ਗੁੱਡਯੀਅਰ ਨੇ ਜਾਰੀ ਕੀਤੇ ਕੈਨੇਡਾ ਦੀਆਂ ਸੜਕਾਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਖੇਤਰੀ ਟਾਇਰ

Avatar photo
ਗੁੱਡਯੀਅਰ ਦੀ ਗ੍ਰਾਹਕ ਕਾਨਫ਼ਰੰਸ ‘ਚ ਕੀਤੇ ਗਏ ਐਲਾਨਾਂ ‘ਚ ਖੇਤਰੀ ਢੋਆ-ਢੁਆਈ ਲਈ ਬਣੇ ਦੋ ਨਵੇਂ ਟਾਇਰਾਂ ਦਾ ਐਲਾਨ ਧਿਆਨ ਦਾ ਕੇਂਦਰ ਰਿਹਾ।
ਇਨ੍ਹਾਂ ‘ਚ ਕੈਨੇਡਾ ਲਈ ਵਿਸ਼ੇਸ਼ ਤੌਰ ‘ਤੇ ਬਣੇ ਖੇਤਰੀ ਢੋਆ-ਢੁਆਈ ਅਲਟਰਾ ਗਰਿੱਪ ਆਰ.ਟੀ.ਡੀ. ਡਰਾਈਵ ਟਾਇਰ ਵੀ ਸ਼ਾਮਲ ਹਨ।
ਹਰ ਮੌਸਮ ਲਈ ਤਿਆਰ ਕੀਤੇ ਇਨ੍ਹਾਂ ਟਾਇਰਾਂ ਨੇ ਤਿੰਨ-ਸਿਖਰਲੀ ਸਨੋਫ਼ਲੇਕ ਰੇਟਿੰਗ ਹਾਸਲ ਕੀਤੀ ਹੈ, ਜੋ ਕਿ ਇਸ ਦੇ ਰਗੜਬਲ ਦੀ ਤਾਕਤ ਪ੍ਰਗਟਾਉਂਦਾ ਹੈ। ਇਸ ਦੀ ਸੜਕ ‘ਤੇ ਪਕੜ ਦੀਆਂ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ: ਅਜਿਹਾ ਟਰੈੱਡ ਡਿਜ਼ਾਈਨ ਅਤੇ ਕੰਪਾਊਂਡ ਜੋ ਕਿ ਟਿਕਾਊ ਅਤੇ ਹਰ ਪਾਸਿਉਂ ਬਰਾਬਰ ਘਸਾਈ ਯਕੀਨੀ ਕਰਦਾ ਹੈ; ਲੰਮੀ ਦੂਰੀ ਲਈ 25/32 ਇੰਚ ਡੂੰਘਾ ਟਰੈੱਡ; ਵੱਧ-ਘੱਟ ਟਰੈੱਡ ਡੂੰਘਾਈ ਨਾਲ ਗੁੱਡੀਆ ਦਾ ਗੁੰਝਲਦਾਰ ਆਕਾਰ, ਤਾਂ ਕਿ ਟਾਇਰ ਦੇ ਘਸਣ ਤੋਂ ਬਾਅਦ ‘ਚ ਵੀ ਵੱਧ ਤੋਂ ਵੱਧ ਰਗੜਬਲ ਮਿਲ ਸਕੇ; ਅਤੇ ਟਾਇਰਾਂ ‘ਚ ਫਸੇ ਪੱਥਰਾਂ ਨੂੰ ਕੱਢਣ ਲਈ ਕੋਨੀਕਲ ਸਟੋਨ ਇਜੈਕਟਰ।
ਟਾਇਰ ਨੂੰ ਚੌਥੀ ਤਿਮਾਹੀ ‘ਚ 11ਆਰ22.5 ਦੇ ਆਕਾਰ ‘ਤੇ ਜਾਰੀ ਕੀਤਾ ਜਾਵੇਗਾ। ਗੁੱਡਯੀਅਰ ਦੇ ਕਮਰਸ਼ੀਅਲ ਤਕਨਾਲੋਜੀ ਡਾਇਰੈਕਟਰ ਮਹੇਸ਼ ਕਵਾਤਰੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਵੀਂ ਪੇਸ਼ਕਸ਼ ਗੁੱਡਯੀਅਰ ਨੂੰ ਬਾਜ਼ਾਰ ‘ਚ ਆਪਣਾ ਹਿੱਸਾ ਵਧਾਉਣ ‘ਚ ਮਦਦ ਕਰੇਗੀ। ਇਸ ਟਾਇਰ ਦੀ ਕੈਨੈਡਾ ‘ਚ ਟੈਸਟਿੰਗ ਕੀਤੀ ਗਈ ਹੈ ਜਿਸ ਅਨੁਸਾਰ ਬਿਹਤਰੀਨ ਰਗੜਬਲ ਮਿਲਿਆ ਅਤੇ ਟਰੈੱਡ ਦੀ ਵੀ ਜ਼ਿਆਦਾ ਘਸਾਈ ਨਹੀਂ ਹੋਈ।
ਗੁੱਡਯੀਅਰ ਨੇ ਨਵਾਂ ਫ਼ਿਊਲ ਮੈਕਸ ਆਰ.ਟੀ.ਡੀ. ਡਰਾਈਵ ਟਾਇਰ ਵੀ ਪੇਸ਼ ਕੀਤਾ ਹੈ, ਜੋ ਕਿ ਰਗੜਬਲ ਦੀ ਥਾਂ ਫ਼ਿਊਲ ਦੀ ਬਚਤ ‘ਤੇ ਕੇਂਦਰਤ ਹੈ। ਇਸ ਦੇ ਘੁੰਮਣ ਦੀ ਰਗੜ ਅਲਟਰਾ ਗਰਿੱਪ ਆਰ.ਟੀ.ਡੀ. ਮੁਕਾਬਲੇ 15-20% ਘੱਟ ਹੈ। ਕਵਾਤਰੂ ਨੇ ਕਿਹਾ ਕਿ ਇਸ ਟਾਇਰ ਨੂੰ ਓ.ਈ.ਐਮ. ਦੀਆਂ ਜੀ.ਐਚ.ਜੀ. ਫ਼ੇਜ਼ 2 ਫ਼ਿਊਲ ਬਚਤ ਜ਼ਰੂਰਤਾਂ ਪੂਰੀਆਂ ਕਰਨ ‘ਚ ਮਦਦ ਲਈ ਪੇਸ਼ ਕੀਤਾ ਗਿਆ ਹੈ।
ਇਹ ਛੇ ਆਕਾਰਾਂ ‘ਚ ਮੌਜੂਦ ਹੋਵੇਗਾ, ਜਿਨ੍ਹਾਂ ‘ਚੋਂ ਪਹਿਲੇ ਚੌਥੀ ਤਿਮਾਹੀ ‘ਚ ਬਾਜ਼ਾਰ ‘ਚ ਆ ਜਾਣਗੇ। ਕਵਾਤਰੂ ਨੇ ਕਿਹਾ, ”ਤੇਜ਼ੀ ਨਾਲ ਵੱਧ ਰਹੀ ਖੇਤਰੀ ਢੋਆ-ਢੁਆਈ ਲਈ ਸਾਰੇ ਫ਼ਲੀਟਜ਼ ਨੂੰ ਅਜਿਹੇ ਟਾਇਰ ਚਾਹੀਦੇ ਹਨ ਜੋ ਕਿ ਹਰ ਡਰਾਈਵਿੰਗ ਦੀ ਸਥਿਤੀ ‘ਚ ਸਰਬਪੱਖੀ ਕਾਰਗੁਜ਼ਾਰੀ ਵਿਖਾ ਸਕਣ।”