‘ਡਰਾਈਵ ਕਰਨ ਲਈ ਬਿਹਤਰੀਨ ਫ਼ਲੀਟ’ ਦਾ ਮੁਕਾਬਲਾ ਸ਼ੁਰੂ

Avatar photo

ਪੇਸ਼ੇਵਰ ਟਰੱਕ ਡਰਾਈਵਰ ਅਤੇ ਆਜ਼ਾਦ ਕੰਟਰੈਕਟਰ ਆਪਣੀ ਕੰਪਨੀ ਨੂੰ ‘ਡਰਾਈਵ ਕਰਨ ਲਈ ਬਿਹਤਰੀਨ ਫ਼ਲੀਟ’ ਮੁਕਾਬਲੇ ’ਚ ਨਾਮਜ਼ਦ ਕਰ ਸਕਦੇ ਹਨ, ਜਿਸ ਦਾ ਐਲਾਨ ਟਰੱਕਲੋਡ ਕੈਰੀਅਰਸ ਐਸੋਸੀਏਸ਼ਨ (ਟੀ.ਸੀ.ਏ.) ਅਤੇ ਕੈਰੀਅਰਸਐੱਜ ਵੱਲੋਂ ਪਿਛਲੇ ਮਹੀਨੇ ਕੀਤਾ ਗਿਆ ਸੀ। ਕੈਰੀਅਰਸ ਨੂੰ 31 ਅਕਤੂਬਰ ਤੱਕ ਨਾਜ਼ਮਦ ਕੀਤਾ ਜਾ ਸਕਦਾ ਹੈ।

2008 ਤੋਂ ਲੈ ਕੇ, ਟੀ.ਸੀ.ਏ. ਅਤੇ ਕੈਰੀਅਰਸਐੱਜ ਨੇ ਇਸ ਮੁਕਾਬਲੇ ਰਾਹੀਂ ਸਿਖਰਲੇ ਕੈਰੀਅਰਸ ਦੀ ਪਛਾਣ ਅਤੇ ਮਾਨਤਾ ਦੇਣ ਲਈ ਇਹ ਮੁਕਾਬਲਾ ਸ਼ੁਰੂ ਕੀਤਾ ਹੈ। ਸਾਲਾਨਾ ਮੁਕਾਬਲਾ ਅਤੇ ਸਰਵੇ ਅਜਿਹੇ ਰੁਜ਼ਗਾਰਦਾਤਾਵਾਂ ਦੀ ਪਛਾਣ ਕਰਦਾ ਹੈ ਜੋ ਕਿ ਟਰੱਕਿੰਗ ਉਦਯੋਗ ’ਚ ਬਿਹਤਰੀਨ ਕੰਮਕਾਜ ਦੇ ਹਾਲਾਤ ਮੁਹੱਈਆ ਕਰਵਾਉਂਦੇ ਹਨ।

ਇਸ ਲਈ ਯੋਗਤਾ ਵਜੋਂ ਇੱਕ ਫ਼ਲੀਟ ਦੇ 10 ਜਾਂ ਇਸ ਤੋਂ ਜ਼ਿਆਦਾ ਟਰੈਕਟਰ-ਟਰੇਲਰ ਅਮਰੀਕਾ ਜਾਂ ਕੈਨੇਡਾ ’ਚ ਚਲਦੇ ਹੋਣੇ ਚਾਹੀਦੇ ਹਨ। ਟੀ.ਸੀ.ਏ. ਮੈਂਬਰਸ਼ਿਪ ਦੀ ਜ਼ਰੂਰਤ ਨਹੀਂ ਹੈ। ਮੁਕਾਬਲੇ ’ਚ ਸ਼ਾਮਲ ਉਮੀਦਵਾਰ ਆਪਣੀਆਂ ਮੌਜੂਦਾ ਮਨੁੱਖੀ ਸਰੋਤ ਨੀਤੀਆਂ ਬਾਰੇ ਸਵਾਲਾਂ ਦਾ ਜਵਾਬ ਦੇਣਗੇ, ਜੋ ਕਿ ਇਲੈਕਟ੍ਰੋਨਿਕ ਤਰੀਕੇ ਨਾਲ ਅਤੇ ਉਨ੍ਹਾਂ ਦੀ ਸੀਨੀਅਰ ਮੈਨੇਜਮੈਂਟ ਅਤੇ ਉਨ੍ਹਾਂ ਦੇ ਕਿਸੇ ਵੀ ਡਰਾਈਵਰਾਂ ਨਾਲ ਫ਼ੋਨ ਇੰਟਰਵਿਊ ਰਾਹੀਂ ਹੋ ਸਕਦਾ ਹੈ।

ਇਸ ਤੋਂ ਬਾਅਦ ਪਹਿਲੇ 20 ’ਚ ਰਹਿਣ ਵਾਲੇ ਫ਼ਾਈਨਾਲਿਸਟ ਦਾ ਐਲਾਨ ਜਨਵਰੀ 2022 ’ਚ ਹੋਵੇਗਾ। ਇਨ੍ਹਾਂ ਵਿਚੋਂ, ਕੰਪਨੀਆਂ ਨੂੰ ‘ਛੋਟੀਆਂ’ ਅਤੇ ‘ਵੱਡੀਆਂ’ ਸ਼੍ਰੇਣੀਆਂ ’ਚ ਵੰਡਿਆ ਜਾਵੇਗਾ ਅਤੇ ਦੋ ਕੁਲ ਮਿਲਾ ਕੇ ਜੇਤੂਆਂ ਦਾ ਐਲਾਨ ਮਾਰਚ 19-22, 2022 ਵਿਚਕਾਰ ਲਾਸ ਵੇਗਾਸ, ਨੇਵਾਦਾ ਦੀ ਟੀ.ਸੀ.ਏ. ਸਾਲਾਨਾ ਕਨਵੈਂਸ਼ਨ ’ਚ ਕੀਤਾ ਜਾਵੇਗਾ। ਪ੍ਰੋਗਰਾਮ ਬਾਰੇ ਅਤੇ ਨਾਮਜ਼ਦਗੀਆਂ ਜਮ੍ਹਾਂ ਕਰਨ ਬਾਰੇ ਹੋਰ ਵੇਰਵਾ www.BestFleetsToDriveFor.com ’ਤੇ ਮੌਜੂਦ ਹੈ।