ਪੀਲ ਰੀਜਨ ’ਚ ਐਲ.ਆਰ. ਇਲੈਕਟ੍ਰਿਕ ਰਿਫ਼ੀਊਜ਼ ਟਰੱਕ ਵਰਤੇਗਾ ਐਮਟੈਰਾ

ਐਮਟੈਰਾ ਨੇ ਇੱਕ ਸ਼੍ਰੇਣੀ 8 ਮੈਕ ਐਲ.ਆਰ. ਇਲੈਕਟ੍ਰਿਕ ਰੀਫ਼ਿਊਜ਼ ਟਰੱਕ ਆਰਡਰ ਕੀਤਾ ਹੈ, ਜਿਸ ਦਾ ਪ੍ਰਯੋਗ ਗ੍ਰੇਟਰ ਟੋਰਾਂਟੋ ਏਰੀਆ ’ਚ ਕੀਤੇ ਜਾਣ ਦੀ ਯੋਜਨਾ ਹੈ।

ਮੈਕ ਟਰੱਕਸ ਦੇ ਸੇਲਜ਼ ਅਤੇ ਕਮਰਸ਼ੀਅਲ ਬਾਰੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਕਿਹਾ, ‘‘ਐਮਟੈਰਾ ਕਈ ਸਾਲਾਂ ਤੋਂ ਤਰੱਕੀਸ਼ੀਲ ਹਰਿਤ ਸਾਧਨ ਮੁਹੱਈਆ ਕਰਵਾਏ ਜਾਣ ’ਚ ਮੋਢੀ ਰਹਿਣ ਵਾਲੀ ਕੰਪਨੀ ਹੈ, ਅਤੇ ਅਸੀਂ ਖ਼ੁਸ਼ ਹਾਂ ਕਿ ਉਨ੍ਹਾਂ ਨੇ ਮੈਕ ਐਲ.ਆਰ. ਇਲੈਕਟ੍ਰਿਕ ਦੀ ਆਪਣੇ ਫ਼ਲੀਟ ’ਚ ਪਹਿਲੀ ਇਲੈਕਟ੍ਰਿਕ ਗੱਡੀ ਵਜੋਂ ਚੋਣ ਕੀਤੀ ਹੈ। ਮੈਕ ਨੂੰ ਖ਼ੁਸ਼ੀ ਹੈ ਕਿ ਅਸੀਂ ਮੈਕ ਐਲ.ਆਰ. ਇਲੈਕਟ੍ਰਿਕ ਰੀਫ਼ਿਊਜ਼ ਗੱਡੀਆਂ ਗ੍ਰਾਹਕਾਂ ਨੂੰ ਪ੍ਰਦਾਨ ਕਰਵਾ ਰਹੇ ਹਨ ਤਾਂ ਕਿ ਉਹ ਆਪਣੇ ਟਾਈਮਟੇਬਲ ਅਤੇ ਟਿਕਾਊਪਨ ਦੇ ਟੀਚੇ ਪ੍ਰਾਪਤ ਕਰ ਸਕਣ।’’

ਮੈਕ ਐਲ.ਆਰ. ਇਲੈਕਟ੍ਰਿਕ (ਤਸਵੀਰ: ਮੈਕ ਟਰੱਕਸ)

ਐਮਟੈਰਾ ਨੇ ਕਿਹਾ ਕਿ ਟਰੱਕ ਨੂੰ ਪੀਲ ਰੀਜਨ ’ਚ ਵਰਤਿਆ ਜਾਵੇਗਾ, ਜਿੱਥੇ ਕਿ ਰੀਜਨ ਦੀ ਵਾਤਾਵਰਣ ਯੋਜਨਾ ’ਚ ਜੀ.ਐਚ.ਜੀ. ਉਤਸਰਜਨ ਨੂੰ 2030 ਤੱਕ 45% ਘਟਾਏ ਜਾਣ ਦਾ ਟੀਚਾ ਹੈ। ਐਮਟੈਰਾ ਇਸ ਰੀਜਨ ’ਚ 150 ਰੀਫ਼ਿਊਜ਼ ਟਰੱਕ ਚਲਾਉਂਦੀ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਸੀ.ਐਨ.ਜੀ. (ਸੰਪੀੜਿਤ ਕੁਦਰਤੀ ਗੈਸ) ਨਾਲ ਚਲਦੇ ਹਨ।

ਰੀਜਨ ਆਫ਼ ਪੀਲ ਲਈ ਕੂੜਾ ਪ੍ਰਬੰਧਨ ਦੇ ਡਾਇਰੈਕਟਰ ਨੌਰਮੈਨ ਲੀ ਨੇ ਕਿਹਾ, ‘‘ਉਤਸਰਜਨ ਘੱਟ ਕਰਨਾ ਅਤੇ ਇਹ ਯਕੀਨੀ ਕਰਨਾ ਕਿ ਕੂੜੇ ਨੂੰ ਵਾਤਾਵਰਣ ਪੱਖੋਂ ਜ਼ਿੰਮੇਵਾਰ ਢੰਗ ਨਾਲ ਇਕੱਠਾ ਕੀਤਾ ਜਾ ਰਿਹਾ ਹੈ, ਰੀਜਨ ਆਫ਼ ਪੀਲ ਲਈ ਮਹੱਤਵਪੂਰਨ ਹਨ। ਅਸੀਂ ਇਸ ਤਰੱਕੀਸ਼ੀਲ ਪਹਿਲ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਹਾਂ। ਸਾਡੇ ਭਾਈਚਾਰੇ ਦੀ ਸੇਵਾ ’ਚ ਪਹਿਲੀ ਮੈਕ ਐਲ.ਆਰ. ਇਲੈਕਟ੍ਰਿਕ ਗੱਡੀ ਨੂੰ ਲਾਉਣ ਨਾਲ ਅਸੀਂ ਰਿਹਾਇਸ਼ੀ ਕੂੜਾ ਪ੍ਰਬੰਧਨ ਤੋਂ ਸਿਫ਼ਰ ਗ੍ਰੀਨਹਾਊਸ ਗੈਸ ਉਤਸਰਜਨ ਦਾ ਟੀਚਾ ਪ੍ਰਾਪਤ ਕਰਨ ਦੇ ਇੱਕ ਕਦਮ ਨੇੜੇ ਹੋ ਗਏ ਹਨ।’’

ਐਮਟੈਰਾ ਦੀ ਚੀਫ਼ ਸਸਟੇਨੇਬਿਲਟੀ ਅਫ਼ਸਰ ਪੌਲੀਨਾ ਲੇਉਂਗ ਨੇ ਕਿਹਾ, ‘‘1976 ’ਚ ਇੱਕ ਔਰਤ ਅਤੇ ਇੱਕ ਟਰੱਕ ਨਾਲ ਪਿਛਲੇ ਵਿਹੜਿਆਂ ’ਚੋਂ ਗੱਤੇ ਅਤੇ ਅਖ਼ਬਾਰ ਚੁੱਕਣ ਦੇ ਕੰਮ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਐਮਟੈਰਾ ਲਈ ਪਰਿਵਰਤਨ ਦਾ ਉਤਪ੍ਰੇਰਕ ਬਣਨ ਪ੍ਰਤੀ ਆਪਣੇ ਸਮਰਪਣ ਨੂੰ ਪੱਕਾ ਕਰਨ ਦਾ ਇਹ ਫ਼ੈਸਲਾਕੁੰਨ ਪਲ ਹੈ। ਉਸ ਦਿਨ ਤੋਂ ਬਾਅਦ, ਅਸੀਂ ਪੂਰੇ ਕੈਨੇਡਾ ਅਤੇ ਮਿਸ਼ੀਗਨ ਸਟੇਟ ਅੰਦਰ ਚੱਕਰਦਾਰ ਆਰਥਿਕਤਾ ’ਚ ਕੂੜੇ ਨੂੰ ਸਰੋਤ ’ਚ ਬਦਲਣ ਦੇ ਆਪਣੇ ਮਿਸ਼ਨ ਦਾ ਵਿਸਤਾਰ ਕੀਤਾ ਹੈ। ਅਸੀਂ ਮੈਕ ਐਲ.ਆਰ. ਇਲੈਕਟ੍ਰਿਕ ਦਾ ਆਰਡਰ ਇਸ ਕਰਕੇ ਕੀਤਾ ਕਿਉਂਕਿ ਮੈਕ ਦੀ ਲੀਡਰਸ਼ਿਪ ਭਰੋਸੇਦਾਰ ਅਤੇ ਟਿਕਾਊ ਰੀਫ਼ਿਊਜ਼ ਗੱਡੀਆਂ ਦਾ ਉਤਪਾਦਨ ਕਰ ਰਹੇ ਹਨ, ਅਤੇ ਸਾਨੂੰ ਭਰੋਸਾ ਹੈ ਕਿ ਉਹ ਇਸ ਸਾਲ ਸਮੇਂ ’ਤੇ ਸਾਨੂੰ ਗੱਡੀਆਂ ਪ੍ਰਦਾਨ ਕਰ ਦੇਣਗੇ।’’