ਓਂਟਾਰੀਓ ਨੇ ਉਤਸਰਜਨ ‘ਡਿਲੀਟ ਕਿੱਟ’ ਵਿਰੁੱਧ ਲੜਾਈ ਨੂੰ ਤੇਜ਼ ਕੀਤਾ

Avatar photo

ਸਮੋਗ ਪੈਦਾ ਕਰਨ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਓਂਟਾਰੀਓ ਟਰੱਕਿੰਗ ਉਦਯੋਗ ‘ਚ ਪ੍ਰਦੂਸ਼ਣ-ਕੰਟਰੋਲ ‘ਡਿਲੀਟ ਕਿੱਟ’ ਦੇ ਵੱਧ ਰਹੇ ਪ੍ਰਯੋਗ ਨੂੰ ਠੱਲ੍ਹਣ ਲਈ ਕਦਮ ਚੁੱਕ ਰਿਹਾ ਹੈ।

ਵਾਤਾਵਰਣ ਬਚਾਅ ਅਤੇ ਪਾਰਕ ਮੰਤਰਾਲਾ (ਐਮ.ਈ.ਸੀ.ਪੀ.) ਵੱਲੋਂ ਕ੍ਰਿਸਮਸ ਤੋਂ ਬਿਲਕੁਲ ਪਹਿਲਾਂ ਜਾਰੀ ਕੀਤੇ ਗਏ ਨੋਟਿਸ ‘ਚ ਦੋ ਫ਼ੈਸਲਿਆਂ ਦਾ ਜ਼ਿਕਰ ਹੈ, ਜਿਸ ‘ਚ ਡਿਲੀਟ ਕਿੱਟਾਂ ਦੀ ਵਰਤੋਂ ਕਰਕੇ ਵਾਤਾਵਰਣ ਬਾਰੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਕੈਰੀਅਰਜ਼ ਵਿਰੁੱਧ ਇਸ ਦੀਆਂ ਪ੍ਰਕਿਰਿਆਵਾਂ, ਕਾਰਵਾਈ ਯੋਜਨਾ ਅਤੇ ਸਮਾਂ ਸੀਮਾ ਬਾਰੇ ਦੱਸਿਆ ਗਿਆ ਹੈ।

ਨੋਟਿਸਾਂ ‘ਚ ਦੱਸਿਆ ਗਿਆ ਹੈ ਕਿ ਉਤਸਰਜਨ ਨਾਲ ਛੇੜਛਾੜ ਕਰਨ ਨੂੰ ਲੱਭਣ ਲਈ ਇਲੈਕਟ੍ਰਾਨਿਕ ਟੈਸਟ ਵਿਕਸਤ ਕਰਨ, ਟਰੱਕ ਦੀ ਸਾਲਾਨਾ ਸੁਰੱਖਿਆ ਜਾਂਚ ‘ਚ ਵਾਤਾਵਰਣ ਟੈਸਟ ਉਪਕਰਨ ਲਾਗੂ ਕਰਨ ਅਤੇ ਗੱਡੀ ਦੇ ਉਤਸਰਜਨ ਜਾਂਚ ਤੇ ਇਨਫ਼ੋਰਸਮੈਂਟ ਦੀ ਜ਼ਿੰਮੇਵਾਰੀ ਐਮ.ਈ.ਸੀ.ਪੀ. ਤੋਂ ਆਵਾਜਾਈ ਮੰਤਰਾਲੇ ਨੂੰ ਸੌਂਪਣ ਬਾਰੇ ਸੋਧ ਦੀ ਰੈਗੂਲੇਟਰੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਕੈਰੀਅਰਜ਼ ਵਿਰੁੱਧ ਇਸ ਕਦਮ ਦਾ ਸਵਾਗਤ ਕੀਤਾ ਹੈ।