ਡਾਇਮੰਡ ਨੇ ਪੇਸ਼ ਕੀਤਾ ਰੈਡੀ ਟੂ ਇੰਸਟਾਲ ਈ.ਜ਼ੈੱਡ.35 ਐਲੂਮੀਨੀਅਮ ਸ਼ਟਰ ਡੋਰ

ਡਾਇਮੰਡ ਰੋਲ ਅੱਪ ਡੋਰਜ਼ ਨੇ ਈ.ਜ਼ੈੱਡ.35 ਐਲੂਮੀਨੀਅਮ ਸ਼ਟਰ ਡੋਰ ਪੇਸ਼ ਕੀਤਾ ਹੈ ਜੋ ਕਿ ਆਪਣੇ ਫ਼ਰੇਮ ਨਾਲ ਪਹਿਲਾਂ ਤੋਂ ਹੀ ਜੁੜੀ ਮੁਕੰਮਲ ਇਕਾਈ ਸਮੇਤ ਆਉਂਦਾ ਹੈ, ਜਿਸ ਨਾਲ ਪੇਚੀਦਗੀ ਘਟਦੀ ਹੈ ਅਤੇ ਇੰਸਟਾਲੇਸ਼ਨ ਦੇ ਸਮੇਂ ’ਚ ਵੀ ਕਮੀ ਹੁੰਦੀ ਹੈ।

ਈ.ਜ਼ੈੱਡ.35 ਦਾ ਫ਼ਰੇਮ ਵਰਗਾਕਾਰ ਹੁੰਦਾ ਹੈ ਜੋ ਗ੍ਰਾਹਕ ਦੀਆਂ ਜ਼ਰੂਰਤਾਂ ਅਨੁਸਾਰ ਬਣਾਇਆ ਜਾਂਦਾ ਹੈ। ਦਰਵਾਜ਼ਾ ਅਸੈਂਬਲ ਕੀਤਾ ਹੋਇਆ ਮਿਲਦਾ ਹੈ ਅਤੇ ਅਨਬਾਕਸ ਕਰਨ ’ਤੇ ਪੂਰੀ ਤਰ੍ਹਾਂ ਚਾਲੂ ਹਾਲਤ ’ਚ ਹੁੰਦਾ ਹੈ।

ਡਾਇਮੰਡ ਈ.ਜ਼ੈੱਡ.35 ਐਲੂਮੀਨੀਅਮ ਸ਼ਟਰ ਡੋਰ। (ਤਸਵੀਰ: ਡਾਇਮੰਡ)

ਸ਼ਟਰ ਡੋਰ ਇਸ ਦੇ ਵੈਲਡ ਕੀਤੇ ਫ਼ਰੇਮ ’ਚ ਫ਼ੈਕਟਰੀ-ਇੰਸਟਾਲ ਤੌਰ ’ਤੇ ਮਿਲਦਾ ਹੈ ਅਤੇ ਇਸ ਦੇ ਸਪਰਿੰਗਾਂ ਨੂੰ ਸ਼ਿਪਿੰਗ ਤੋਂ ਪਹਿਲਾਂ ਹੀ ਕੱਸ ਕੇ ਸਮਭਾਰ ਬਣਾਇਆ ਗਿਆ ਹੁੰਦਾ ਹੈ। ਦਰਵਾਜ਼ੇ ਲਗਭਗ ਹਰ ਆਕਾਰ ਦੀ ਵਿਰਲ ’ਤੇ ਲੱਗ ਸਕਦੇ ਹਨ ਅਤੇ ਇੱਕ ਬਾਹਰੀ ਫ਼ਲੈਂਜ ਇੰਸਟਾਲਰਾਂ ਨੂੰ ਇੱਕ ਸਾਫ਼-ਸੁਥਰੀ ਬਾਹਰੀ ਦਿੱਖ ਪ੍ਰਦਾਨ ਕਰਦੇ ਹਨ। ਫ਼ਰੇਮ ਅਤੇ ਫ਼ਲੈਂਜਾਂ ਨੂੰ ਬਾਡੀ ਕਲਰ ਅਤੇ ਟਰਿੱਮ ਸਟਾਇਲ ਨਾਲ ਮੇਲ ਖਾਂਦਾ ਬਣਾਇਆ ਜਾ ਸਕਦਾ ਹੈ।

ਈ.ਜ਼ੈੱਡ.35 ਦੇ ਐਲੂਮੀਨੀਅਮ ਸਲੇਟ ਨੂੰ ਇੱਕ ਇੰਜੀਨੀਅਰ ਕੀਤੇ ਐਲੂਮੀਨੀਅਮ ਬਾਲ ਅਤੇ ਸਾਕਿਟ ਡਿਜ਼ਾਇਨ ਨਾਲ ਜੋੜਿਆ ਗਿਆ ਹੈ ਅਤੇ ਇੱਕ ਬਾਹਰੀ ਵੈਦਰ ਸੀਲ ਦਾ ਪ੍ਰਯੋਗ ਕਰਦੇ ਹਨ ਜੋ ਕਿ ਨਮੀ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕਦੀ ਹੈ। ਇਸ ਡਿਜ਼ਾਇਨ ਨਾਲ ਦਰਵਾਜ਼ੇ ਦੇ ਅੰਤਰਬਦਲੀਯੋਗ ਸਲੇਟਾਂ ਨੂੰ ਕਿਸੇ ਟੁੱਟ-ਭੱਜ ਦੇ ਮਾਮਲੇ ’ਚ ਹਟਾਇਆ ਅਤੇ ਨਵੇਂ ਲਾਇਆ ਜਾ ਸਕਦਾ ਹੈ।

ਦਰਵਾਜ਼ੇ ਦੇ ਘੇਰੇ ਦੁਆਲੇ ਈ.ਪੀ.ਡੀ.ਐਮ. (ਈਥਾਈਲੀਨ ਪਰੋਪਾਈਲੀਨ ਡਾਇਨ ਮੋਨੋਮਰ) ਰਬੜ ਸੀਲ ਲਾਇਨਾਂ ਲੱਗੀਆਂ ਹੋਈਆਂ ਹਨ, ਅਤੇ ਇੱਕ ਵਾਰੀ ਈ.ਜ਼ੈੱਡ.35 ਦੇ ਖੁੱਲ੍ਹ ਜਾਣ ’ਤੇ ਇਹ ਉਦੋਂ ਤੱਕ ਆਪਣੀ ਸਥਿਰ ਅਵਸਥਾ ’ਚ ਰਹਿਣਗੇ ਜਦੋਂ ਤੱਕ ਇਨ੍ਹਾਂ ਨੂੰ ਵਿਅਕਤੀਗਤ ਤੌਰ ’ਤੇ ਬੰਦ ਨਹੀਂ ਕਰ ਦਿੱਤਾ ਜਾਂਦਾ। ਡਿਜ਼ਾਇਨ ਸੁਰੱਖਿਆ ’ਚ ਵਾਧਾ ਕਰਦਾ ਹੈ ਅਤੇ ਕੁੱਝ ਰੋਲ-ਅੱਪ ਦਰਵਾਜ਼ਿਆਂ ਨਾਲ ਸੰਬੰਧਤ ਆਪਣੇ ਆਪ ਡਿੱਗ ਜਾਣ ਦੀ ਸਮੱਸਿਆ ਤੋਂ ਨਿਜਾਤ ਦਿਵਾਉਂਦਾ ਹੈ।