ਕੋਵਿਡ-19 ਕਰਕੇ ਸੀ.ਵੀ.ਐਸ.ਏ. ਦੀ ਸਾਲਾਨਾ ਮੀਟਿੰਗ ਹੋਵੇਗੀ ਹੁਣ ਆਨਲਾਈਨ

Avatar photo

ਪੂਰੇ ਉੱਤਰੀ ਅਮਰੀਕਾ ‘ਚ ਸੜਕ ਕਿਨਾਰੇ ਜਾਂਚ ਗਤੀਵਿਧੀਆਂ ਦੀ ਨਿਗਰਾਨੀ ਕਰਨ ਵਾਲੇ ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਨੇ ਆਪਣੀ ਸਾਲਾਨਾ ਕਾਨਫ਼ਰੰਸ ਅਤੇ ਪ੍ਰਦਰਸ਼ਨੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਮੰਤਵ ਲਈ ਇੱਕ ਵਰਚੂਅਲ ਈਵੈਂਟ ਕਰਵਾਉਣ ਦੀ ਯੋਜਨਾ ਹੈ।

ਇਹ ਕਾਨਫ਼ਰੰਸ ਅਤੇ ਪ੍ਰਦਰਸ਼ਨੀ ਪਹਿਲਾਂ 20-24 ਸਤੰਬਰ ਵਿਚਕਾਰ ਵਿਲਮਿੰਗਟਨ, ਡੈਲਾਵੇਅਰ ਵਿਖੇ ਹੋਣੀ ਸੀ, ਪਰ ਹੁਣ ਇਹ 21-25 ਸਤੰਬਰ ਵਿਚਕਾਰ ਇੱਕ ਹਫ਼ਤੇ ਲੰਮੇ ਵਰਚੂਅਲ ਈਵੈਂਟ ਦਾ ਰੂਪ ਲਵੇਗੀ।

ਬੋਰਡ ਵੱਲੋਂ 16 ਜੂਨ ਨੂੰ ਕੀਤੇ ਗਏ ਇੱਕ ਸਰਬਸੰਮਤੀ ਫ਼ੈਸਲੇ ਦਾ ਹਵਾਲਾ ਦਿੰਦਿਆਂ ਸੀ.ਵੀ.ਐਸ.ਏ. ਨੇ ਕਿਹਾ, ”ਈਵੈਂਟ ਰੱਦ ਕਰਨ ਦਾ ਕਾਰਨ ਕੋਵਿਡ-19 ਨਾਲ ਸਬੰਧਤ ਹੱਦਾਂ ਅਤੇ ਪਾਬੰਦੀਆਂ ਨਾਲ ਸਬੰਧਤ ਹੈ।”

ਨਤੀਜੇ ਵੱਜੋਂ ਸਾਰਜੈਂਟ ਜੌਨ ਸੈਮੀਜ਼ ਦਾ ਸੀ.ਵੀ.ਐਸ.ਏ. ਦੇ ਪ੍ਰਧਾਨ ਵੱਜੋਂ ਕਾਰਜਕਾਲ ਸਤੰਬਰ 2020 ਦੀ ਬਜਾਏ ਸਤੰਬਰ 2021 ‘ਚ ਖ਼ਤਮ ਹੋਵੇਗਾ। ਕੈਪਟਨ ਜੌਨ ਬਰੋਅਰਸ ਸਤੰਬਰ, 2021 ‘ਚ ਪ੍ਰਧਾਨ ਬਣ ਜਾਣਗੇ ਅਤੇ ਮੇਜਰ ਕਰਿਸ ਨੋਰਡਲੋਹ ਸਤੰਬਰ 2021 ‘ਚ ਸਕੱਤਰ ਤੋਂ ਉਪ-ਪ੍ਰਧਾਨ ਬਣਨਗੇ, ਫਿਰ ਸਤੰਬਰ 2022 ‘ਚ ਪ੍ਰਧਾਨ ਬਣਗੇ।

ਮੌਜੂਦਾ ਖੇਤਰੀ ਪ੍ਰਧਾਨਾਂ ਅਤੇ ਕਮੇਟੀ ਚੇਅਰਪੀਪਲਜ਼ ਦੇ ਜੋ ਕਾਰਜਕਾਲ ਸਤੰਬਰ 2020 ‘ਚ ਖ਼ਤਮ ਹੋਣ ਵਾਲੇ ਸਨ ਉਹ ਹੁਣ ਸਤੰਬਰ 2021 ‘ਚ ਖ਼ਤਮ ਹੋਣਗੇ।

ਬ੍ਰਿਟਿਸ਼ ਕੋਲੰਬੀਆ ਦੇ ਆਵਾਜਾਈ ਅਤੇ ਮੁਢਲਾ ਢਾਂਚਾ ਬਾਰੇ ਮੰਤਰੀ ਰਿਚਰਡ ਰੋਬਰਟਸ, ਜੋ ਕਿ ਸੀ.ਵੀ.ਐਸ.ਏ. ਦੇ ਬੋਰਡ ਆਫ਼ ਡਾਇਰੈਕਟਰਜ਼ ‘ਚ ਪ੍ਰਤੀਨਿਧੀ ਵੀ ਹਨ, ਵੀ ਆਪਣਾ ਅਹੁਦਾ ਸਤੰਬਰ, 2021 ਤਕ ਬਰਕਰਾਰ ਰੱਖਣਗੇ। ਸਸਕੈਚਵਨ ਦੇ ਹਾਈਵੇਜ਼ ਅਤੇ ਮੁਢਲਾ ਢਾਂਚਾ ਬਾਰੇ ਮੰਤਰਾਲਾ ਦੇ  ਕਮਰਸ਼ੀਅਲ ਵਹੀਕਲ ਇਨਫ਼ੋਰਸਮੈਂਟ ਦੇ ਮਾਹਰ ਸ਼ੌਨ ਮੁਸਤਾਸ਼ੀਆ ਖੇਤਰੀ ਵਾਇਸ-ਪ੍ਰੈਜ਼ੀਡੈਂਟ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਸਤੰਬਰ 2023 ਤਕ ਵਧਾ ਦਿੱਤਾ ਗਿਆ ਹੈ।

ਅਗਲੀ ਵਿਅਕਤੀਗਤ ਹਾਜ਼ਰੀ ਵਾਲੀ ਸਾਲਾਨਾ ਕਾਨਫ਼ਰੰਸ ਹੁਣ 2021 ‘ਚ ਸੈਮੀ ਦੇ ਘਰੇਲੂ ਅਧਿਕਾਰ ਖੇਤਰ ਵਿਲਮਿੰਗਟਨ, ਡੈਲਾਵੇਅਰ ‘ਚ ਹੋਵੇਗੀ। ਜਦਕਿ  2022 ਦੀ ਕਾਨਫ਼ਰੰਸ ਰੈਪਿਡ ਸਿਟੀ ‘ਚ ਹੋਵੇਗੀ।

2020 ਸੀ.ਵੀ.ਐਸ.ਏ. ਦੀ ਪਤਝੜ ਰੁੱਤ ਦੀ ਵਰਚੂਅਲ ਕਾਨਫ਼ਰੰਸ ਲਈ ਰਜਿਸਟਰੇਸ਼ਨ ਖੁੱਲ੍ਹੀ ਹੈ। ਇਹ ਕਾਨਫ਼ਰੰਸ ਆਨਲਾਈਨ ਹੋਵੇਗੀ।

ਇਸ ਤੋਂ ਪਹਿਲਾਂ ਸੀ.ਵੀ.ਐਸ.ਏ. ਨੇ ਉੱਤਰੀ ਅਮਰੀਕੀ ਇੰਸਪੈਕਟਰ ਚੈਂਪੀਅਨਸ਼ਿਪਾਂ ਨੂੰ ਵੀ ਇਸ ਸਾਲ ਲਈ ਰੱਦ ਕਰ ਦਿੱਤਾ ਸੀ ਅਤੇ ਇਸ ਦਾ ਅਗਲਾ ਈਵੈਂਟ 10-14 ਅਗਸਤ ਦੌਰਾਨ ਮਿਨੀਆਪੋਲਿਸ ‘ਚ ਹੋਵੇਗਾ।