ਕਾਰਜਕਾਰੀਆਂ ਲਈ ਲੇਬਰ, ਉਪਕਰਨਾਂ ਦੀ ਕਮੀ ਅਤੇ ਡਰਾਈਵਰ ਇੰਕ. ਨੇ ਪ੍ਰਮੁੱਖ ਚਿੰਤਾਵਾਂ

ਨੈਨੋਜ਼ ਦੇ ਇੱਕ ਨਵੇਂ ਸਰਵੇ ’ਚ ਸਾਹਮਣੇ ਆਇਆ ਹੈ ਕਿ ਨਵੇਂ ਉਪਕਰਨਾਂ ਨੂੰ ਪ੍ਰਾਪਤ ਕਰਨ ’ਚ ਅਯੋਗਤਾ, ਲੇਬਰ ਦੀ ਕਮੀ ਅਤੇ ਚੱਲ ਰਿਹਾ ਡਰਾਈਵਰ ਇੰਕ. ਬਿਜ਼ਨੈਸ ਮਾਡਲ ਕੈਨੇਡੀਅਨ ਫ਼ਲੀਟ ਕਾਰਜਕਾਰੀਆਂ ਦਰਪੇਸ਼ ਪ੍ਰਮੁੱਖ ਚਿੰਤਾਵਾਂ ਹਨ।

ਸਰਵੇ ਨੂੰ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਵੱਲੋਂ ਕਰਵਾਇਆ ਗਿਆ ਹੈ, ਜਿਸ ’ਚ 36 ਸੀਨੀਅਰ ਕਾਰਜਕਾਰੀ ਸ਼ਾਮਲ ਹਨ ਜੋ ਕਿ 39,000 ਤੋਂ ਵੱਧ ਟਰੱਕ ਚਲਾਉਣ ਵਾਲੀਆਂ ਕੰਪਨੀਆਂ ਦੀ ਪ੍ਰਤੀਨਿਧਗੀ ਕਰ ਰਹੇ ਸਨ।

ਸਰਵੇ ’ਚ ਹਿੱਸਾ ਲੈਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਲੋਡ ਲੈਣ ਤੋਂ ਇਨਕਾਰ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੀਆਂ ਸੇਵਾਵਾਂ ਦੀ ਮੰਗ ਉਸ ਤੋਂ ਵੱਧ ਹੋ ਗਈ ਹੈ ਜਿੰਨਾ ਉਹ ਮੁਹੱਈਆ ਕਰਵਾ ਸਕਦੇ ਹਨ। ਫ਼ਲੀਟ ਕਾਰਜਕਾਰੀਆਂ ਨੇ ਕਿਹਾ ਕਿ ਸਪਲਾਈ ਚੇਨ ਇੱਕ ਸਾਲ ਪਹਿਲਾਂ ਦੇ ਸਮੇਂ ਤੋਂ ਕਮਜ਼ੋਰ ਹੋ ਗਈ ਹੈ, ਜਿਸ ਨਾਲ ਡਰਾਈਵਰਾਂ, ਉਪਕਰਨਾਂ ਅਤੇ ਪੁਰਜ਼ਿਆਂ ਨੂੰ ਪ੍ਰਾਪਤ ਕਰਨ ’ਚ ਰੁਕਾਵਟ ਪੇਸ਼ ਆ ਰਹੀ ਹੈ।

36 ਪ੍ਰਤੀਨਿਧੀਆਂ ’ਚੋਂ 34 ਨੇ ਲੇਬਰ ਦੀ ਕਮੀ ਨੂੰ ਪ੍ਰਮੁੱਖ ਚਿੰਤਾ ਦੱਸਿਆ।

Navistar AGV
ਫ਼ਲੀਟ ਦੇ ਕਾਰਜਕਾਰੀਆਂ ਨੇ ਕਿਹਾ ਕਿ ਸਪਲਾਈ ਚੇਨ ਦੀਆਂ ਸਮੱਸਿਆਵਾਂ ਕਰਕੇ ਉਨ੍ਹਾਂ ਨੂੰ ਨਵੇਂ ਉਪਕਰਨ ਪ੍ਰਾਪਤ ਨਹੀਂ ਹੋ ਰਹੇ ਹਨ। (ਤਸਵੀਰ: ਜੌਨ ਜੀ. ਸਮਿੱਥ)

ਇੱਕ ਕਾਰਜਕਾਰੀ ਨੇ ਕਿਹਾ, ‘‘ਦੋ ਸਾਲ ਹੋ ਗਏ ਹਨ ਜਦੋਂ ਸਾਨੂੰ ਬਾਹਰਲੇ ਦੇਸ਼ਾਂ ਤੋਂ ਭਰਤੀਆਂ ਕਰਨੀਆਂ ਪੈ ਰਹੀਆਂ ਹਨ, ਅਤੇ ਇਹ ਕੰਮ ਸੌਖਾ ਵੀ ਨਹੀਂ ਹੋ ਰਿਹਾ, ਅਸਲ ’ਚ ਇਹ ਹੋਰ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸਾਨੂੰ ਡੇਢ ਸਾਲਾਂ ਤੋਂ ਅਰਜ਼ੀਆਂ ਦੀ ਉਡੀਕ ਹੈ। ਇਸ ਕੰਮ ਨੂੰ ਬਹੁਤ ਲੰਮਾ ਲਗਦੈ।’’

ਉਪਕਰਨਾਂ ਨੂੰ ਪ੍ਰਾਪਤ ਕਰਨ ’ਚ ਅਯੋਗਤਾ ਵੀ ਇੱਕ ਮੁੱਦਾ ਸੀ। ਇੱਕ ਕਾਰਜਕਾਰੀ ਨੇ ਕਿਹਾ: ‘‘ਮੈਂ ਟਰੱਕ ਨਹੀਂ ਖ਼ਰੀਦ ਸਕਦਾ। ਦੋ ਸਾਲ ਹੋ ਗਏ ਹਨ, ਮੈਂ ਟਰੇਲਰ ਵੀ ਨਹੀਂ ਖ਼ਰੀਦ ਸਕਦਾ। ਟਰੱਕ ਕੰਮ ਕਰਨਯੋਗ ਨਹੀਂ ਰਹਿਣਗੇ, ਪਰ ਮੈਨੂੰ ਫਿਰ ਵੀ ਇਨ੍ਹਾਂ ’ਤੇ ਅਦਾਇਗੀ ਕਰਨੀ ਪਵੇਗੀ, ਅਤੇ ਅੱਜ ਵੀ ਅਜਿਹਾ ਹੋ ਰਿਹਾ ਹੈ।’’

ਫ਼ਲੀਟ ਦੇ ਕਾਰਜਕਾਰੀਆਂ ਨੇ ਡਰਾਈਵਰ ਇੰਕ. ਬਿਜ਼ਨੈਸ ਮਾਡਲ ਬਾਰੇ ਵੀ ਸ਼ਿਕਾਇਤ ਪ੍ਰਗਟਾਈ, ਜੋ ਕਿ ਕੁੱਝ ਟੈਕਸਾਂ ਤੋਂ ਬਚਣ ਲਈ ਕੰਪਨੀ ਦੇ ਡਰਾਈਵਰਾਂ ਨੂੰ ਆਜ਼ਾਦ ਡਰਾਈਵਰਾਂ ਵਜੋਂ ਵਰਗੀਕ੍ਰਿਤ ਕਰਦਾ ਹੈ।

ਇੱਕ ਪ੍ਰੇਸ਼ਾਨ ਕਾਰਜਕਾਰੀ ਨੇ ਕਿਹਾ, ‘‘ਡਰਾਈਵਰ ਇੰਕ. ਮਾਡਲ ਉਨ੍ਹਾਂ ਚੁਨੌਤੀਆਂ ’ਚੋਂ ਇੱਕ ਹੈ ਜਿਸ ’ਚ ਬਹੁਤ ਸਾਰੇ ਚੰਗੇ ਡਰਾਈਵਰਾਂ ਦਾ ਫ਼ਾਇਦਾ ਚੁੱਕਿਆ ਜਾ ਰਿਹਾ ਹੈ। ਸਾਡੇ ’ਚੋਂ ਜੋ ਮੁਲਾਜ਼ਮਾਂ ਲਈ ਗ਼ੈਰ-ਡਰਾਈਵਰ ਇੰਕ. ਮਾਡਲ ’ਚ ਰਹਿੰਦੇ ਹਨ, ਉਨ੍ਹਾਂ ਨੂੰ 10 ਦਿਨਾਂ ਦੀ ਬਿਮਾਰੀ ਛੁੱਟੀ ਆਦਿ ਵਰਗੀਆਂ ਜਾਇਜ਼ ਲੇਬਰ ਜ਼ਰੂਰਤਾਂ ਦੀ ਅਦਾਇਗੀ ਕਰਨੀ ਪੈਂਦੀ ਹੈ। ਜੇਕਰ ਸਰਕਾਰ ਕਹਿ ਦੇਵੇ ਕਿ ਡਰਾਈਵਰ ਇੰਕ. ਸਹੀ ਹੈ ਤਾਂ ਸਾਨੂੰ ਵੀ ਆਪਣਾ ਮਾਡਲ ਬਦਲਣਾ ਪਵੇਗਾ।’’

ਕੈਪਸ਼ਨ: