ਟਰਾਂਸਕੋਰ ਨੇ ਆਪਣਾ ਬਰਾਂਡ ਨਾਂ ਬਦਲ ਕੇ ਲੋਡਲਿੰਕ ਟੈਕਨਾਲੋਜੀਜ਼ ਕੀਤਾ

Avatar photo

ਟਰਾਂਸਕੋਰ ਲਿੰਕ ਲੋਜਿਸਟਿਕਸ ਨੇ ਆਪਣੀ 30ਵੀਂ ਵਰ੍ਹੇਗੰਢ ਤੋਂ ਪਹਿਲਾਂ ਆਪਣਾ ਨਾਂ ਬਦਲ ਕੇ ਲੋਡਲਿੰਕ ਟੈਕਨਾਲੋਜੀਜ਼ ਕਰ ਲਿਆ ਹੈ।

ਇਸ ਤਬਦੀਲੀ ਦੇ ਨਾਲ ਹੀ ਫ਼ਰੇਟ-ਮੈਚਿੰਗ ਦਾ ਕੰਮ ਕਰਨ ਵਾਲੀ ਇਸ ਕੰਪਨੀ ਨੇ ਆਪਣਾ ਨਵਾਂ ਲੋਗੋ ਅਤੇ ਨਵੀਂ ਕਾਰਪੋਰੇਟ ਵੈੱਬਸਾਈਟ, loadlink.ca, ਵੀ ਜਾਰੀ ਕਰ ਦਿੱਤੀ ਹੈ।

ਲੋਡਲਿੰਕ ਟੈਕਨਾਲੋਜੀਜ਼ ਦੀ ਸੀਨੀਅਰ ਡਾਇਰੈਕਟਰ ਅਤੇ ਜਨਰਲ ਮੈਨੇਜਰ ਕਲਾਓਡੀਆ ਮਿਲੀਸੇਵਿਕ ਨੇ ਕਿਹਾ, ”ਪਿਛਲੇ 30 ਸਾਲਾਂ ਤੋਂ, ਅਸੀਂ ਮਿਆਰੀ, ਭਰੋਸੇਯੋਗ ਅਤੇ ਨਵੀਆਂ ਖੋਜਾਂ ‘ਤੇ ਅਧਾਰਤ ਮਜ਼ਬੂਤ ਟਰੱਕਿੰਗ ਕਮਿਊਨਿਟੀ ਬਣਾਈ ਹੈ। ਸਾਡੇ ਨਾਂ ‘ਚ ਕੀਤੀ ਇਹ ਤਬਦੀਲੀ ਸਾਡੇ ਕੰਮ ਦੀ ਸਹੀ ਪਛਾਣ ਕਰਵਾਉਂਦੀ ਹੈ, ਜੋ ਕਿ ਆਪਣੀ ਸ਼੍ਰੇਣੀ ‘ਚ ਸਰਬੋਤਮ ਸਾਫ਼ਟਵੇਅਰ ਪੇਸ਼ ਕਰਨਾ, ਨਵੀਆਂ ਤਕਨੀਕਾਂ ਦਾ ਪ੍ਰਯੋਗ ਕਰਨ, ਅੱਜ ਅਤੇ ਆਉਣ ਵਾਲੇ ਭਵਿੱਖ ‘ਚ ਸਾਡੇ ਗ੍ਰਾਹਕਾਂ ਦਾ ਕਾਰੋਬਾਰ ਬਿਹਤਰ ਕਰਨ ‘ਤੇ ਕੇਂਦਰਤ ਹੈ।”

ਕੰਪਨੀ ਨੇ ਕਿਹਾ ਕਿ ਇਹ ਤਬਦੀਲੀ ਆਪਣੇ ਗਾਹਕਾਂ ਨੂੰ ਬੇਰੋਕ ਅਤੇ ਅਟੁੱਟ ਸੰਪਰਕ ਮੁਹੱਈਆ ਕਰਵਾਉਣ ‘ਚ ਕੰਪਨੀ ਦੀ ਵਚਨਬੱਧਤਾ ਨੂੰ ਮੁੜ ਸਥਾਪਤ ਕਰਦੀ ਹੈ।

ਟਰਾਂਸਪੋਰਟੇਸ਼ਨ ਕਾਰੋਬਾਰ ਨੂੰ ਅਸਰਦਾਰ ਤਰੀਕੇ ਨਾਲ ਚਲਾਉਣ ਲਈ ਲੋਡਲਿੰਕ ਟੈਕਨਾਲੋਜੀਜ਼ ਕਈ ਉਤਪਾਦ ਪੇਸ਼ ਕਰਦੀ ਹੈ।