ਜੀਓਟੈਬ ਨਾਲ ਲੈਸ ਗੱਡੀਆਂ ‘ਚ ਹੁਣ ਬੈਂਡਿਕਸ ਦਾ ਸੇਫ਼ਟੀਡਾਇਰੈਕਟ ਵੀ ਹੋਵੇਗਾ ਉਪਲਬਧ

Avatar photo

ਜੀਓਟੈਬ ਨਾਲ ਲੈਸ ਕਮਰਸ਼ੀਅਲ ਗੱਡੀਆਂ ਦੇ ਪ੍ਰਯੋਗਕਰਤਾ ਹੁਣ ਬੈਂਡਿਕਸ ਕਮਰਸ਼ੀਅਲ ਵਹੀਕਲ ਸਿਸਟਮ ਦੇ ਸੇਫ਼ਟੀਡਾਇਰੈਕਟ ਵੈੱਬ ਪੋਰਟਲ ਦਾ ਵੀ ਪ੍ਰਯੋਗ ਕਰਨ ਸਕਣਗੇ, ਜੋ ਕਿ ਵੀਡੀਓ-ਅਧਾਰਤ ਡਰਾਈਵਰ ਸੁਰੱਖਿਆ ਸਲਊਸ਼ਨ ਹੈ ਜਿਸ ‘ਚ ਐਕਟਿਵ ਸੁਰੱਖਿਆ ਸਿਸਟਮ ਵੀ ਜੁੜਿਆ ਹੁੰਦਾ ਹੈ।

ਬੈਂਡਿਕਸ ‘ਚ ਮਾਰਕੀਟਿੰਗ ਅਤੇ ਕਸਟਮਰ ਸਲਊਸ਼ਨਜ਼, ਕੰਟਰੋਲਸ ਦੇ ਡਾਇਰੈਕਟਰ ਟੀ.ਜੇ. ਥੋਮਸ ਨੇ ਕਿਹਾ, ”ਜੀਓਟੈਬ ਪਲੇਟਫ਼ਾਰਮ ਦੀਆਂ ਵਿਸ਼ੇਸ਼ਤਾਵਾਂ ਚਾਹੁਣ ਵਾਲੇ ਸਾਡੇ ਫ਼ਲੀਟ ਗ੍ਰਾਹਕਾਂ ਨੇ ਇਸ ਸਮਰਥਾ ‘ਚ ਕਾਫ਼ੀ ਦਿਲਚਸਪੀ ਵਿਖਾਈ ਹੈ ਅਤੇ ਅਸੀਂ ਵੀ ਇਸ ਸਲਊਸ਼ਨ ਨੂੰ ਪ੍ਰਦਾਨ ਕਰਨ ਬਾਰੇ ਉਤਸ਼ਾਹਿਤ ਹਾਂ।”

ਸੇਫ਼ਟੀਡਾਇਰੈਕਟ ਦੇ ਨਾਲ ਫ਼ਲੀਟਸ ਨੂੰ ਗੱਡੀਆਂ, ਡਰਾਈਵਰਾਂ ਦੀ ਜਾਣਕਾਰੀ ਅਤੇ ਕਈ ਖ਼ਤਰਨਾਕ ਮੌਕਿਆਂ ਦੀ ਵੀਡੀਓ ਮਿਲ ਜਾਂਦੀ ਹੈ ਜਿਸ ਨਾਲ ਕੰਮ ਕਰਨ ਵੇਲੇ ਡਰਾਈਵਰ ਦੇ ਵਤੀਰੇ ਅਤੇ ਰੁਝਾਨ ਦਾ ਪਤਾ ਲੱਗ ਜਾਂਦਾ ਹੈ।

ਜੀਓਟੈਬ ਦੇ ਕਮਰਸ਼ੀਅਲ ਵਹੀਕਲ ਸਲਊਸ਼ਨਜ਼ ਦੇ ਵਾਇਸ-ਪ੍ਰੈਜ਼ੀਡੈਂਟ ਸਕੌਟ ਸੁਟਾਰਿਕ ਨੇ ਕਿਹਾ, ”ਜੀਓਟੈਬ ਵਲੋਂ ਪੇਸ਼ ਸਾਰੇ ਉਤਪਾਦਾਂ ਨਾਲ ਅਸੀਂ ਸੁਰੱਖਿਆ ਦੇ ਸਰਬੋਤਮ ਉੱਚ ਮਾਨਕਾਂ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਦਯੋਗ ਨਾਲ ਸਾਡੀ ਤਕਨੀਕ ਦਾ ਏਕੀਕਰਨ ਇਸ ਤੋਂ ਵੱਖ ਨਹੀਂ।”

ਜੀਓਟੈਬ ਅਤੇ ਬੈਂਡਿਕਸ ਨੇ ਕੁਨੈਕਟ 2020 ਕਾਨਫ਼ਰੰਸ ‘ਚ ਇਸ ਸਾਂਝੇਦਾਰੀ ਦਾ ਐਲਾਨ ਕੀਤਾ।