ਓਂਟਾਰੀਓ ਨੇ ਲਿਫ਼ਟ ਐਕਸਲ ਸਵਿੱਚ ਕਾਨੂੰਨ ਨੂੰ ਲਾਗੂ ਕਰਨਾ ਮੁਅੱਤਲ ਕੀਤਾ

Avatar photo

ਓਂਟਾਰੀਓ ਦਾ ਆਵਾਜਾਈ ਮੰਤਰਾਲਾ ਇੱਕ ਵਾਰੀ ਫਿਰ ਸੁਰੱਖਿਅਤ, ਉਤਪਾਦਕ, ਮੁਢਲਾ ਢਾਂਚਾ ਹਿਤੈਸ਼ੀ (ਐਸ.ਪੀ.ਆਈ.ਐਫ਼.) ਵਾਹਨ ਸੰਰਚਨਾ ਅੰਦਰ ਐਮਰਜੈਂਸੀ ਲਿਫ਼ਟ ਐਕਸਲ ਓਵਰਰਾਈਡ ਕੰਟਰੋਲ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਨਾ ਮੁਅੱਤਲ ਕਰ ਰਿਹਾ ਹੈ।

ਕਈ ਹਿੱਤਧਾਰਕਾਂ ਨੂੰ ਜਾਰੀ ਨੋਟਿਸ ’ਚ ਮੰਤਰਾਲੇ ਨੇ ਕਿਹਾ, ‘‘ਇਨ-ਕੈਬ ਐਮਰਜੈਂਸੀ ਓਵਰਰਾਈਡ ਕੰਟਰੋਲ ਨਿਰਮਾਤਾ ਵੱਲੋਂ ਦਰੁਸਤ ਹੱਲ ਦੀ ਜਾਂਚ ਮੁਕੰਮਲ ਕਰਨ ਅਤੇ ਮੁਹੱਈਆ ਕਰਵਾਉਣ ’ਚ ਆ ਰਹੀ ਸਮੱਸਿਆ ਕਰਕੇ, ਮੰਤਰਾਲਾ ਇਨ-ਕੈਬ ਐਮਰਜੈਂਸੀ ਓਵਰਰਾਈਡ ਕੰਟਰੋਲਾਂ ਬਾਰੇ ਇਸ ਕਾਨੂੰਨ ਨੂੰ ਲਾਗੂ ਕਰਨਾ 31 ਦਸੰਬਰ, 2022 ਤੱਕ ਮੁਅੱਤਲ ਕਰ ਰਿਹਾ ਹੈ। ਇਸ ਨਾਲ ਨਿਰਮਾਤਾ ਨੂੰ ਆਪਣੇ ਹੱਲ ਪੂਰੇ ਕਰਨ ਦਾ ਸਮਾਂ ਮਿਲ ਜਾਵੇਗਾ।’’

ਨਵੇਂ ਕਾਨੂੰਨ ਅਨੁਸਾਰ ਇਨ-ਕੈਬ ਸਵਿੱਚ ਨਾਲ ਹੰਗਾਮੀ ਹਾਲਾਤ ’ਚ ਸੈਲਫ਼-ਸਟੀਅਰਿੰਗ ਐਕਸਲ ਚੁੱਕਣ ਦਾ ਮੌਕਾ ਮਿਲਦਾ ਹੈ, ਪਰ ਵਿਕਲਪ ’ਚ ਇੱਕ ਵੱਖਰਾ ਸਵਿੱਚ ਲੋੜੀਂਦਾ ਹੈ ਜੋ ਕਿ ਇੱਕੋ ਸਮੇਂ ਫ਼ੋਰ-ਵੇਅ ਫ਼ਲੈਸ਼ਰ ਚਾਲੂ ਕਰ ਸਕਦਾ ਹੈ।

ਇਸ ਕਾਨੂੰਨ ਨੂੰ ਲਾਗੂ ਕਰਨਾ ਪਹਿਲਾਂ 2019 ’ਚ ਮੁਅੱਤਲ ਕਰ ਦਿੱਤਾ ਗਿਆ ਸੀ ਤਾਂ ਕਿ ਨਿਰਮਾਤਾਵਾਂ ਨੂੰ ਘੱਟ ਗਤੀ ’ਤੇ ਵੀ ਵਾਧੂ ਟਰੈਕਸ਼ਨ ਦੇਣ ਨਾਲ ਤਕਨਾਲੋਜੀ ਦੀ ਪਰਖ ਕਰਨ ਦਾ ਢੁਕਵਾਂ ਮੌਕਾ ਮਿਲ ਸਕੇ।

ਐਸ.ਪੀ.ਆਈ.ਐਫ਼. ਨਿਯਮਾਂ ਮੁਤਾਬਕ, ਜਦੋਂ ਸਵਿੱਚ ਚਾਲੂ ਕੀਤਾ ਜਾਵੇ, ਐਕਸਲ ਉੱਠ ਜਾਣੇ ਚਾਹੀਦੇ ਹਨ, ਅਤੇ ਓਵਰਰਾਈਡ ਨਾਲ ਗਤੀ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਹੋਣੀ ਚਾਹੀਦੀ ਹੈ। ਕੰਟਰੋਲ ਵੀ ਸੈਮੀ-ਟਰੇਲਰ ’ਤੇ ਫ਼ਾਰਵਰਡ ਸੈਲਫ਼-ਸਟੀਅਰਿੰਗ ਐਕਸਲ ਤੱਕ, ਜਾਂ ਟਰੱਕ ਦੇ ਸੈਲਫ਼-ਸਟੀਅਰਿੰਗ ਐਕਸਲ ਜਾਂ ਫ਼ੋਰਸਡ-ਸਟੀਅਰ ਆਗਜ਼ਲਰੀ ਪੁਸ਼ਰ ਐਕਸਲ ਤੱਕ ਸੀਮਤ ਹੋਣੇ ਚਾਹੀਦੇ ਹਨ। ਸੈਲਫ਼ ਸਟੀਅਰਿੰਗ ਐਕਸਲ ਨੂੰ ਟਰੱਕ ਦੇ ਰੁਕਣ, ਪਾਵਰ ਬੰਦ ਹੋਣ, ਜਾਂ ਸਵਿੱਚ ਦੇ ਚਾਲੂ ਹੋਣ ਦੇ ਤਿੰਨ ਮਿੰਟਾਂ ਅੰਦਰ ਪੂਰੀ ਤਰ੍ਹਾਂ ਲੱਗ ਜਾਣਾ ਚਾਹੀਦਾ ਹੈ।

ਡਿਜੀਟਲ ਡੈਸ਼ਬੋਰਡ ਦੇ ਜ਼ਿਆਦਾ ਗੁੰਝਲਦਾਰ ਹੋਣ ਕਰਕੇ ਅਜਿਹੇ ਸਵਿੱਚ ਨੂੰ ਲਾਗੂ ਕਰਨਾ ਜ਼ਿਆਦਾ ਮੁਸ਼ਕਲ ਹੋ ਗਿਆ ਹੈ, ਜਿਸ ਦੀ ਹੋਰਨਾਂ ਅਧਿਕਾਰ ਖੇਤਰਾਂ ’ਚ ਜ਼ਰੂਰਤ ਨਹੀਂ ਪੈਂਦੀ।