਗਿਆ ਹੈ।

ਏਅਰ-ਕੂਲਡ ਇਲੈਕਟ੍ਰਿਕ ਕੈਟਾਲਿਸਟ ਹੀਟਰ ਕੰਟਰੋਲਰ ਈਟਨ ਦੇ 48-ਵੋਲਟ ਇਲੈਕਟਿ੍ਰਕ ਸਿਸਟਮ ਪੋਰਟਫ਼ੋਲੀਓ ਦਾ ਹਿੱਸਾ ਹੈ, ਜਿਸ ਦਾ ਮੰਤਵ ਨਿਰਮਾਤਾਵਾਂ ਨੂੰ 48-ਵੋਲਟ ਆਰਕੀਟੈਕਚਰ ਨੂੰ ਅਗਲੀ-ਪੀੜ੍ਹੀ ਦੀਆਂ ਗੱਡੀਆਂ ’ਚ ਏਕੀਕ੍ਰਿਤ ਕਰਨਾ ਹੈ।