ਡੈਨਾ ਅਤੇ ਲੋਨਸਟਾਰ ਸਪੈਸ਼ੈਲਿਟੀ ਵਹੀਕਲਸ ਨੇ ਜਾਰੀ ਕੀਤੇ ਪੂਰੀ ਤਰ੍ਹਾਂ ਬਿਜਲੀ ‘ਤੇ ਚੱਲਣ ਵਾਲੇ ਟਰਮੀਨਲ ਟਰੈਕਟਰ

Avatar photo

ਡੈਨਾ ਅਤੇ ਲੋਨਸਟਾਰ ਸਪੈਸ਼ੈਲਿਟੀ ਵਹੀਕਲਸ ਨੇ ਅਧਿਕਾਰਕ ਤੌਰ ‘ਤੇ ਪੂਰੀ ਤਰ੍ਹਾਂ ਬਿਜਲੀ ‘ਤੇ ਚੱਲਣ ਵਾਲੇ ਟਰਮੀਨਲ ਟਰੈਕਟਰ ਜਾਰੀ ਕਰ ਦਿੱਤੇ ਹਨ, ਜੋ ਕਿ ਨਵੇਂ ਸਪਾਈਸਰ ਇਲੈਕਟ੍ਰੀਫ਼ਾਈਡ ਈ-ਪਾਵਰਟਰੇਨ ਸਿਸਟਮ ‘ਤੇ ਚੱਲਣਗੇ।

ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ਦੌਰਾਨ ਕੰਪਨੀਆਂ ਨੇ ਕਿਹਾ ਕਿ ਡੈਨਾ ਦੇ ਈ-ਪਾਵਰਟਰੇਨ ਨੂੰ ਲੋਨਸਟਾਰ ਐਸ.ਵੀ. ਵੱਲੋਂ ਅਜਿਹੀ ਗੱਡੀ ‘ਚ ਵਰਤੋਂ ਕੀਤਾ ਜਾ ਸਕਦਾ ਹੈ ਜਿਸ ‘ਚ ਨਾਨ-ਪਾਵਰਡ ਰੋਲਿੰਗ ਚੈਸਿਸ ਹੋਵੇ, ਜਾਂ ਇਸ ਨੂੰ ਮੌਜੂਦਾ ਡੀਜ਼ਲ ‘ਤੇ ਚੱਲਣ ਵਾਲੀਆਂ ਗੱਡੀਆਂ ‘ਚ ਵੀ ਲਗਾ ਕੇ ਪੂਰੀ ਤਰ੍ਹਾਂ ਇਲੈਕਟ੍ਰਿਕ ਟਰੱਕਾਂ ‘ਚ ਬਦਲਿਆ ਜਾ ਸਕਦਾ ਹੈ।

ਡੈਨਾ ਪਾਵਰਟਰੇਨ ‘ਚ ਮੋਟਰ, ਇਨਵਰਟਰ, ਪਾਵਰ ਇਲੈਕਟ੍ਰਾਨਿਕਸ ਕਰੇਡਲ, ਅਤੇ ਬੈਟਰੀ ਸਿਸਟਮ ਸ਼ਾਮਲ ਹਨ, ਪਰ ਲੋਨਸਟਾਰ ਐਸ.ਵੀ. ਨੇ ਪੂਰੀ ਗੱਡੀ ਨੂੰ ਖ਼ੁਦ ਬਣਾਇਆ ਹੈ।

ਟਰਮੀਨਲ ਟਰੈਕਟਰ ਦਾ ਕੁਲ ਭਾਰ 80,000 ਜਾਂ 101,000 ਪਾਊਂਡ ਹੈ ਅਤੇ ਇਹ 4*2, 6*2 ਅਤੇ 6*4 ਦੇ ਆਕਾਰ ‘ਚ ਆਉਂਦਾ ਹੈ।

ਲੋਨਸਟਾਰ ਐਸ.ਵੀ. ਟੀ22 ਅਤੇ ਐਸ22 ਮਾਡਲ 22 ਘੰਟਿਆਂ ਤਕ ਚੱਲ ਸਕਣਗੇ ਅਤੇ ਇਨ੍ਹਾਂ ਦੀਆਂ ਬੈਟਰੀਆਂ ਨੂੰ ਸਿਰਫ਼ ਦੋ ਘੰਟਿਆਂ ‘ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕੇਗਾ। ਟੀ12 ਅਤੇ ਐਸ12 ਮਾਡਲ, ਇੱਕ ਵਾਰੀ ਚਾਰਜ ਹੋਣ ‘ਤੇ 12 ਘੰਟਿਆਂ ਤਕ ਚੱਲ ਸਕਣਗੇ, ਜੋ ਕਿ ਡੀ.ਸੀ. ਫ਼ਾਸਟ ਚਾਰਜਿੰਗ ਸਮਰਥਾ ਨਾਲ ਆਉਂਦੇ ਹਨ।

www.dana.com