ਐਮ.ਈ.ਐਲ.ਟੀ. 15 ਮਾਰਚ ਨੂੰ ਦੇਵੇਗਾ ਸਸਕੈਚਵਨ ‘ਚ ਦਸਤਕ

Avatar photo
ਸਸਕੈਚਵਨ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਇਹ ਕਲਾਸ 1 ਕਮਰਸ਼ੀਅਲ ਲਾਇਸੈਂਸ ਪ੍ਰਾਪਤ ਕਰਨ ਦੇ ਇੱਛੁਕ ਵਿਅਕਤੀਆਂ ਲਈ ਮੈਂਡੇਟਰੀ ਐਾਟਰੀ – ਲੈਵਲ ਡਰਾਈਵਰ  ਟਰੇਨਿੰਗ (ਲਾਜ਼ਮੀ ਡਰਾਈਵਰ ਸਿਖਲਾਈ) 15 ਮਾਰਚ ਤੋਂ ਲਾਗੂ ਕਰੇਗੀ |
ਤਜਵੀਜ਼ਤ ਐਮ.ਈ.ਐਲ.ਟੀ. ਪੋ੍ਰਗਰਾਮ, ਜੋ ਕਿ ਹਮਰਬੋਲਟਡ ਬਰੋਨਕੋਸ ਟੀਮ ਬੱਸ ਤਰਾਸਦੀ ਤੋਂ ਅੱਠ ਮਹੀਨੇ ਬਾਅਦ ਆਇਆ ਹੈ, ‘ਚ ਡਰਾਈਵਰਾਂ ਨੂੰ ਘੱਟ ਤੋਂ ਘੱਟ 121.5 ਘੰਟਿਆਂ ਦੀ ਸਿਖਲਾਈ ਲਾਜ਼ਮੀ ਮੁਕੰਮਲ ਕਰਨੀ ਹੋਵੇਗੀ | ਪਾਠਕ੍ਰਮ ‘ਚ ਕਲਾਸ ਰੂਮ ਹਦਾਇਤਾਂ, ਇਨ-ਯਾਰਡ ਟਰੇਨਿੰਗ, ਅਤੇ ਸਟੀਅਰਿੰਗ ਵੀਲ੍ਹ ਸੰਭਾਲਣ ਦਾ ਤਜਰਬਾ ਸ਼ਾਮਲ ਹੋਵੇਗਾ |

ਪ੍ਰੋਗਰਾਮ ਮੁੱਢਲੀਆਂ ਡਰਾਈਵਿੰਗ ਤਕਨੀਕਾਂ, ਪੇਸ਼ੇਵਰ ਡਰਾਈਵਿੰਗ ਆਦਤਾਂ, ਅਤੇ ਗੱਡੀ ਅਤੇ ਏਅਰ ਬ੍ਰੇਕ ਜਾਂਚ ‘ਤੇ ਕੇਂਦਰਤ ਹੋਵੇਗਾ |
ਮੌਜੂਦਾ ਕਲਾਸ 1 ਲਾਇਸੈਂਸਧਾਰਕਾਂ ਨੂੰ ਐਮ.ਈ.ਐਲ.ਟੀ. ਲਾਗੂ ਹੋਣ ਦੀ ਮਿਤੀ ਤੋਂ ਕੋਈ ਫਰਕ ਨਹੀਂ ਪਵੇਗਾ | ਖੇਤੀਬਾੜੀ ਖੇਤਰ ‘ਚ ਖੇਤੀਬਾੜੀ ਉਪਕਰਨ ਪ੍ਰਯੋਗ ਕਰਨ ਵਾਲੇ ਡਰਾਈਵਰਾਂ ਨੂੰ ਉਨ੍ਹਾਂ ਦੇ ਮੌਜੂਦਾ ਡਰਾਈਵਿੰਗ ਲਾਇਸੈਂਸ ‘ਤੇ ‘ਐਫ਼’ ਲਿਖ ਕੇ ਦਿੱਤਾ ਜਾਵੇਗਾ ਅਤੇ ਇਹ ਸੂਬੇ ਦੇ ਅੰਦਰ ਹੀ ਕੰਮ ਕਰਨਗੇ | ਜਿਨ੍ਹਾਂ ਕੋਲ ਪਹਿਲਾਂ ਹੀ ਕਲਾਸ 1 ਦਾ ਲਾਇਸੈਂਸ ਹੈ ਜਾਂ ਐਮ.ਈ.ਐਲ.ਟੀ. ਸਿਖਲਾਈ ਪੂਰੀ ਕਰ ਲਈ ਹੈ ਉਨ੍ਹਾਂ ਨੂੰ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ |
ਸਾਰੇ ਸੈਮੀ-ਟਰੱਕ ਡਰਾਈਵਰਾਂ ਲਈ 12 ਮਹੀਨੇ ਦਾ ਸੁਰੱਖਿਆ ਨਿਗਰਾਨੀ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ | ਐਸ.ਜੀ.ਆਈ. ਇੱਕ ਸਾਲ ਲਈ ਡਰਾਈਵਰਾਂ ਦੀ ਸਖਤਾਈ ਨਾਲ ਨਿਗਰਾਨੀ ਕਰੇਗੀ ਕਿ ਉਹ ਲਾਜ਼ਮੀ ਸਿਖਲਾਈ ਤੋਂ ਬਾਅਦ ਕਾਬਲ ਡਰਾਈਵਰ ਬਣ ਸਕੇ ਹਨ ਜਾਂ ਨਹੀਂ |
15 ਮਾਰਚ ਤੋਂ ਐਸ.ਜੀ.ਆਈ. ਜਾਂਚਕਰਤਾ ਸਾਰੇ ਕਲਾਸ 1 ਰੋਡ ਟੈਸਟਾਂ ਦੀ ਜ਼ਿੰਮੇਵਾਰੀ ਸੰਭਾਲਣਗੇ |