ਗਾਰਮਿਨ ਸਮਾਰਟਵਾਚ ਰੱਖੇਗੀ ਟਰੱਕ ਡਰਾਈਵਰਾਂ ਦੀ ਸਿਹਤ ਦਾ ਖ਼ਿਆਲ

ਗਾਰਮਿਨ ਦੀ ਇੰਸਟਿੰਕਟ 2- ਡੈਜ਼ਲ ਐਡੀਸ਼ਨ ਇੱਕ ਅਜਿਹੀ ਸਮਾਰਟਵਾਚ ਹੈ ਜਿਸ ਨੂੰ ਵਿਸ਼ੇਸ਼ ਤੌਰ ’ਤੇ ਪੇਸ਼ੇਵਰ ਟਰੱਕ ਡਰਾਈਵਰਾਂ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਸੜਕ ’ਤੇ ਚਲਦਿਆਂ ਆਪਣਾ ਸਰੀਰ ਸਿਹਤਮੰਦ ਰਖਣਾ ਚਾਹੁੰਦੇ ਹਨ।

ਇਹ ਉਪਕਰਨ ਦਿਲ ਦੀ ਧੜਕਣ, ਨੀਂਦ, ਤਣਾਅ ਅਤੇ ਹੋਰ ਕਈ ਚੀਜ਼ਾਂ ਦਾ ਰਿਕਾਰਡ ਰਖਦਾ ਹੈ। ਅਤੇ ਕੈਬ ਤੋਂ ਬਾਹਰ ਰਹਿਣ ਸਮੇਂ ਰੋਜ਼ਾਨਾ ਦੇ ਕੰਮ ਨੂੰ ਵੇਖਦਿਆਂ ਫ਼ਿੱਟ ਰਹਿਣ ਲਈ ਵਿਸ਼ੇਸ਼ ਕਸਰਤਾਂ ਸ਼ਾਮਲ ਹਨ।

(ਤਸਵੀਰ: ਗਾਰਮਿਨ)

ਚੋਣਵੇਂ ਟਰੱਕਿੰਗ ਪਲਾਜ਼ਿਆਂ ਨਾਲ ਏਕੀਕ੍ਰਿਤ ਲੋਆਲਟੀ ਪ੍ਰੋਗਰਾਮ ਵੀ ਮਿਲਦੇ ਹਨ ਜਿਨ੍ਹਾਂ ’ਚ ਲਵਜ਼ ਟਰੈਵਲ ਸਟਾਪਸ ਅਤੇ ਪਾਇਲਟ ਫ਼ਲਾਇੰਗ ਜੇ ਟਰੈਵਲ ਸੈਂਟਰ ਸ਼ਾਮਲ ਹਨ।

ਪ੍ਰਯੋਗਕਰਤਾ ਕਸਰਤ ਸਿਖਾਉਣ ਵਾਲੇ ਵੀਡੀਓ ਵੇਖ ਸਕਦੇ ਹਨ, ਸਾਰਾ ਦਿਨ ਦੌਰਾਨ ਦਿਲ ਦੀ ਧੜਕਣ ਅਤੇ ਸਰੀਰ ’ਚ ਪਾਣੀ ਦੇ ਪੱਧਰ ਨੂੰ ਵੇਖ ਸਕਦੇ ਹਨ, ਅਤੇ ਸਭ ਤੋਂ ਮਹੱਤਵਪੂਰਨ ਰੋਜ਼ਾਨਾ ਪੈਦਲ ਚੱਲਣ ਅਤੇ ਖ਼ਤਮ ਕੀਤੀਆਂ ਕੈਲੋਰੀਜ਼ ਦਾ ਹਿਸਾਬ ਵੀ ਰੱਖ ਸਕਦੇ ਹਨ।

ਇਹ ਸਾਰਾ ਕੁੱਝ ਇੱਕ ਰਗੜ-ਰਹਿਤ ਡਿਸਪਲੇ, ਪਸੀਨਾ ਰੋਧੀ ਸਿਲੀਕਾਨ ਬੈਂਡ, ਅਤੇ ਇੱਕ ਬੈਟਰੀ ਨਾਲ ਮਿਲਦਾ ਹੈ ਜੋ ਕਿ ਸਮਾਰਟਵਾਚ ਮੋਡ ’ਚ 28 ਦਿਨਾਂ ਤੱਕ ਚਲਦੀ ਰਹਿੰਦੀ ਹੈ।

ਵਾਧੂ ਸੂਚਨਾ ’ਚ ਯੂ.ਐਸ. ਵੇ ਸਟੇਸ਼ਨਾਂ ਅਤੇ ਬਾਈਪਾਸ ਫ਼ੈਸਲਿਆਂ ਦੀਆਂ ਪ੍ਰੀਪਾਸ ਨੋਟੀਫ਼ਿਕੇਸ਼ਨਾਂ, ਅਤੇ ਬ੍ਰੇਕ ਟਾਇਮ ਸ਼ਾਮਲ ਹਨ।