ਉਸਾਰੀ ਐਗਰੀਗੇਟ ਫ਼ਲੀਟਸ ਲਈ ਆਈ.ਕਿਊ. ਪ੍ਰਦਾਨ ਕਰੇਗਾ ਜ਼ੋਨਰ ਦਾ ਸਾਈਟ ਆਈ.ਕਿਊ.

ਜ਼ੋਨਰ ਆਪਣੇ ਸਾਈਟ ਆਈ.ਕਿਉ. ਸਿਸਟਮ ਰਾਹੀਂ ਉਸਾਰੀ ਐਗਰੀਗੇਟ ਆਪਰੇਟਰਾਂ ਤੱਕ ਵਾਸਤਵਿਕ ਸਮੇਂ ’ਚ ਦਿੱਤੀ ਜਾਣ ਵਾਲੀ ਵਿਸ਼ਲੇਸ਼ਣਾਤਮਕ ਸੂਚਨਾ ਪ੍ਰਦਾਨ ਕਰੇਗਾ, ਜਿਸ ਨਾਲ ਕਿਸੇ ਵੀ ਮੇਕ, ਮਾਡਲ, ਵਰ੍ਹੇ ਜਾਂ ਨਿਰਮਾਤਾ ਦੇ ਉਪਕਰਨ ਬਾਰੇ ਸੰਗਠਤ ਦ੍ਰਿਸ਼ਟੀਕੋਣ ਰਾਹੀਂ ਖਾਣਾਂ ਅਤੇ ਖਦਾਨਾਂ ’ਚ ਸਮਰੱਥਾ ਵਧਣ ਦਾ ਵਾਅਦਾ ਕੀਤਾ ਗਿਆ ਹੈ।

Zonar SightIQ interface
(ਤਸਵੀਰ: ਜ਼ੋਨਰ ਸਿਸਟਮਜ਼)

ਕੰਪਨੀ ਨੇ ਕਿਹਾ ਕਿ ਸਾਈਟ ਆਈ.ਕਿਊ. ਦੇ ਅੰਕੜੇ ਕਈ ਮਸਲਿਆਂ ਦੀ ਪਛਾਣ ਕਰਨ ’ਚ ਮੱਦਦ ਕਰ ਸਕਦੇ ਹਨ, ਜਿਵੇਂ ਗ਼ੈਰਜ਼ਰੂਰੀ ਖੜ੍ਹੇ ਰਹਿਣ ਦਾ ਸਮਾਂ, ਅਯੋਗ ਫ਼ਿਊਲ ਪ੍ਰਯੋਗ, ਜਾਂ ਮਾੜੀ ਸਾਂਭ-ਸੰਭਾਲ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਚੱਕਰ ਕਾਲ ’ਚ ਸਿਰਫ਼ 58 ਸੈਕਿੰਡ ਜੋੜਨ ਨਾਲ ਖਦਾਨ ਫ਼ਲੀਟਾਂ ਨੂੰ ਉਤਪਾਦਨ ’ਚ ਹਰ ਦਿਨ 180,000 ਡਾਲਰ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਹੈ।

ਇਹ ਸਿਸਟਮ, ਐਸੋਸੀਏਸ਼ਨ ਆਫ਼ ਇਕੁਇਪਮੈਂਟ ਮੈਨੂਫ਼ੈਕਚਰਰ (ਏ.ਈ.ਐਮ.ਪੀ.) 2.0 ਟੈਲੀਮੈਟਿਕਸ ਮਾਨਕਾਂ ਨੂੰ ਵੀ ਪੂਰਾ ਕਰਦਾ ਹੈ, ਜੋ ਕਿ ਪ੍ਰਮੁੱਖ ਯੈਲੋ-ਆਇਰਨ ਨਿਰਮਾਤਾਵਾਂ ਤੋਂ ਅਸਾਸਿਆਂ ਦੇ ਅੰਕੜੇ ਪ੍ਰਾਪਤ ਕਰ ਕੇ ਇੱਕ ਹੀ ਦ੍ਰਿਸ਼ ’ਚ ਜੋੜ ਲੈਂਦਾ ਹੈ ਜਿਸ ਨੂੰ ਜ਼ੋਨਰ ਗਰਾਊਂਡ ਟ੍ਰੈਫ਼ਿਕ ਕੰਟਰੋਲ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਸ਼ੁਰੂਆਤੀ ਪੇਸ਼ਕਸ਼ਾਂ ’ਚ ਸਾਈਟ ਆਈ.ਕਿਊ. ਪ੍ਰੀਡਿਕਟ ਸ਼ਾਮਲ ਹੈ, ਜੋ ਕਿ ਨਿਦਾਨ ਸੂਚਨਾ ਅਤੇ ਓ.ਈ.ਐਮ. ਅੰਕੜੇ ਇੱਕ ਹੀ ਡਾਟਾ ਸਟ੍ਰੀਮ ’ਚ ਇਕੱਠੇ ਕਰ ਕੇ ਪੇਸ਼ਨਗੋਈਆਂ ਅਤੇ ਨਿਰੋਧਕ ਸਾਂਭ-ਸੰਭਾਲ ਵੇਰਵੇ ਮੁਹੱਈਆ ਕਰਵਾਉਂਦਾ ਹੈ। ਸਾਈਟ ਆਈ.ਕਿਊ. ਆਪਟੀਮਾਈਜ਼ ਪਿਛਲੇ ਇਕੱਠੇ ਕੀਤੇ ਉਤਪਾਦਨ ਅੰਕੜਿਆਂ ਨੂੰ ਸਾਰੇ ਫ਼ਲੀਟਸ ਐਸੇਟਸ ਤੋਂ ਪ੍ਰਾਪਤ ਟੈਲੀਮੈਟਿਕਸ ਅਤੇ ਓ.ਈ.ਐਮ. ਡਾਟਾ ਸਟ੍ਰੀਮ ਨਾਲ ਜੋੜਦਾ ਹੈ।