ਟਰੱਕਾਂ ਦੇ ਫ਼ਿਊਲ ਦੀ ਬੱਚਤ ਨਾ ਕਰ ਕੇ ਅਰਬਾਂ ਦਾ ਘਾਟਾ ਖਾ ਰਹੇ ਹਨ ਰੀਜਨਲ ਫ਼ਲੀਟ : ਨੈਕਫ਼ੇ

Avatar photo
(ਗ੍ਰਾਫ਼ਿਕ: ਨਾਰਥ ਅਮਰੀਕਨ ਕੌਂਸਲ ਫ਼ਾਰ ਫ਼ਰੇਟ ਐਫ਼ੀਸ਼ੀਐਂਸੀ)

ਨਵੀਆਂ ਤਕਨੀਕਾਂ ਦੀ ਵਰਤੋਂ ਕਰ ਕੇ ਟਰੱਕਾਂ ਦੀ ਫ਼ਿਊਲ ਖਪਤ ‘ਚ ਕਮੀ ਅਤੇ ਵਾਤਾਵਰਣ ਨੂੰ ਮਿਲਣ ਵਾਲੇ ਲਾਭ ਤੋਂ ਕਈ ਰੀਜਨਲ ਫ਼ਲੀਟ ਵਾਂਝੇ ਰਹਿ ਰਹੇ ਹਨ। ਚੁਨੌਤੀ ਕਾਰੋਬਾਰ ‘ਚ ਸਹੀ ਚੋਣ ਕਰਨ ਦੀ ਹੈ- ਵਿਸ਼ੇਸ਼ ਕਰ ਕੇ ਜਦੋਂ ਇੱਕ ਹੀ ਟਰੱਕ ਨੂੰ ਕਈ ਤਰ੍ਹਾਂ ਦੇ ਕੰਮਾਂ ਲਈ ਪ੍ਰਯੋਗ ਕੀਤਾ ਜਾ ਰਿਹਾ ਹੋਵੇ।

ਜਿਸ ਮਾਹੌਲ ‘ਚ ਧਿਆਨ ਡਿਲੀਵਰੀ ਦੀ ਆਵਰਤੀ ਅਤੇ ਸਮੇਂ ‘ਤੇ ਹੋਵੇ ਉੱਥੇ ਫ਼ਿਊਲ ਬਚਤ ਰੀਜਨਲ ਫ਼ਲੀਟ ਲਈ ਸ਼ਾਇਦ ਜ਼ਿਆਦਾ ਮਹੱਤਵ ਨਹੀਂ ਰੱਖਦੀ।

ਨਾਰਥ ਅਮਰੀਕਨ ਕੌਂਸਲ ਫ਼ਾਰ ਫ਼ਰੇਟ ਐਫ਼ੀਸ਼ੀਐਂਸੀ (ਐਨ.ਏ.ਸੀ.ਐਫ਼.ਈ., ਨੈਕਫ਼ੇ) ਦੇ ਕਾਰਜਕਾਰੀ ਡਾਇਰੈਕਟਰ, ਮਾਈਕ ਰੋਥ ਨੇ ਕਿਹਾ, ”ਰੀਜਨਲ ਹੌਲ ‘ਚ ਇਹ ਫ਼ਲੀਟ ਫ਼ਿਊਲ ਬੱਚਤ ਨੂੰ ਬਿਲਕੁਲ ਅੱਖੋਂ-ਪਰੋਖਾ ਨਹੀਂ ਕਰਦੇ, ਇਹ ਸਿਰਫ਼ ਉਨ੍ਹਾਂ ਲਈ ਘੱਟ ਮਹੱਤਵਪੂਰਨ ਥਾਂ ‘ਤੇ ਰਹਿੰਦੀ ਹੈ।”

ਪਰ ਸ਼ਾਇਦ ਇਸ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।

ਪਿਛਲੇ ਸਾਲ ਅਕਤੂਬਰ ਦੇ ਮਹੀਨੇ ‘ਚ ਕੌਂਸਲ ਦੇ ‘ਰਨ ਆਨ ਲੈੱਸ – ਰੀਜਨਲ’ ਮੁਕਾਬਲੇ ‘ਚ ਦਸ ਫ਼ਲੀਟਾਂ ਨੇ ਆਪਣੇ ਸ਼੍ਰੇਣੀ 8 ਟਰੈਕਟਰਾਂ ਨਾਲ ਹਿੱਸਾ ਲਿਆ ਜਿਨ੍ਹਾਂ ਦੀ ਔਸਤ 8.3 ਐਮ.ਪੀ.ਜੀ. (28.3 ਲਿ/100 ਕਿਲੋਮੀਟਰ) ਰਹੀ। ਡੀਜ਼ਲ ਨਾਲ ਚੱਲਣ ਵਾਲੇ 9 ਉਮੀਦਵਾਰਾਂ ਦੀ ਔਸਤ 8.7 ਐਮ.ਪੀ.ਜੀ. (27 ਲਿ/100 ਕਿਲੋਮੀਟਰ) ਰਹੀ, ਜਦਕਿ ਬਾਕੀ ਦੇ ਅੰਕੜੇ ਸੀ.ਐਨ.ਜੀ. ‘ਤੇ ਲਾਗੂ ਹਨ।

ਟਰੈਕਟਰਾਂ ‘ਚ ਏਅਰੋਡਾਇਨਾਮਿਕਸ, ਘੱਟ ਰੋਲਿੰਗ ਪ੍ਰਤੀਰੋਧਕ ਟਾਇਰ, ਪਾਵਰਟ੍ਰੇਨ ਸੋਧ ਅਤੇ ਹੋਰ ਤਕਨਾਲੋਜੀਆਂ ਵਰਗੇ ਉਪਕਰਨ ਲੱਗੇ ਹੋਏ ਸਨ। ਟਰੇਲਰਾਂ ‘ਤੇ ਫ਼ਲੀਟ ਦੀਆਂ ਵਿਸ਼ੇਸ਼ਤਾਵਾਂ ਅਨੁਸਾਰ ਸਕਰਟ, ਘੱਟ ਰੋਲਿੰਗ ਪ੍ਰਤੀਰੋਧਕ ਟਾਇਰ ਅਤੇ ਏਅਰੋਡਾਇਨਾਮਿਕ ਟੇਲ ਵਰਗੇ ਉਪਕਰਨ ਲੱਗੇ ਹੋਏ ਸਨ।

ਨਤੀਜੇ ਵਜੋਂ ਇਨ੍ਹਾਂ ਟਰੱਕਾਂ ਨੇ ਆਮ 6.0 ਐਮ.ਪੀ.ਜੀ. (39.2 ਲਿ/100 ਕਿਲੋਮੀਟਰ) ਤੋਂ ਬਿਹਤਰ ਪ੍ਰਦਰਸ਼ਨ ਕੀਤਾ, ਜੋ ਕਿ ਨੈਕਫ਼ੇ ਨੇ ਸਾਰੇ ਰੀਜਨਲ ਟਰੱਕ ਫ਼ਲੀਟਾਂ ਲਈ ਰੀਕਾਰਡ ਕੀਤਾ ਸੀ। ਕੌਂਸਲ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਜੇਕਰ ਉੱਤਰੀ ਅਮਰੀਕਾ ਦੇ ਅੰਦਾਜ਼ਨ 800,000 ਰੀਜਨਲ ਟਰੱਕ ਇਸ ਮੁਕਾਬਲੇ ਦੌਰਾਨ ਕੀਤੇ ਪ੍ਰਦਰਸ਼ਨ ਨੂੰ ਛੋਹ ਲੈਣ ਤਾਂ ਇਨ੍ਹਾਂ ਫ਼ਲੀਟਾਂ ਨੂੰ 9 ਅਰਬ ਅਮਰੀਕੀ ਡਾਲਰ ਦੇ ਫ਼ਿਊਲ ਦੀ ਬੱਚਤ ਹੋਵੇਗੀ ਅਤੇ ਹਰ ਸਾਲ ਵਾਤਾਵਰਣ ‘ਚ 30.6 ਮਿਲੀਅਨ ਟਨ ਘੱਟ ਕਾਰਬਨ ਡਾਈਆਕਸਾਈਡ ਛੱਡੀ ਜਾਵੇਗੀ।

ਅਮਰੀਕੀ ਆਵਾਜਾਈ ਖੋਜ ਸੰਸਥਾਨ (ਏ.ਟੀ.ਆਰ.ਆਈ.) ਅਨੁਸਾਰ, 2018 ‘ਚ ਫ਼ਿਊਲ ਦੀ ਲਾਗਤ ਔਸਤਨ 0.43% ਪ੍ਰਤੀ ਮੀਲ ਰਹੀ ਸੀ, ਜੋ ਕਿ ਫ਼ਲੀਟ ਚਲਾਉਣ ਦੀ ਸਾਰੀ ਕੀਮਤ ਦਾ 23% ਹਿੱਸਾ ਹੈ। ਸਾਲ ਲਈ ਔਸਤਨ ਐਕਸਚੇਂਜ ਰੇਟ ਦੀ ਵਰਤੋਂ ਕਰਦਿਆਂ ਇਹ 35 ਕੈਨੇਡੀਅਨ ਸੈਂਟ ਪ੍ਰਤੀ ਕਿਲੋਮੀਟਰ ਹੋਵੇਗਾ।

ਇਸ ਤੋਂ ਸਿਰਫ਼ ਇੱਕ ਹੀ ਖ਼ਰਚਾ ਜ਼ਿਆਦਾ ਹੈ ਅਤੇ ਉਹ ਹੈ ਡਰਾਈਵਰਾਂ ਦੀ ਤਨਖ਼ਾਹ।

ਵੇਰਵਾ ਅਤੇ ਟਰੱਕ ਫ਼ਿਊਲ ਦੀ ਬੱਚਤ ਅਤੇ ਵੇਰਵੇ

ਨੈਕਫ਼ੇ ਦਾ ਕਹਿਣਾ ਹੈ ਕਿ ਹੋਈ ਬੱਚਤ ਨੂੰ ਮੌਜੂਦ ਤਕਨੀਕਾਂ ਰਾਹੀਂ ਮਾਪਣ ਲਈ ਅੰਕੜਿਆਂ ਦੀ ਘਾਟ ਹੈ, ਅਤੇ ਇਸ ਨਾਲ ਹੋਣ ਵਾਲੇ ਲਾਭ ‘ਤੇ ਵੀ ਸ਼ੰਕੇ ਹਨ। ਪਿਛਲੇ ਹਫ਼ਤੇ ਜਾਰੀ ‘ਰਨ ਆਨ ਲੈੱਸ – ਰੀਜਨਲ’ ਦਾ ਪ੍ਰਦਰਸ਼ਨ ਅਤੇ ਇਸ ਨਾਲ ਸਬੰਧਤ ਰੀਪੋਰਟਾਂ ਇਸ ਖਲਾਅ ਨੂੰ ਪੂਰਨ ਲਈ ਕਾਫ਼ੀ ਹਨ।

ਇਸ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਫ਼ਲੀਟਸ ‘ਚ ਸੀ ਐਂਡ ਐਸ ਵੇਅਰਹਾਊਸ ਗਰੋਸਰਜ਼, ਹਰਸ਼ਬੈਕ, ਹੋਗਨ ਟਰਾਂਸਪੋਰਟੇਸ਼ਨ, ਜੇ.ਬੀ. ਹੰਟ, ਮੇਜ਼ਰ, ਪੈਪਸੀਕੋ, ਪਲੋਗਰ ਟਰਾਂਸਪੋਰਟੇਸ਼ਨ, ਸ਼ਨਾਈਡਰ, ਸਾਊਥਈਸਟਰਨ ਫ਼ਰੇਟ ਲਾਈਨਜ਼ ਅਤੇ ਯੂ.ਪੀ.ਐਸ. ਸ਼ਾਮਲ ਹਨ। ਇਹ ਸਾਰੇ ਕੁੱਲ ਮਿਲਾ ਕੇ 64,000 ਟਰੈਕਟਰ ਅਤੇ 190,000 ਟਰੇਲਰ ਚਲਾਉਂਦੇ ਹਨ।

ਅੰਕੜੇ ਇਕੱਠੇ ਕਰਨ ਲਈ ‘ਰਨ ਆਨ ਲੈੱਸ’ ਪ੍ਰਦਰਸ਼ਨੀ ‘ਚ ਪ੍ਰਯੋਗ ਕੀਤੇ ਟਰੱਕਾਂ ਨੇ 58,000 ਮੀਲ (93,000 ਕਿਲੋਮੀਟਰ) ਦਾ ਸਫ਼ਰ ਤੈਅ ਕੀਤਾ ਸੀ ਅਤੇ 237 ਡਿਲੀਵਰੀਆਂ ਕੀਤੀਆਂ ਸਨ।

ਨੈਕਫ਼ੇ ਦਾ ਕਹਿਣਾ ਹੈ ਕਿ ਵਿਸ਼ਾਲ ਅੰਕੜੇ ਅਤੇ ਕੁਨੈਕਟੀਵਿਟੀ ਹਰ ਰਾਹ ਨੂੰ ਸੌਖਾ ਬਣਾ ਸਕਦੀ ਹੈ, ਜਿਸ ਨਾਲ ਅਜਿਹੀ ਚੋਣ ਕੀਤੀ ਜਾ ਸਕਦੀ ਹੈ ਜਿਸ ਨਾਲ ਫਿਊਲ, ਪੈਸੇ ਅਤੇ ਉਤਸਰਜਨ ‘ਚ ਕਮੀ ਆਵੇ। ਪਰ ਇਸ ਨੂੰ ਲਾਗੂ ਕਰਨ ਦੇ ਰਾਹ ‘ਚ ਕਾਫ਼ੀ ਸੋਚ-ਵਿਚਾਰ ਕਰਨ ਦੀ ਜ਼ਰੂਰਤ ਹੈ।

ਰੋਥ ਨੇ ਕਿਹਾ, ”ਅਸੀਂ ਬਿਹਤਰੀਨ ਬੱਚਤ ਲਈ ਸੋਧ ਕਰਨੀ ਚਾਹੁੰਦੇ ਹਾਂ, ਪਰ ਸਾਨੂੰ ਇਹ ਵੀ ਪਤਾ ਹੈ ਕਿ ਇਨ੍ਹਾਂ ‘ਚੋਂ ਕੁੱਝ ਟਰੱਕਾਂ ਨੂੰ ਵੱਖੋ-ਵੱਖ ਕੰਮਕਾਜ ਦੇ ਸਮੇਂ ਲਈ ਵਰਤਿਆ ਜਾਵੇਗਾ।”

ਕੌਂਸਲ ਖ਼ੁਦ ਵੀ ਰੀਜਨਲ ਹੌਲਿੰਗ ਨੂੰ ਸੱਤ ਵੱਖੋ-ਵੱਖ ਕੰਮਕਾਜ ਦੇ ਚੱਕਰਾਂ ‘ਚ ਵੰਡਦੀ ਹੈ, ਜਿਨ੍ਹਾਂ ‘ਚ ਸ਼ਟਲ, ਡੈਡੀਕੇਟਡ, ਡੈਡੀਕੇਟਡ ਫ਼ਾਸਟ ਟਰਨ, ਹੱਬ ਅਤੇ ਸਪੋਕ, ਸਿਟੀ, ਡਿਮੀਨੀਸ਼ਿੰਗ ਲੋਡਸ ਅਤੇ ਮਿਲਕ ਰਨ ਸ਼ਾਮਲ ਹਨ। ਇਹ ਵੱਖੋ-ਵੱਖ ਡਿਊਟੀ ਸਾਈਕਲ ਵਿਅਕਤੀਗਤ ਟਰੱਕਾਂ ‘ਤੇ ਵੀ ਲਾਗੂ ਹੋ ਸਕਦੇ ਹਨ। ਉਦਾਹਰਣ ਵੱਜੋਂ ਇੱਕ ਯੂ.ਪੀ.ਐਸ. ਵਹੀਕਲ ਦਿਨ ਦੌਰਾਨ ਫ਼ਾਸਟ ਟਰਨ ਭੁਗਤਾ ਸਕਦਾ ਹੈ, ਪਰ ਰਾਤ ਦੀ ਸ਼ਿਫ਼ਟ ‘ਚ ਇਸ ਨੂੰ ਡਿਮੀਨੀਸ਼ਿੰਗ ਲੋਡਸ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।

ਇਸ ਤਰ੍ਹਾਂ ਦੇ ਰਲਵੇਂ-ਮਿਲਵੇਂ ਕੰਮ ਦਾ ਮਤਲਬ ਹੈ ਕਿ ਫ਼ਾਸਟ ਟਰਨ ਲਈ ਸਮਰਪਿਤ ਟਰੱਕ ਹਾਈਵੇ ‘ਤੇ ਚੱਲਣ ਲਈ ਬਿਹਤਰੀਨ ਨਹੀਂ ਹੋ ਸਕਦੇ।

ਰੋਥ ਨੇ ਕਿਹਾ, ” ਇਨ੍ਹਾਂ ਸਮਰਪਿਤ ਫ਼ਾਸਟ ਟਰਨ ਲਈ ਵੀ, ਉਹ ਮੁਢਲਾ ਜਿਹਾ ਟਰੱਕ ਬਣਾਉਂਦੇ ਹਨ।” ਉਦਾਹਰਨ ਵੱਜੋਂ ਸਾਊਥਈਸਟਰਨ ਫ਼ਰੇਟ ਲਾਈਨਸ, ਫ਼ਿਊਲ ਟੈਂਕ ਸਕਰਟ ਦਾ ਪ੍ਰਯੋਗ ਨਹੀਂ ਕਰਦੇ ਕਿਉਂਕਿ ਜ਼ਿਆਦਾਤਰ ਟਰੱਕ ਸ਼ਹਿਰੀ ਸੜਕਾਂ ‘ਤੇ ਦੌੜਦੇ ਹਨ।

ਪਰ ਮੌਕੇ ਇੱਥੇ ਹੀ ਮਿਲਦੇ ਹਨ। ਪ੍ਰਦਰਸ਼ਨੀ ਫ਼ਲੀਟ ‘ਚ ਯੂ.ਪੀ.ਐਸ. ਟਰੱਕ ਅਜੇ ਵੀ ਬਿਹਤਰ ਏਅਰੋਡਾਇਨਾਮਿਕਸ ਦੇ ਨਾਂ ‘ਤੇ ਫ਼ਰਕ ਦੂਰ ਕਰਨ ‘ਤੇ ਲੱਗੇ ਹਨ। ਰੋਥ ਨੇ ਇਹ ਵੀ ਕਿਹਾ ਕਿ ਡਿਮੀਨੀਸ਼ਿੰਗ ਲੋਡ ਵਾਲੇ ਟਰੱਕ ਗੀਅਰਿੰਗ, ਹਾਈਬ੍ਰਿਡਾਈਜ਼ੇਸ਼ਨ, ਆਟੋਮੇਟਡ ਮੈਨੂਅਲ ਟਰਾਂਸਮਿਸ਼ਨ ਅਤੇ ਪਸੰਦ ਅਨੁਸਾਰ ਪਾਵਰਟਰੇਨ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਜਿਹੜੇ ਟਰੱਕ 80,000 ਪਾਊਂਡ ਭਾਰ ਲੱਦ ਕੇ ਜਾਂਦੇ ਹਨ ਅਤੇ ਖ਼ਾਲੀ ਹੋ ਕੇ ਵਾਪਸ ਪਰਤਦੇ ਹਨ ਉਹ ਟਰੈਕਟਰ ਜਾਂ ਟਰੇਲਰ ‘ਤੇ ਲਿਫ਼ਟ ਐਕਸਲ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ।

ਬਦਲ ਵਜੋਂ ਆਦਰਸ਼

ਇਸ ਦੌਰਾਨ ਰੀਜਨਲ ਹੌਲਰਸ ਦਾ ਰੋਲ ਵੱਧਦਾ ਜਾ ਰਿਹਾ ਹੈ, ਵਿਸ਼ੇਸ਼ ਕਰ ਕੇ ਕੋਵਿਡ-19 ਕਰ ਕੇ।

ਰੋਥ ਨੇ ਕਿਹਾ, ”ਇਸ ਮਹਾਂਮਾਰੀ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਅਤੇ ਸਾਨੂੰ ਇਹ ਵਿਖਾ ਦਿੱਤਾ ਹੈ ਕਿ ਰੀਜਨਲ ਹੌਲ ਕਿੰਨਾ ਮਹੱਤਵਪੂਰਨ ਹੈ। ਉਨ੍ਹਾਂ ਅਨੁਸਾਰ ਦੁਕਾਨਾਂ ਦੀਆਂ ਖਾਣ-ਪੀਣ ਦੇ ਸਮਾਨ ਤੋਂ ਸੱਖਣੀਆਂ ਸ਼ੈਲਫ਼ਾਂ ਨੇ ਇਸ ਕੰਮ ਦੀ ਮਹੱਤਤਾ ਨੂੰ ਮੁੜ ਸਥਾਪਤ ਕਰ ਦਿੱਤਾ ਹੈ।

ਛੋਟੇ ਸਫ਼ਰ ਨਾਲ ਬਿਜਲੀਕਰਨ ਅਤੇ ਬਦਲਵੇਂ ਫ਼ਿਊਲ ਦਾ ਰਾਹ ਵੀ ਖੁੱਲ੍ਹਦਾ ਹੈ।

ਰੋਥ ਨੇ ਬਿਜਲੀ ਦੀਆਂ ਬੈਟਰੀਆਂ ਨਾਲ ਚੱਲਣ ਵਾਲੇ ਟਰੱਕਾਂ ਬਾਰੇ ਗੱਲ ਕਰਦਿਆਂ ਕਿਹਾ, ”ਇਹ ਟਰੱਕ ਹੁਣ ਵਰਤੇ ਜਾ ਰਹੇ ਹਨ। ਇਹ ਲਾਗਤ ‘ਤੇ ਨਫ਼ੇ ਦਾ ਸੌਦਾ ਸਾਬਤ ਹੋ ਰਹੇ ਹਨ।”

ਪਰ ਕਈ ਮਾਮਲਿਆਂ ‘ਚ ਕੁੱਝ ਰਸਤਿਆਂ ਦੇ ਬਿਜਲਈਕਰਨ ‘ਚ ਅਜੇ ਵੀ ਰੇੜਕੇ ਹਨ। ‘ਰਨ ਆਨ ਲੈੱਸ’ ਪ੍ਰਦਰਸ਼ਨੀ ‘ਚ ਪ੍ਰਯੋਗ ਹਰਸ਼ਬੈਕ ਟਰੱਕ ਨੇ 140 ਮੀਲ (225-ਕਿਲੋਮੀਟਰ) ਦੀ ਰਾਊਂਡ ਟਰਿੱਪ ਪੂਰੀ ਕੀਤੀ, ਜੋ ਕਿ ਅੱਜਕਲ  ਦੇ ਬੈਟਰੀ-ਇਲੈਕਟ੍ਰਿਕ ਗੱਡੀਆਂ ਦੀ ਰੇਂਜ ਦੇ ਅੰਦਰ ਹੈ। ਚੁਨੌਤੀ ਇਹ ਹੈ ਕਿ ਇਸ ਨੇ ਹਰ ਸ਼ਿਫ਼ਟ ‘ਚ ਅਜਿਹੀਆਂ ਤਿੰਨ ਵਾਰੀਆਂ ਭੁਗਤਾਈਆਂ।